ਪਿੰਡ ਦੇ ਵਿਕਾਸ ਤੇ ਦਵਾਈਆਂ ਲਈ ਰਾਸ਼ੀ ਭੇਟ
ਪਿੰਡ ਦੇ ਵਿਕਾਸ ਤੇ ਦਵਾਈਆਂ ਲਈ ਰਾਸ਼ੀ ਭੇਂਟ
Publish Date: Sat, 28 Feb 2026 04:43 PM (IST)
Updated Date: Sun, 01 Mar 2026 04:02 AM (IST)
ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ ਪਿੰਡ ਜਗਤਪੁਰ ਵਿਖੇ ਬਲਵਿੰਦਰ ਸਿੰਘ ਬੈਲਜੀਅਮ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਅਤੇ ਡਿਸਪੈਂਸਰੀ ਦੀਆਂ ਦਵਾਈਆਂ ਵਾਸਤੇ 1 ਲੱਖ 25 ਹਜ਼ਾਰ ਦੀ ਰਾਸ਼ੀ ਪਿੰਡ ਦੇ ਸਰਪੰਚ ਗੁਰਦਾਵਰ ਸਿੰਘ ਤੇ ਹੋਰ ਮੋਹਤਵਾਰ ਵਿਅਕਤੀਆਂ ਨੂੰ ਭੇਂਟ ਕੀਤੀ। ਸਰਪੰਚ ਗੁਰਦਾਵਰ ਸਿੰਘ ਤੇ ਹੋਰ ਪਿੰਡ ਦੇ ਮੋਹਤਵਾਰ ਵਿਅਕਤੀਆਂ ਨੇ ਬਲਵਿੰਦਰ ਸਿੰਘ ਬੈਲਜੀਅਮ ਤੇ ਉਨ੍ਹਾਂ ਦੇ ਪਰਿਵਾਰ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਦਾ ਸਨਮਾਨ ਵੀ ਕੀਤਾ। ਸਰਪੰਚ ਗੁਰਦਾਵਰ ਸਿੰਘ ਨੇ ਦੱਸਿਆ ਕਿ ਪਿੰਡ ਦੀ ਤਰੱਕੀ ਵਿਚ ਐੱਨਆਰਆਈ ਵੀਰਾਂ ਦਾ ਹਮੇਸ਼ਾ ਹੀ ਵਿਸ਼ੇਸ਼ ਯੋਗਦਾਨ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦਾਨੀ ਪਰਿਵਾਰ ਵੱਲੋਂ 50 ਹਜ਼ਾਰ ਦੀ ਰਾਸ਼ੀ ਡਿਸਪੈਂਸਰੀ ਲਈ ਇਕ ਸਾਲ ਦੀਆਂ ਦਵਾਈਆਂ ਵਾਸਤੇ, 50 ਹਜ਼ਾਰ ਰੁਪਏ ਦੀ ਰਾਸ਼ੀ ਬਾਬਾ ਰਾਮ ਚੰਦ ਦਰਬਾਰ ਵਾਸਤੇ, 10 ਹਜ਼ਾਰ ਰੁਪਏ ਸਕੂਲ ਵਾਸਤੇ ਤੇ 15 ਹਜ਼ਾਰ ਰੁਪਏ ਪਿੰਡ ਦੇ ਸਾਂਝੇ ਕੰਮਾਂ ਵਾਸਤੇ ਦਿੱਤੇ ਹਨ। ਇਸ ਮੌਕੇ ਸਰਪੰਚ ਗੁਰਦਾਵਰ ਸਿੰਘ, ਐਨਆਰਆਈ ਬਲਵਿੰਦਰ ਸਿੰਘ ਬੈਲਜੀਅਮ, ਬਲਵੀਰ ਸਿੰਘ ਦਿਓਲ, ਅਮਰੀਕ ਸਿੰਘ, ਸੰਤੋਖ ਲਾਲ, ਹਰਜਿੰਦਰ ਕੌਰ, ਸੰਤੋਖ ਸਿੰਘ, ਜਸਵੀਰ ਸਿੰਘ, ਹਰਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ।।