ਕੈਂਸਰ ਜਾਂਚ ਕੈਂਪ ’ਚ 49 ਔਰਤਾਂ ਦਾ ਮੁਫ਼ਤ ਆਈ ਸਕੈਨ ਬ੍ਰੈਸਟ ਟੈਸਟ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੈਂਸਰ ਜਾਂਚ ਕੈਂਪ 'ਚ 49 ਔਰਤਾਂ ਦਾ ਮੁਫ਼ਤ ਆਈ ਸਕੈਨ ਬ੍ਰੈਸਟ ਟੈਸਟ ਕੀਤਾ
Publish Date: Sat, 28 Feb 2026 07:34 PM (IST)
Updated Date: Sun, 01 Mar 2026 04:13 AM (IST)

ਕੈਂਪ ਦੌਰਾਨ ਲੋਕਾਂ ਨੂੰ ਵੰਡੀਆਂ ਮੁਫ਼ਤ ਦਵਾਈਆਂ ਅਤੇ ਕੀਤੇ ਮੁਫ਼ਤ ਟੈਸਟ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਐੱਸਬੀਆਈ ਕਾਰਡ ਅਤੇ ਵਰਲਡ ਕੈਂਸਰ ਕੇਅਰ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਵਿਖੇ ਮੁਫ਼ਤ ਹੈਲਥ ਕੈਂਪ ਲਗਾਇਆ। ਜਿਸ ਵਿਚ 49 ਔਰਤਾਂ ਦਾ ਮੁਫ਼ਤ ਆਈ ਸਕੈਨ ਬ੍ਰੈਸਟ ਟੈਸਟ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਹੀ ਸਮੇਂ ਉੱਤੇ ਬਿਮਾਰੀਆਂ ਦਾ ਪਤਾ ਲੱਗ ਜਾਣ ਅਤੇ ਇਲਾਜ ਸ਼ੁਰੂ ਹੋ ਜਾਣ ਨਾਲ ਕੀਮਤੀ ਮਨੁੱਖੀ ਜੀਵਨ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ। ਇਸ ਮੰਤਵ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਕੈਂਪ ਦਾ ਆਯੋਜਨ ਕੀਤਾ। ਇਸ ’ਚ 334 ਵਿਅਕਤੀਆਂ ਦੇ ਟੈਸਟ ਕੀਤੇ ਗਏ। ਉਨ੍ਹਾਂ ਕਿਹਾ ਕਿ ਕੈਂਪ ਵਿਚ ਆਮ ਲੋਕਾਂ ਅਤੇ ਮੁਲਾਜ਼ਮਾਂ ਦੀ ਰਜਿਸਟ੍ਰੇਸ਼ਨ ਕੀਤੀ। ਰਜਿਸਟ੍ਰੇਸ਼ਨ ਕਰਨ ਉਪਰੰਤ ਮੈਮੋਗ੍ਰਾਫੀ, ਪਾਪ ਸਮਿਅਰ, ਪੀਐੱਸਏ, ਬੋਨ ਟੈਸਟ, ਓਰਲ ਸਕ੍ਰੀਨਿੰਗ, ਅੱਖਾਂ ਦਾ ਚੈੱਕਅਪ ਆਦਿ ਸਮੇਤ ਬੀਪੀ ਅਤੇ ਸ਼ੁਗਰ ਦਾ ਟੈਸਟ ਕੀਤਾ। ਇਸ ਮੌਕੇ ਤੇ ਲੋਕਾਂ ਨੂੰ ਬੀਮਾਰੀਆਂ ਤੋਂ ਰੋਕਥਾਮ ਸਬੰਧੀ ਜਾਣੂੰ ਕਰਵਾਇਆ ਗਿਆ। ਵਧੀਕ ਡਿਪਟੀ ਕਮਿਸ਼ਨਰ (ਜ) ਬਲਬੀਰ ਰਾਜ ਸਿੰਘ ਵੱਲੋਂ ਕੈਂਪ ਦਾ ਨਿਰੀਖਣ ਕੀਤਾ ਤੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਕੈਂਪ ਵਿਚ ਲੋਕਾਂ ਦੀ ਜਨਰਲ ਮੈਡੀਕਲ ਜਾਂਚ ਤੋਂ ਇਲਾਵਾ ਮੁਫ਼ਤ ਦਵਾਈਆਂ ਅਤੇ ਟੈਸਟ ਕੀਤੇ। ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਜਗਦੀਪ ਸਿੰਘ ਵੱਲੋਂ ਆਈ ਟੀਮਾਂ ਦੀ ਸ਼ਲਾਘਾ ਕੀਤੀ ਗਈ ਅਤੇ ਟੀਮ ਨੂੰ ਸਨਮਾਨਿਤ ਕੀਤਾ। ਕੈਂਪ ਵਿਚ ਮਿਲਣ ਵਾਲੀਆ ਸੇਵਾਵਾਂ ਦਾ ਆਮ ਲੋਕਾਂ ਵੱਲੋਂ ਇਸ ਤਰ੍ਹਾਂ ਦੇ ਕੈਂਪ ਅੱਗੇ ਵੀ ਲਗਾਉਣੇ ਦੀ ਅਪੀਲ ਕੀਤੀ। ਤਾਂ ਜੋ ਵੱਧ ਤੋਂ ਵੱਧ ਆਮ ਲੋਕ ਇਨ੍ਹਾਂ ਮੁਫਤ ਟੈਸਟ ਸੇਵਾ ਦਾ ਲਾਭ ਉਠਾ ਸਕਣ।