ਰਾਹੋਂ ਤੋਂ ਬਾਬਾ ਬਾਲਕ ਨਾਥ ਜੀ ਦੇ ਦਰਸ਼ਨਾਂ ਲਈ ਸ਼ਰਧਾਲੂ ਰਵਾਨਾ
ਰਾਹੋਂ ਤੋਂ ਬਾਬਾ ਬਾਲਕ ਨਾਥ ਜੀ ਦੇ ਦਰਸ਼ਨਾਂ ਲਈ ਸ਼ਰਧਾਲੂ ਰਵਾਨਾ
Publish Date: Mon, 06 Apr 2026 03:38 PM (IST)
Updated Date: Tue, 07 Apr 2026 03:59 AM (IST)

ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ ਮੰਦਰ ਸਿੱਧ ਬਾਬਾ ਬਾਲਕ ਨਾਥ ਜਾਡਲਾ ਰੋਡ ਛੋਕਰਾਂ ਮੋੜ ਤੋਂ ਵਿਸ਼ਾਲ ਚਾਲਾ ਹਿਮਾਚਲ ਪ੍ਰਦੇਸ਼ ਦੇ ਧਾਰਮਿਕ ਅਸਥਾਨ ਦਿਉਟ ਸਿੱਧ ਗੁਫਾ ਸ਼੍ਰੀ ਸਿੱਧ ਬਾਬਾ ਬਾਲਕ ਨਾਥ ਜੀ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਇਸ ਮੌਕੇ ਮੁੱਖ ਸੇਵਾਦਾਰ ਕੌਂਸਲਰ ਦਵਿੰਦਰ ਜਾਂਗੜਾ ਅਤੇ ਪ੍ਰਧਾਨ ਆਸ਼ੂ ਦਿਗਵਾ ਦੀ ਪ੍ਰਧਾਨਗੀ ਹੇਠ ਸ਼ਰਧਾਲੂ ਤਿੰਨ ਬੱਸਾਂ ਰਾਹੀਂ ਰਵਾਨਾ ਹੋਈਆਂ। ਇਸ ਮੌਕੇ ਬਾਬਾ ਜੀ ਦੀ ਪਹਿਲੀ ਚੌਂਕੀ ਪੀਰ ਨਿਗਾਹੇ ਦੇ ਦਰਬਾਰ ਵਿਚ ਲਗਾਈ ਉਪਰੰਤ ਦੂਜੀ ਚੌਂਕੀ ਸ਼ਾਹਤਲਾਈ ਵਿਚ ਲਗਾਈ ਗਈ। ਤੀਜੀ ਚੌਕੀ ਹਿਮਾਚਲ ਪ੍ਰਦੇਸ਼ ਸਥਿਤ ਬਾਬਾ ਜੀ ਦੀ ਪਵਿੱਤਰ ਗੁਫਾ ਵਿਚ ਝੰਡਾ ਚੜ੍ਹਾਉਣ ਤੋਂ ਬਾਅਦ ਲਗਾਈ। ਇਸ ਮੌਕੇ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਦਾ ਪ੍ਰਬੰਧ ਵੀ ਕੀਤਾ। ਕੌਂਸਲਰ ਦਵਿੰਦਰ ਜਾਂਗੜਾ ਨੇ ਕਿਹਾ ਕਿ ਜੋ ਭਗਤ ਸੱਚੇ ਮਨ ਨਾਲ ਬਾਬਾ ਜੀ ਦੇ ਚਾਲੇ ਵਿਚ ਸ਼ਾਮਲ ਹੋ ਕੇ ਬਾਬਾ ਜੀ ਦੀ ਗੁਫਾ ਦੇ ਦਰਸ਼ਨਾਂ ਲਈ ਜਾਂਦਾ ਹੈ, ਬਾਬਾ ਜੀ ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਇਸ ਮੌਕੇ ਮੰਦਰ ਕਮੇਟੀ ਦੇ ਕੈਸ਼ੀਅਰ ਸ਼ਿਵ ਜਾਂਗੜਾ, ਮੁੱਖ ਸਲਾਹਕਾਰ ਸੰਜੀਵ ਜਾਂਗੜਾ, ਲੰਬਰਦਾਰ ਸੁਖਦੇਵ ਜਾਂਗੜਾ, ਗਗਨ ਭਾਰਦਵਾਜ, ਮਣੀ ਕੁਮਾਰ, ਅੰਸ਼ੁਲ ਜੈਸਲ, ਗਗਨ ਅਰੋੜਾ, ਪੰਡਿਤ ਕਪਿਲ ਸ਼ਰਮਾ, ਲੱਕੀ ਕੁਮਾਰ, ਨਰੇਸ਼ ਕੁਮਾਰ, ਚਮਨ ਕੁਮਾਰ, ਪਵਨ ਕੁਮਾਰ ਜਾਂਗੜਾ, ਸ਼ਰਨ ਜਾਂਗੜਾ, ਸਰਬਜੀਤ ਜਾਂਗੜਾ, ਰਚਨਾ ਜਾਂਗੜਾ, ਕੋਮਲ ਰਾਣੀ, ਭਗਤ ਪ੍ਰਕਾਸ਼ ਰਾਮ, ਭਗਤ ਚਮਨ ਲਾਲ, ਟੋਨੀ ਜਾਂਗੜਾ, ਕ੍ਰਿਸ਼ਨ ਜਾਂਗੜਾ ਅਤੇ ਆਰਤੀ ਹਾਜ਼ਰ ਸਨ।