ਨਵਾਂਸ਼ਹਿਰ ਦੇ ਸ਼ਰਧਾਲੂ ਖਾਟੂ ਸ਼ਿਆਮ ਪੁੱਜੇ
ਨਵਾਂਸ਼ਹਿਰ ਦੇ ਸ਼ਰਧਾਲੂ ਖਾਟੂ ਸ਼ਿਆਮ ਪੁੱਜੇ
Publish Date: Sun, 11 Jan 2026 04:38 PM (IST)
Updated Date: Mon, 12 Jan 2026 04:04 AM (IST)
ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ : ਮੁਹੱਲਾ ਹੀਰਾ ਜੱਟਾ ਦੇ ਵਸਨੀਕ ਮਹੇਸ਼ ਚੋਪੜਾ ਦੀ ਅਗਵਾਈ ਹੇਠ ਨਵਾਂਸ਼ਹਿਰ ਤੋਂ ਸਾਲਾਸਰ ਧਾਮ ਲਈ ਯਾਤਰਾ ਰਵਾਨਾ ਹੋਏ ਸ਼ਰਧਾਲੂ ਸਾਲਾਸਰ ਧਾਮ ਤੋਂ ਖਾਟੂ ਸ਼ਿਆਮ ਪੁੱਜ ਗਏ ਹਨ। ਮਹੇਸ਼ ਚੋਪੜਾ ਨੇ ਦੱਸਿਆ ਕਿ ਇਥੋਂ ਸ਼ਰਧਾਲੂ ਮਹਿੰਦੀਪੁਰ ਬਾਲਾਜੀ ਤੋਂ ਵ੍ਰਿੰਦਾਵਨ ਤੋਂ ਨਵਾਂਸ਼ਹਿਰ ਵੱਲ ਰਵਾਨਾ ਹੋਵੇਗੀ। ਮਹੇਸ਼ ਚੋਪੜਾ ਨੇ ਦੱਸਿਆ ਕਿ ਇਸ ਯਾਤਰਾ ਲਈ ਸ਼ਰਧਾਲੂਆਂ ਨੂੰ ਯਾਤਰਾ, ਖਾਣਾ, ਰਿਹਾਇਸ਼ ਦੀ ਸਹੁਲਤ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਯਾਤਰਾ ਦੇ ਰਵਾਨਾ ਹੋਣ ਤੋਂ ਪਹਿਲਾ ਪੰਡਿਤ ਨਿਤੀਸ਼ ਕੁਮਾਰ ਨੇ ਬੱਸ ਦੀ ਪੂਜਾ ਕਰਕੇ ਬੱਸ ਨੂੰ ਰਵਾਨਾ ਕੀਤਾ ਸੀ। ਇਸ ਮੌਕੇ ਯਾਤਰੀਆਂ ਵਿਚ ਮੰਜੂ ਚੋਪੜਾ, ਡਿੰਪਲ ਓਬਰਾਏ, ਰਾਜ ਕੁਮਾਰ, ਅਨਿਲ ਗੌੜ, ਸ਼ਾਲੂ ਗੌੜ, ਹਿਮਾਂਸ਼ੂ, ਓਜਸ, ਮਧੁ ਸੂਦਨ, ਮੁਕੇਸ਼ ਰਾਣਾ, ਨੇਹਾ, ਰਾਜੀਵ, ਪਰਵੀਨ ਕੁਮਾਰੀ, ਬਲਜੀਤ ਕੌਰ, ਗੌਰਵ, ਭਾਵਨਾ, ਸੁਭਾਸ਼, ਡਿੰਪਲ, ਅਰੁਣ, ਰਾਮਾ, ਵਿਜੇ, ਅੰਜੂ, ਅਜੈ, ਅਨੁ, ਅਰਜੁਨ ਚੋਪੜਾ, ਦੀਪਕ ਚੋਪੜਾ, ਸੋਨੂੰ, ਸਵਿਤਾ, ਹੈਪੀ, ਰੀਮਾ, ਬਿੱਲਾ ਸਲੂਨ ਵਾਲਾ, ਰੱਜੋ ਕੁਮਾਰੀ ਸਮੇਤ ਹੋਰ ਸ਼ਰਧਾਲੂ ਹਾਜ਼ਰ ਸਨ।