ਡੇਰਾ ਪੀਰ ਸੁਲਤਾਨ ਲੱਖ ਦਾਤਾ ਪਿੰਡ ਕਟਾਰੀਆਂ ਵਿਖੇ ਸਲਾਨਾ ਜੋੜ ਮੇਲਾ ਮਨਾਇਆ
ਡੇਰਾ ਪੀਰ ਸੁਲਤਾਨ ਲੱਖ ਦਾਤਾ ਪਿੰਡ ਕਟਾਰੀਆਂ ਵਿਖੇ ਸਲਾਨਾ ਜੋੜ ਮੇਲਾ ਮਨਾਇਆ
Publish Date: Wed, 28 Jan 2026 05:49 PM (IST)
Updated Date: Wed, 28 Jan 2026 05:52 PM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਡੇਰਾ ਪੀਰ ਸੁਲਤਾਨ ਲੱਖ ਦਾਤਾ ਪਿੰਡ ਕਟਾਰੀਆਂ ਵਿਖੇ ਸੰਤ ਬਾਬਾ ਗਰੀਬ ਦਾਸ, ਪੀਰ ਬਾਬਾ ਹਾਕਮ ਸ਼ਾਹ ਤੇ ਭਗਤ ਊਧੋ ਸ਼ਾਹ ਦੀ ਅਪਾਰ ਕਿਰਪਾ ਨਾਲ ਨਗਰ ਨਿਵਾਸੀਆਂ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਦਰਬਾਰ ਦੇ ਗੱਦੀਨਸ਼ੀਨ ਸਾਈਂ ਲਖਵੀਰ ਸ਼ਾਹ ਕਾਦਰੀ ਦੀ ਦੇਖ-ਰੇਖ ਹੇਠ ਸਾਲਾਨਾ ਜੋੜ ਮੇਲਾ ਮਨਾਇਆ। ਸਵੇਰੇ 9 ਵਜੇ ਝੰਡੇ ਤੇ ਚਾਦਰ ਦੀ ਰਸਮ ਕੀਤੀ ਤੇ ਸ਼ਾਮ 5 ਵਜੇ ਚਿਰਾਗ਼ ਦੀ ਰਸਮ ਕੀਤੀ। ਮੇਲੇ ਦੇ ਪਹਿਲੇ ਦਿਨ ਗੋਲਡ ਮੈਡਲਿਸਟ ਗਾਇਕ ਭੈਣਾਂ ਕੌਰ ਸਿਸਟਰਜ਼, ਬੇਬੀ ਏ ਕੌਰ, ਕਮਲ ਖਾਨ, ਗੌਤਮ ਜਲੰਧਰੀ, ਸੱਤੀ ਖੋਖੇਵਾਲੀਆ, ਜੀ ਸਿੱਧੂ ਪ੍ਰੋਗਰਾਮ ਨੇ ਆਪਣਾ-ਆਪਣਾ ਪ੍ਰੋਗਰਾਮ ਪੇਸ਼ ਕੀਤਾ ਅਤੇ ਰਾਤ ਨੂੰ ਪਰਵੇਜ਼ ਆਲਮ, ਬੰਟੀ ਕਵਾਲ, ਵਨੀਤ ਖਾਨ, ਹਰਮੇਸ਼ ਰੰਗੀਲਾ, ਸ਼ਕੀਲ ਸਾਬਰੀ, ਰਾਜਨ ਅਲੀ, ਕੁਲਦੀਪ ਰੁਹਾਨੀ, ਸੋਨੂੰ ਮੋਨੂੰ ਵੱਲੋਂ ਪ੍ਰੋਗਰਾਮ ਪੇਸ਼ ਕੀਤਾ। ਮੇਲੇ ਦੇ ਦੂਸਰੇ ਦਿਨ ਦੁਰਗਾ ਰੰਗੀਲਾ, ਸਰਦਾਰ ਅਲੀ, ਰੋਬਿਨ ਰਾਜ, ਰੈਂਕੀ ਸਿੰਘ, ਮੁਸਕਾਨ ਸਿਸਟਰਜ਼ ਵੱਲੋਂ ਪ੍ਰੋਗਰਾਮ ਪੇਸ਼ ਕੀਤਾ ਤੇ ਰਾਤ ਨੂੰ ਧਰਮਵੀਰ ਪਰਦੇਸੀ ਵੱਲੋਂ ਨਾਟਕ ਪੇਸ਼ ਕੀਤਾ। ਮੇਲੇ ਦੌਰਾਨ ਚਾਹ-ਪਕੌੜਿਆਂ ਦੇ ਲੰਗਰ ਤੇ ਪ੍ਰਸ਼ਾਦਿਆਂ ਦੇ ਲੰਗਰ ਵਰਤਾਏ ਗਏ। ਇਸ ਮੌਕੇ ਸਾਈਂ ਲਖਵੀਰ ਸ਼ਾਹ ਕਾਦਰੀ, ਰਾਮ ਲਾਲ ਬਬਲੀ, ਰੋਸ਼ਨ, ਗੁਲਸ਼ਨ ਕੁਮਾਰ ਕੈਨੇਡਾ, ਰਾਮ ਸਰੂਪ, ਰਣਵੀਰ ਬੇਰਾਜ, ਗਾਇਕਾ ਕੌਰ ਸਿਸਟਰਜ਼, ਰਾਣਾ ਬਾਬਾ ਸਸੋਲੀ ਤੇ ਹੋਰ ਸੰਗਤ ਹਾਜ਼ਰ ਸੀ।