ਡੀਸੀ ਵੱਲੋਂ ਮਹਿਲਾ ਬੂਥ ਲੈਵਲ ਅਫਸਰ ਸਨਮਾਨਿਤ
ਡਿਪਟੀ ਕਮਿਸ਼ਨਰ ਵੱਲੋਂ ਮਹਿਲਾ ਬੂਥ ਲੈਵਲ ਅਫਸਰ ਸਨਮਾਨਿਤ
Publish Date: Tue, 10 Mar 2026 05:48 PM (IST)
Updated Date: Wed, 11 Mar 2026 04:07 AM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਮੁੱਖ ਚੋਣ ਅਫਸਰ ਪੰਜਾਬ ਵੱਲੋਂ ਪੰਜਾਬ ਰਾਜ ਵਿਚ ਜਿਨ੍ਹਾਂ ਮਹਿਲਾ ਬੂਥ ਲੈਵਲ ਅਫਸਰਾਂ ਵੱਲੋਂ ਵੋਟਰ ਸੂਚੀ ਦੀ ਮੈਪਿੰਗ ਦਾ ਕੰਮ ਬਹੁਤ ਹੀ ਮਿਹਨਤ ਨਾਲ ਕਰਨ ਤੇ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਗੁਲਪ੍ਰੀਤ ਸਿੰਘ ਔਲਖ ਵੱਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁੱਖ ਚੋਣ ਅਫਸਰ ਪੰਜਾਬ ਤੋਂ ਪ੍ਰਾਪਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਤਿੰਨੇ ਵਿਧਾਨ ਸਭਾ ਚੋਣ ਹਲਕੇ 46-ਬੰਗਾ, 47-ਨਵਾਂਸ਼ਹਿਰ ਅਤੇ 48-ਬਲਾਚੌਰ ਵਿਚ ਸਭ ਤੋਂ ਵਧੀਆ ਕਾਰਗੁਜਾਰੀ ਕਰਨ ਵਾਲੇ ਮਹਿਲਾ ਬੀਐੱਲਓਜ਼ ਨੂੰ ਜ਼ਿਲ੍ਹਾ ਪੱਧਰ ’ਤੇ ਸਨਮਾਨਿਤ ਕੀਤਾ। ਵਿਧਾਨ ਸਭਾ ਚੋਣ ਹਲਕਾ ਬੰਗਾ ਤੋਂ ਅੰਜੂ ਬਾਲਾ, ਪਰਮਜੀਤ ਕੌਰ, ਪਰਮਜੀਤ ਕੌਰ ਤੇ ਵਿਧਾਨ ਸਭਾ ਚੋਣ ਹਲਕਾ ਨਵਾਂਸ਼ਹਿਰ ਤੋਂ ਮਨਜੀਤ ਕੌਰ, ਸੁਰਿੰਦਰ ਕੌਰ, ਪ੍ਰਵੀਨ ਭੱਟੀ ਅਤੇ।ਵਿਧਾਨ ਸਭਾ ਚੋਣ ਹਲਕਾ ਬਲਾਚੌਰ ਤੋਂ ਸਪਨਾ ਚੌਧਰੀ, ਸੁਸ਼ਮਾ ਸ਼ਰਮਾ, ਰਾਜਵਿੰਦਰ ਕੌਰ ਸਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਬਲਬੀਰ ਰਾਜ ਸਿੰਘ, ਸਹਾਇਕ ਕਮਿਸ਼ਨਰ ਜਨਰਲ ਜਗਦੀਪ ਸਿੰਘ, ਜਸਵੀਰ ਸਿੰਘ, ਅਮਨਦੀਪ ਸਿੰਘ, ਬੱਬੂ ਸਿੰਘ ਹਾਜ਼ਰ ਸਨ।