ਸਰਹਾਲਾ ਰਾਣੂੰਆਂ-ਕੁਲਥਮ ਸੜਕ ਬਣਾਉਣ ਦੀ ਮੰਗ
ਸਰਹਾਲਾ ਰਾਣੂੰਆਂ-ਕੁਲਥਮ ਸੜਕ ਬਣਾਉਣ ਦੀ ਮੰਗ
Publish Date: Mon, 23 Mar 2026 03:56 PM (IST)
Updated Date: Tue, 24 Mar 2026 03:59 AM (IST)
ਲੇਖ ਰਾਜ ਕੁਲਥਮ, ਪੰਜਾਬੀ ਜਾਗਰਣ, ਬਹਿਰਾਮ : ਬਹਿਰਾਮ ਇਲਾਕੇ ਦੇ ਲੋਕਾਂ ਦੀ ਕਾਫ਼ੀ ਦੇਰ ਤੋਂ ਲਟਕਦੀ ਮੰਗ ਨੂੰ ਅਜੇ ਤੱਕ ਬੂਰ ਨਹੀਂ ਪੈ ਰਿਹਾ। ਪਿੰਡ ਸਰਹਾਲਾ ਰਾਣੂੰਆਂ ਤੇ ਇਲਾਕੇ ਦੇ ਹੋਰ ਲੋਕਾਂ ਦੀ ਮੰਗ ਹੈ ਕਿ ਸਰਹਾਲਾ ਰਾਣੂੰਆਂ-ਕੁਲਥਮ ਸੜਕ ਜਲਦੀ ਬਣੇ ਪਰ ਕਈ ਮਹੀਨਿਆਂ ਤੋਂ ਕੁਝ ਹਿੱਸਿਆਂ ਤੇ ਪੱਥਰ ਪਾਏ ਜਾਣ ਦੇ ਬਾਵਜੂਦ ਵੀ ਸੜਕ ਨਹੀਂ ਬਣੇ। ਸੜਕ ਤੇ ਪਏ ਪੱਥਰਾਂ ਨਾਲ ਜਿੱਥੇ ਲੋਕਾਂ ਦੇ ਵਾਹਨਾਂ ਦੇ ਟਾਇਰ ਪੈਂਚਰ ਹੁੰਦੇ ਹਨ, ਉੱਥੇ ਨਾਲ ਹੀ ਇਨ੍ਹਾ ਪੱਥਰਾਂ ਦਾ ਗੱਡੀਆਂ ਦੇ ਟਾਇਰਾਂ ਹੇਠੋਂ ਟਪਕ ਕੇ ਰਾਹਗੀਰਾਂ ਦੇ ਲੱਗਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਇਹ ਸੜਕ ਕਈ ਧਾਰਮਿਕ ਅਸਥਾਨਾਂ ਨਾਲ ਜੁੜਦੀ ਹੈ ਤੇ ਅੱਗੇ ਮੁਕੰਦਪੁਰ ਤੋਂ ਫਗਵਾੜਾ ਜਾਣ ਵਾਲੀ ਸੜਕ ਨਾਲ ਜਾ ਮਿਲਦੀ ਹੈ। ਇਲਾਕੇ ਦੇ ਲੋਕਾਂ ਜਿਨ੍ਹਾਂ ਵਿਚ ਸਰਪੰਚ ਸੰਦੇਸ਼ ਕੁਮਾਰ ਸਰਹਾਲਾ, ਜਗਤਾਰ ਰਾਮ, ਗੋਦਾਵਰ ਪੰਚ ਕੁਲਥਮ, ਗੁਰਨਾਮ ਸਿੰਘ, ਜਰਨੈਲ ਰਾਮ, ਨਰਿੰਦਰ ਰਾਮ, ਪੰਮਾ, ਜੀਤ ਰਾਮ, ਮੰਗਤ ਰਾਮ, ਮਨਪ੍ਰੀਤ, ਮਾ. ਬਲਵੀਰ ਸਿੰਘ, ਅਵਤਾਰ ਰਾਮ, ਹਰਮੇਸ਼ ਲਾਲ, ਪ੍ਰਿੰਸੀਪਲ ਰੋਸ਼ਨ ਲਾਲ ਅਤੇ ਹੋਰਾਂ ਨੇ ਸਰਕਾਰ ਪਾਸੋਂ ਸੜਕ ਬਣਾਉਣ ਦੀ ਮੰਗ ਕੀਤੀ ਹੈ।