ਨੈਸ਼ਨਲ ਸਕੂਲ ਵੁਸ਼ੂ ਚੈਂਪੀਅਨਸ਼ਿਪ |ਚ ਮਾਰੀਆਂ ਮੱਲ੍ਹਾਂ
ਦੀਪਿੰਦਰ ਮਠਾਰੂ ਨੇ 69ਵੀਆਂ ਨੈਸ਼ਨਲ ਸਕੂਲ ਵੁਸ਼ੂ ਚੈਂਪੀਅਨਸ਼ਿਪ ਵਿਚ ਮਾਰੀਆਂ ਮੱਲ੍ਹਾਂ
Publish Date: Sun, 08 Mar 2026 08:13 PM (IST)
Updated Date: Mon, 09 Mar 2026 04:13 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੀ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਦੇ ਖਿਡਾਰੀ ਦੀਪਿੰਦਰ ਮਠਾਰੂ ਨੇ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰਦਿਆਂ ਵੁਸ਼ੂ ਵਿੱਚੋ ਕਾਂਸੇ ਦਾ ਤਗਮਾ ਹਾਸਿਲ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਿੰ. ਡਾ. ਰਣਜੀਤ ਸਿੰਘ ਨੇ ਦੱਸਿਆ ਕਿ 69ਵੀਆਂ ਨੈਸ਼ਨਲ ਸਕੂਲ ਵੁਸ਼ੂ ਚੈਂਪੀਅਨਸ਼ਿਪ 2025-26 ਜੋ ਕਿ ਮਨੀਪੁਰ ਵਿਖੇ ਹੋਈਆਂ, ਜਿਸ ਵਿਚ ਅੰਡਰ 19 ਦੇ -80 ਕਿਲੋਗ੍ਰਾਮ ਭਾਰ ਵਰਗ ਵੁਸ਼ੂ ਮੁਕਾਬਲਿਆਂ ਵਿਚ ਭਾਗ ਲੈਂਦਿਆ ਖਿਡਾਰੀ ਦੀਪਿੰਦਰ ਮਠਾਰੂ ਨੇ ਪੰਜਾਬ ਭਰ ਵਿਚੋਂ ਕਾਂਸੇ ਦਾ ਮੈਡਲ ਜਿੱਤ ਕੇ ਸੰਸਥਾ ਦੀ ਝੋਲੀ ਪਾਇਆ। ਇਸ ਪ੍ਰਾਪਤੀ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਕੱਤਰ ਵਿਦਿਆ ਸੁਖਮਿੰਦਰ ਸਿੰਘ ਨੇ ਵਧਾਈ ਦਿੱਤੀ। ਪ੍ਰਿੰ. ਡਾ. ਰਣਜੀਤ ਸਿੰਘ ਅਤੇ ਸਮੂਹ ਸਟਾਫ ਨੇ ਸਨਮਾਨਿਤ ਕਰਦਿਆਂ ਕਿਹਾ ਕਿ ਇਸ ਖਿਡਾਰੀ ਨੂੰ ਇਸ ਮੁਕਾਮ ਤੇ ਪੁੱਜਦਾ ਕਰਨ ਦਾ ਸਿਹਰਾ ਕੋਚ ਰੁਪਿੰਦਰ ਕੌਰ ਅਤੇ ਕੋਚ ਵਿਸ਼ਾਲ ਖਾਤੀ ਨੂੰ ਜਾਂਦਾ ਹੈ, ਜਿਸ ਦੀ ਅਣਥੱਕ ਮਿਹਨਤ ਸਦਕਾ ਖਿਡਾਰੀ ਦੀਪਿੰਦਰ ਮਠਾਰੂ ਨੇ ਇਹ ਉਪਲੱਬਧੀ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਚ ਰੁਪਿੰਦਰ ਕੌਰ ਦੀ ਯੋਗ ਅਗਵਾਈ ਅਧੀਨ ਸੰਸਥਾ ਦਾ ਖੇਡ ਵਿਭਾਗ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸੰਸਥਾ ਦੇ ਖੇਡ ਵਿਭਾਗ ਦਾ ਮੁੱਖ ਮੰਤਵ ਇਲਾਕੇ ਦੇ ਖਿਡਾਰੀਆਂ ਨੂੰ ਵਧੀਆ ਸਹੂਲਤਾਂ ਮੁਹੱਈਆ ਕਰਕੇ ਉਚ ਪੱਧਰ ਦੇ ਖਿਡਾਰੀ ਬਣਾਉਣਾ ਹੈ।