ਸਵ. ਬਾਬੂ ਹਰਬੰਸ ਲਾਲ ਤੇ ਸਵ. ਇੰਜੀ. ਦੀਕਸ਼ਿਤ ਭਾਰਦਵਾਜ ਦੀ ਬਰਸੀ ਮਨਾਈ
ਸਵ. ਬਾਬੂ ਹਰਬੰਸ ਲਾਲ ਅਤੇ ਸਵ. ਇੰਜ. ਦੀਕਸ਼ਿਤ ਭਾਰਦਵਾਜ ਦੀ ਬਰਸੀ ਮਨਾਈ
Publish Date: Sun, 15 Mar 2026 05:14 PM (IST)
Updated Date: Mon, 16 Mar 2026 04:07 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਸਿੱਧ ਪੀਠ ਦੇਵੀ ਦੇਵਾਲਿਆ ਸਨੇਹੀ ਮੰਦਰ ਕਮੇਟੀ ਬਾਜ਼ਾਰ ਨਵਾਂਸ਼ਹਿਰ ਵਿਖੇ ਸਵ. ਬਾਬੂ ਹਰਬੰਸ ਲਾਲ ਦੀ 11ਵੀਂ ਬਰਸੀ ਅਤੇ ਸਵ. ਇੰਜ. ਦੀਕਸ਼ਿਤ ਭਾਰਦਵਾਜ ਦੀ ਬਰਸੀ ਮਨਾਉਣ ਲਈ ਇੱਕ ਧਾਰਮਿਕ ਸਮਾਗਮ ਕਰਵਾਇਆ। ਸਭ ਤੋਂ ਪਹਿਲਾਂ ਪੂਜਾ ਤੋਂ ਬਾਅਦ ਮੰਦਰ ਕਮੇਟੀ ਦੇ ਪੰਡਿਤ ਹਰਸ਼ ਵਰਧਨ ਅਤੇ ਪੰਡਿਤ ਦਿਨੇਸ਼ ਮਿਸ਼ਰਾ ਨੇ ਧੂਪ ਧੁਖਾਈ ਅਤੇ ਰਾਜੇਸ਼ ਭਾਰਦਵਾਜ ਪਰਿਵਾਰ ਦੁਆਰਾ ਬਾਬਾ ਬਾਲਕ ਨਾਥ ਲਈ ਰੋਟ ਪ੍ਰਸਾਦ ਤਿਆਰ ਕਰਵਾਇਆ। ਇਸ ਮੌਕੇ ਭਜਨ ਗਾਇਕ ਅਸ਼ੋਕ ਪਿੰਕੀ ਨੇ ਗਣੇਸ਼ ਵੰਦਨਾ, ਜੈਕਾਰਾ ਪੌਣਹਾਰੀ ਦੇ ਚਿਮੇਟ ਵਾਲੇ, ਗੁਫਾ ਵਿੱਚੋਂ ਬਾਹਰ ਆ, ਮੇਰੇ ਕੋਲ ਗੱਡੀ ਹੈ, ਪੌਣਹਾਰੀ ਮੈਨੂੰ ਮੇਰਾ ਨਾਮ ਨਹੀਂ ਪਤ ਆਦਿ ਭਜਨਾਂ ਨਾਲ ਸ਼ਰਧਾਲੂਆਂ ਨੂੰ ਨਿਹਾਲ ਕੀਤਾ। ਇਸ ਉਪਰੰਤ ਉੱਤਮ ਰਾਜਪੂਤ (ਕਾਲਾ) ਨੇ ਭਜਨਾਂ ਨਾਲ ਹਾਜ਼ਰੀ ਲਾਈ। ਮੰਦਰ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਮੁਕੇਸ਼ ਬਿੱਟੂ ਅਤੇ ਵਿਨੋਦ ਚੋਪੜਾ ਨੇ ਕਿਹਾ ਕਿ ਸਵ. ਬਾਬੂ ਹਰਬੰਸ ਲਾਲ, ਸਵ. ਇੰਜੀਨੀਅਰ ਦੀਕਸ਼ਿਤ ਭਾਰਦਵਾਜ ਹਮੇਸ਼ਾ ਬਾਬਾ ਬਾਲਕ ਨਾਥ ਜੀ ਦੁਆਰਾ ਦਰਸਾਏ ਮਾਰਗ ਤੇ ਚੱਲਣ ਲਈ ਸੰਗਤਾਂ ਨੂੰ ਪ੍ਰੇਰਿਤ ਕਰਦੇ ਸਨ। ਇਸ ਮੌਕੇ ਬ੍ਰਾਹਮਣ ਪੂਜਾ ਅਤੇ ਕੰਜਕ ਪੂਜਾ ਤੋਂ ਬਾਅਦ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਵਿਨੋਦ ਚੋਪੜਾ, ਮੀਨਾ ਚੋਪੜਾ, ਪ੍ਰਦੀਪ ਖੰਨਾ, ਸਰੋਜ ਖੰਨਾ, ਮਨਦੀਪਕ ਪਾਠਕ, ਚੇਤਨ ਸ਼ਰਮਾ, ਅਸ਼ੋਕ ਸ਼ਰਮਾ, ਸ਼ਵੇਤ ਸ਼ਰਮਾ, ਓਮ ਪ੍ਰਕਾਸ਼ ਲਡੋਈਆ, ਰਾਜਨ ਸੋਨੀ, ਸਤੀਸ਼ ਮੁਨੀਮ, ਸੁਰਜੀਤ ਸਿੰਘ, ਗਗਨ, ਸ਼ਸ਼ੀ, ਰੀਤੀ, ਸ਼ਸ਼ੀ ਰਾਣੀ, ਸਰਿਤਾ, ਪਰਮਜੀਤ, ਮਾਨਿਆ ਆਦਿ ਹਾਜ਼ਰ ਸਨ।