ਨਵਾਂਸ਼ਹਿਰ ਤੋਂ ਅਪਰਾਧਨਾਮਾ
ਨਵਾਂਸ਼ਹਿਰ ਤੋਂ ਅਪਰਾਧਨਾਮਾ ੋੇੱਿ ੋੇੱਿ ੋੇ
Publish Date: Thu, 16 Apr 2026 06:45 PM (IST)
Updated Date: Fri, 17 Apr 2026 04:16 AM (IST)

ਨਸ਼ਾ ਕਰਦਾ ਇਕ ਕਾਬੂ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਨੇ ਨਸ਼ਾ ਕਰਦਿਆਂ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਸਦਰ ਨਵਾਂਸਹਿਰ ਦੇ ਐਚਸੀ ਨਰੇਸ਼ ਕੁਮਾਰ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਲਖਵਿੰਦਰ ਰਾਮ ਉਰਫ ਬੱਬੂ ਪੁੱਤਰ ਰੇਸ਼ਮ ਕੁਮਾਰ ਵਾਸੀ ਜੱਬੋਵਾਲ ਨੂੰ ਨਸ਼ਾ ਕਰਦਿਆਂ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਨਵਾਂਸ਼ਹਿਰ ਤੋ ਪਿੰਡ ਕਰੀਹਾ ਸਾਈਡ ਨੂੰ ਨਹਿਰ ਸੁਆ ਦੇ ਨਾਲ ਨਾਲ ਪਿੰਡ ਕਰੀਹਾ ਵੱਲ ਨੂੰ ਜਾ ਰਹੇ ਸੀ ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਲਖਵਿੰਦਰ ਰਾਮ ਉਰਫ ਬੱਬੂ ਹੈਰੋਇਨ ਪੀਣ ਦਾ ਆਦੀ ਹੈ ਜੋ ਹੁਣ ਵੀ ਕਰੀਹਾ ਸੁਆ ਦੇ ਨਾਲ ਜਾਂਦੀ ਸੜਕ ਦੇ ਕਿਨਾਰੇ ਬੈਠ ਕੇ ਹੈਰੋਇਨ ਪੀ ਰਿਹਾ ਹੈ। ਮੌਕੇ ਤੇ ਪੁੱਜ ਕੇ ਲਖਵਿੰਦਰ ਰਾਮ ਉਰਫ ਬੱਬੂ ਪਾਸੋਂ ਸਿਲਵਰ ਪੰਨੀ, ਲਾਈਟਰ ਅਤੇ ਇੱਕ 20 ਰੁਪਏ ਦਾ ਨੋਟ ਪਾਇਪ ਨੂੰ ਬ੍ਰਾਮਦ ਕਰਕੇ ਪੁਲਿਸ ਨੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ। 3.05 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ ਪੁਲਿਸ ਨੇ ਇਕ ਵਿਅਕਤੀ ਨੂੰ 3.05 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਥਾਣਾ ਰਾਹੋਂ ਦੇ ਐੱਚਸੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਥਾਣਾ ਰਾਹੋਂ ਦੇ ਏਰੀਆਂ ਤੋਂ ਨਵਾਂਸ਼ਹਿਰ-ਰਾਹੋਂ ਹੁੰਦੇ ਹੋਏ ਲਿੰਕ ਰੋਡ ਪਿੰਡ ਛੋਕਰਾਂ ਵੱਲ ਮੁੜੇ। ਤਾਂ ਸੜਕ ਦੇ ਸੱਜੇ ਪਾਸੇ ਸਾਹਮਣੇ ਤੋ ਇੱਕ ਨੌਜਵਾਨ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਦੀ ਗੱਡੀ ਦੇਖ ਕੇ ਘਬਰਾ ਗਿਆ ਤੇ ਜਿਸਨੇ ਦੇਖ ਦੇ ਦੇਖਦੇ ਆਪਣੀ ਪਹਿਨੀ ਹੋਈ ਪੈਂਟ ਦੀ ਸੱਜੀ ਜੇਬ ਵਿਚ ਕੋਈ ਚੀਜ ਕੱਢ ਕੇ ਨਜ਼ਦੀਕ ਹੀ ਸੜਕ ਕਿਨਾਰੇ ਘਾਹ ਫੂਸ ਵਿਚ ਸੁੱਟ ਕੇ ਪਿੱਛੇ ਨੂੰ ਮੁੜ ਪਿਆ। ਜਿਸ ਨੂੰ ਕਾਬੂ ਕਰਕੇ ਨਾਂਅ ਪਤਾ ਪੁਛਿਆ। ਉਸ ਨੇ ਆਪਣਾ ਨਾਮ ਮਨੋਜ ਕੁਮਾਰ ਪੁੱਤਰ ਰਾਮ ਖਿਲਾਵਨ ਵਾਸੀ ਮੁਹੱਲਾ ਸੱਤਗੂਰ ਨਗਰ ਰਾਹੋਂ ਦੱਸਿਆ। ਕਥਿਤ ਮੁਲਜ਼ਮ ਵੱਲੋਂ ਸੱਟੀ ਪਾਰਦਰਸ਼ੀ ਮੋਮੀ ਲਿਫਾਫੀ ਵਿਚੋਂ 3.05 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ। ਵਿਅਕਤੀ ’ਤੇ ਹਮਲਾ ਕਰਨ ਵਾਲੀ ਪਤਨੀ ਤੇ ਗੁਆਂਢੀ ਖਿਲਾਫ਼ ਮਾਮਲਾ ਦਰਜ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਇਕ ਵਿਅਕਤੀ ਤੇ ਹਮਲਾ ਕਰਨ ਵਾਲੀ ਪਤਨੀ ਤੇ ਉਸ ਦੇ ਗੁਆਂਢੀ ਵੱਲੋਂ ਕਥਿਤ ਤੌਰ ’ਤੇ ਹਮਲਾ ਕਰਨ ਦੇ ਮਾਮਲੇ ’ਚ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਥਾਣਾ ਰਾਹੋਂ ਦੇ ਏਐੱਸਆਈ ਸੁਦਾਗਰ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਪੁੱਤਰ ਅਮਰ ਸਿੰਘ ਵਾਸੀ ਉਧੋਵਾਲ ਨੇ ਦੱਸ਼ਿਆ ਕਿ ਉਹ ਮਿਤੀ 9 ਅਪ੍ਰੈਲ ਨੂੰ ਆਪਣੇ ਕੰਮ ਪਰ ਗਿਆ ਹੋਇਆ ਸੀ ਤਾਂ ਇਸ ਦੀ ਸਿਹਤ ਦੋ-ਤਿੰਨ ਦਿਨ ਪਹਿਲਾਂ ਤੋਂ ਠੀਕ ਨਾ ਹੋਣ ਕਰਕੇ ਰਣਜੀਤ ਸਿੰਘ ਨੇ ਆਪਣੀ ਪਤਨੀ ਨੂੰ ਦੱਸਕੇ ਗਿਆ ਸੀ, ਕਿ ਉਹ ਦੁਪਿਹਰ ਤੱਕ ਘਰ ਆ ਜਾਣਾ ਹੈ। ਜਦੋਂ ਉਹ ਦੁਪਿਹਰ 2 ਵਜੇ ਘਰ ਆਇਆ ਤਾਂ ਰਣਜੀਤ ਸਿੰਘ ਆਪਣੇ ਕਮਰੇ ਵਿਚ ਅੰਦਰ ਜਾ ਕੇ ਆਰਾਮ ਕਰਨ ਲੱਗ ਪਿਆ। ਤਾਂ ਇਸ ਦੀ ਪਤਨੀ ਉਸ਼ਾ ਰਾਣੀ ਨੇ ਦੂਸਰੇ ਕਮਰੇ ਵਿਚੋਂ ਬਾਹਰ ਆ ਕੇ ਘਰ ਦੇ ਗਰਿਲ ਦਾ ਕੁੰਡਾ ਲਾ ਦਿੱਤਾ ਤੇ ਉਸੇ ਵਕਤ ਅਵਤਾਰ ਚੰਦ ਪੁੱਤਰ ਮੇਜਰ ਸਿੰਘ ਵਾਸੀ ਗੜੀ ਉਧੋਵਾਲ ਜੋ ਰਣਜੀਤ ਸਿੰਘ ਦੇ ਘਰ ਦੇ ਪਿਛਲੇ ਕਮਰੇ ਨਾਲ ਮਿਲ ਕੇ ਰਣਜੀਤ ਸਿੰਘ ਪਰ ਅਚਾਨਕ ਹਮਲਾ ਕਰ ਦਿੱਤਾ। ਰਣਜੀਤ ਸਿੰਘ ਦੀ ਪਤਨੀ ਊਸ਼ਾ ਰਾਣੀ ਨੇ ਉਸ ਦੀਆਂ ਬਾਂਹਾ ਨੂੰ ਫੜ ਲਿਆ ਅਤੇ ਅਵਤਾਰ ਚੰਦ ਨੇ ਇਸ ਦੇ ਮੂੰਹ ਵਿਚ ਕੋਈ ਜਹਿਰੀਲਾਂ ਪਦਾਰਥ ਪਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਇਸ ਨੇ ਆਪਣਾ ਮੂੰਹ ਨਹੀ ਖੋਲਿਆ ਤਾਂ ਅਵਤਾਰ ਚੰਦ ਨੇ ਹੱਥ ਵਿਚ ਫੜੀ ਲੋਹਾ ਰਾਡ ਦਾ ਪਹਿਲਾ ਵਾਰ ਇਸ ਦੀ ਪਿੱਠ ਦੇ ਖੱਬੇ ਪਾਸੇ ਉਪਰ ਕੀਤਾ ਅਤੇ ਫਿਰ ਦੂਸਰਾ ਵਾਰ ਇਸ ਦੀ ਪਿੱਠ ਦੇ ਖੱਬੇ ਪਾਸੇ ਥੋੜਾ ਥੱਲੇ ਕੀਤਾ। ਫਿਰ ਅਵਤਾਰ ਚੰਦ ਨੇ ਆਪਣੀ ਹੱਥ ਵਿਚ ਫੜੀ ਰਾਡ ਦਾ ਤੀਸਰਾ ਵਾਰ ਇਸ ਦੇ ਪਿੱਠ ਦੇ ਸੱਜੇ ਪਾਸੇ ਕੀਤਾ। ਇਸ ਨੇ ਆਪਣਾ ਬਚਾਅ ਕਰਨ ਲਈ ਅਵਤਾਰ ਚੰਦ ਪਾਸੋਂ ਰਾਡ ਖੋਹਣ ਦੀ ਕੋਸ਼ਿਸ਼ ਤਾਂ ਅਵਤਾਰ ਚੰਦ ਨੇ ਆਪਣੇ ਦਸਤੀ ਛੂਰਾ ਦਾ ਵਾਰ ਦਾ ਇਸ ਦੀ ਖੱਬੀ ਬਾਂਹ ਪਰ ਮੋਢੇ ਨੇੜੇ ਕੀਤਾ। ਜਦੋਂ ਇਸ ਨੇ ਮਾਰ ਦਿੱਤਾ ਮਾਰ ਦਿੱਤਾ ਦਾ ਰੋਲਾ ਪਾਇਆ ਤਾਂ ਆਂਢ ਗੁਆਂਢ ਦੇ ਲੋਕ ਇਕੱਠੇ ਹੋ ਗਏ। ਜਿਸ ਤੇ ਇਸ ਦੀ ਘਰਵਾਲੀ ਉਸ਼ਾ ਰਾਣੀ ਅਤੇ ਅਵਤਾਰ ਚੰਦ ਆਪਣੇ ਹਥਿਆਰ ਸਮੇਤ ਇਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਭੱਜ ਗਏ। ਏਐੱਸਆਈ ਸੁਦਾਗਰ ਸਿੰਘ ਨੇ ਦੱਸਿਆ ਕਿ ਕਥਿਤ ਮੁਲਜ਼ਮਾਂ ਦੇ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਥਿਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ।। ਵਿਅਕਤੀ ’ਤੇ ਹਮਲਾ ਕਰਨ ਵਾਲਿਆਂ ਖਿਲਾਫ਼ ਮਾਮਲਾ ਦਰਜ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਇਕ ਵਿਅਕਤੀ ਤੇ ਹਮਲਾ ਕਰਨ ਵਾਲਿਆਂ ਖਿਲਾਫ ਪੁਲਿਸ ਨੇ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਥਾਣਾ ਔੜ ਦੇ ਏਐੱਸਆਈ ਹੇਮ ਰਾਜ ਨੇ ਦੱਸਿਆ ਕਿ ਨਵਜੋਤ ਰਾਜੂ ਪੁੱਤਰ ਸੁਰਿੰਦਰ ਪਾਲ ਵਾਸੀ ਮਹਿਮੂਦਪੁਰ ਦੇ ਬਿਆਨ ਤੇ ਕਥਿਤ ਮੁਲਜ਼ਮ ਤਜਿੰਦਰ ਬੰਗੜ ਪੁੱਤਰ ਮਨਦੀਪ ਵਾਸੀ ਪਰਾਗਪੁਰ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਏਐੱਸਆਈ ਹੇਮ ਰਾਜ ਨੇ ਦੱਸਿਆ ਕਿ ਮਿਤੀ 13 ਅਪ੍ਰੈਲ ਨੂੰ ਨਵਜੋਤ ਰਾਜੂ ਤੇ ਤਜਿੰਦਰ ਬੰਗੜ ਅਤੇ 5 ਨਾਮਲੂਮ ਵਿਅਕਤੀਆਂ ਵੱਲੋ ਕਿਰਪਾਨਾ, ਡੰਡੇ ਬੇਸਬਾਲਾ ਨਾਲ ਸੱਟਾ ਮਾਰੀ। ਪੁਲਿਸ ਨੇ ਨਵਜੋਤ ਰਾਜੂ ਨੇ ਕਥਿਤ ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸਰੂ ਕਰ ਦਿੱਤੀ ਹੈ। ਕਥਿਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ।