ਏਅਰਕੰਡੀਸ਼ਨ ਨੂੰ ਲਗੀਆਂ ਤਾਂਬੇ ਦੀਆਂ ਪਾਈਪਾਂ ਚੋਰੀ
ਏਅਰਕੰਡੀਸ਼ਨ ਨੂੰ ਲਗੀਆਂ ਤਾਂਬੇ ਦੀਆਂ ਪਾਇਪਾਂ ਚੋਰੀ
Publish Date: Thu, 16 Apr 2026 06:06 PM (IST)
Updated Date: Fri, 17 Apr 2026 04:13 AM (IST)
16ਐਨਐਸਆਰ19ਪੀ ਨਵਾਂਸ਼ਹਿਰ ਚ ਹੋਈ ਚੋਰੀ ਬਾਰੇ ਜਾਣਕਾਰੀ ਦਿੰਦੇ ਰਾਹੁਲ ਕੁਮਾਰ। ਪੰਜਾਬੀ ਜਾਗਰਣ ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸਥਾਨਕ ਚੰਡੀਗੜ੍ਹ ਚੌਂਕ ਵਿਖੇ ਸਥਿਤ ਇੰਟਰਨੈਸ਼ਨਲ ਕੋਸਮੈਟੋਲੋਜੀ ਸਕੂਲ ਨਵਾਂਸ਼ਹਿਰ ਦੇ ਬਾਹਰ ਲਗਾਏ ਏਅਰਕੰਡੀਸ਼ਨਰਾਂ ਚੋਂ ਅਣਪਛਾਤੇ ਚੋਰ ਤਾਂਬੇ ਦੀਆਂ ਪਾਇਪਾਂ ਚੋਰੀ ਕਰਕੇ ਲੈ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਰਾਹੁਲ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ 10-11 ਵਜੇ ਜਦੋਂ ਉਹ ਦੁਕਾਨਾਂ ਨੂੰ ਖੋਲ੍ਹਣ ਤੋਂ ਬਾਅਦ ਏਅਰਕੰਡੀਸ਼ਨ ਚਲਾ ਰਹੇ ਸਨ ਤਾਂ ਦੇਖਿਆ ਕਿ ਦਫਤਰ ਵਿਖੇ ਕੂਲਿੰਗ ਨਹੀਂ ਹੋ ਰਹੀ ਹੈ। ਜਦੋਂ ਉਨ੍ਹਾਂ ਨੇ ਦੁਕਾਨ ਦੇ ਬਾਹਰ ਜਾ ਕੇ ਦੇਖਿਆ ਤਾਂ ਏਅਰਕੰਡੀਸ਼ਨ ਤੋਂ ਹੋ ਕੇ ਦਫ਼ਤਰ ਚ ਜਾਂਦੀ ਤਾਂਬੇ ਦੀ ਪਾਈਪ ਲਾਈਨ ਚੋਰੀ ਹੋ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।