ਸਹਿਕਾਰੀ ਸਭਾ ਖਾਨਖਾਨਾ ਦਾ ਇਜਲਾਸ ਅੱਜ
ਸਹਿਕਾਰੀ ਸਭਾ ਖਾਨਖਾਨਾ ਦਾ ਇਜਲਾਸ ਅੱਜ
Publish Date: Thu, 26 Feb 2026 04:41 PM (IST)
Updated Date: Fri, 27 Feb 2026 04:04 AM (IST)
ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ ਖਾਨਖਾਨਾ ਬਹੁਮੰਤਵੀ ਸਹਿਕਾਰੀ ਸਭਾ ਦਾ ਅਜਲਾਸ 27 ਫਰਵਰੀ ਨੂੰ ਸਵੇਰੇ 11 ਵਜੇ ਸਹਿਕਾਰੀ ਸਭਾ ਦੇ ਦਫ਼ਤਰ ਵਿਖੇ ਕਰਵਾਇਆ ਜਾਵੇਗਾ। ਸਭਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਰਾਏ ਨੇ ਦੱਸਿਆ ਕਿ ਸਹਿਕਾਰੀ ਸਭਾ ਖਾਨਖਾਨਾ ਦੀ ਪ੍ਰਬੰਧਕ ਕਮੇਟੀ ਦੀ ਚੋਣ ਵਿਚ ਉਹੀ ਮੈਂਬਰ ਭਾਗ ਲੈ ਸਕਣਗੇ। ਜਿਨ੍ਹਾਂ ਮੈਂਬਰਾਂ ਨੇ ਪੰਜਾਂ ਸਾਲਾਂ ਵਿਚ ਘੱਟੋ-ਘੱਟ ਦੋ ਅਜਲਾਸਾਂ ਵਿਚ ਭਾਗ ਲਿਆ ਹੋਵੇਗਾ। ਉਨ੍ਹਾਂ ਦੱਸਿਆ ਕਿ ਇਜਲਾਸ ਵਿਚ ਸਭਾ ਦੀ ਬੇਹਤਰੀ ਅਤੇ ਕਾਰਗੁਜਾਰੀ ਲਈ ਮਸਲੇ ਵਿਚਾਰੇ ਜਾਣਗੇ।