ਨਵਾਂਸ਼ਹਿਰ-ਰਾਹੋਂ ਸੜਕ ਬਣਨੀ ਸ਼ੁਰੂ, ਲੋਕ ਖੁਸ਼
ਨਵਾਂਸ਼ਹਿਰ-ਰਾਹੋਂ ਸੜਕ ਬਣਨੀ ਸ਼ੁਰੂ, ਲੋਕ ਖੁਸ਼
Publish Date: Tue, 10 Mar 2026 07:27 PM (IST)
Updated Date: Wed, 11 Mar 2026 04:12 AM (IST)

ਬਲਵਿੰਦਰ ਸਿੰਘ, ਪੰਜਾਬੀ ਜਾਗਰਣ, ਰਾਹੋਂ ਨਵਾਂਸ਼ਹਿਰ ਤੋਂ ਰਾਹੋ ਮੁੱਖ ਸੜਕ ਜਿਹੜੀ ਕਿ ਨਵਾਂਸ਼ਹਿਰ ਨੂੰ ਫਿਲੌਰ, ਲੁਧਿਆਣਾ, ਸਮਰਾਲਾ, ਖੰਨਾ, ਮੱਤੇਵਾੜਾ, ਮਾਛੀਵਾੜਾ ਸਾਹਿਬ ਨਾਲ ਜੋੜਦੀ ਹੈ। ਜੋ ਕਈ ਥਾਵਾਂ ਤੋਂ ਟੁੱਟ ਚੁੱਕੀ ਸੀ ਅਤੇ ਹਾਦਸਿਆਂ ਦਾ ਕਾਰਨ ਬਣ ਰਹੀ ਸੀ। ਪੰਜਾਬ ਸਰਕਾਰ ਵੱਲੋਂ ਇਹ ਸੜਕ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਜੋ ਨਹਿਰ ਤੋਂ ਰਾਹੋਂ ਤੱਕ ਲਗਭਗ ਮੁਕੰਮਲ ਹੋ ਚੁੱਕੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜੂਨੀਅਰ ਇੰਜੀਨੀਅਰ ਹਰਮੇਸ਼ ਕੁਮਾਰ ਨੇ ਦੱਸਿਆ ਕਿ ਇਹ ਸੜਕ ਵਿਚ ਬਹੁਤ ਹੀ ਸਾਲਿਡ ਮਟੀਰੀਅਲ ਪਾਇਆ ਜਾ ਰਿਹਾ ਹੈ ਅਤੇ ਹੁਣ ਇਹ ਸੜਕ ਜਲਦੀ ਖਰਾਬ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਾਛੀਵਾੜਾ-ਸਤਲੁਜ ਪੁਲ ਵਾਲੀ ਸੜਕ ਵੀ ਬਣਾਉਣ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਤੇ ਇਸ ਸੜਕ ’ਤੇ ਤਿੰਨ ਲੇਅਰ ਪਾਏ ਜਾਣਗੇ। ਇਸ ਕਾਰਨ ਇਹ ਮਜ਼ਬੂਤ ਸੜਕ ਬਣੇਗੀ। ਕਿਸਾਨ ਆਗੂ ਮਲਕੀਤ ਸਿੰਘ ਕਾਹਲੋਂ ਨੇ ਪੰਜਾਬ ਸਰਕਾਰ ਵੱਲੋਂ ਬਣਾਈਆਂ ਜਾ ਰਹੀਆਂ ਸੜਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਨਹਿਰੀ ਪਾਣੀ ਮਿਲਣਾ, ਮੋਟਰਾਂ ਦੀ ਬਿਜਲੀ ਦਿਨ ਵੇਲੇ ਮਿਲਣਾ ਅਤੇ ਸਰਕਾਰ ਵੱਲੋਂ ਡਾਕਟਰੀ ਸਹੂਲਤਾਂ ਦੇਣਾ ਵੀ ਸ਼ਲਾਘਾ ਯੋਗ ਕਦਮ ਹੈ। ਮਲਕੀਤ ਸਿੰਘ ਕਾਹਲੋਂ ਨੇ ਕਿਹਾ ਕਿ ਲੋਕਾਂ ਨੂੰ ਦਿੱਤੀਆਂ ਜਾ ਰਹੀਆ ਮੁਫ਼ਤ ਸਹੂਲਤਾਂ ਬੰਦ ਹੋਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਦੇਣ ਵੱਲ ਜਿਆਦਾ ਧਿਆਨ ਦੇਣਾ ਚਾਹੀਦਾ ਹੈ। ਤਾਂ ਜੋ ਲੋਕ ਆਪਣੇ ਪੈਰਾਂ ਤੇ ਆਪ ਖੜੇ ਹੋ ਸਕਣ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਸੁਖਾਲਾ ਕਰ ਸਕਣਗੇ।