ਕਾਂਗਰਸ ਵਿਧਾਨ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ - ਚੌਧਰੀ ਮੀਨਾ ਸੂੰਢ
ਕਾਂਗਰਸ ਵਿਧਾਨ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ-ਚੌਧਰੀ ਮੀਨਾ ਸੂੰਢ
Publish Date: Mon, 30 Mar 2026 03:43 PM (IST)
Updated Date: Mon, 30 Mar 2026 03:45 PM (IST)
ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ ਪਿੰਡ ਮੁਕੰਦਪੁਰ ਵਿਖੇ ਡਾ. ਨਿਰੰਜਣ ਹੀਂਉ ਅਤੇ ਪਰਿਵਾਰ ਵੱਲੋਂ ਸਤਿਗੁਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਗੁਰਦੁਆਰਾ ਵਿਖੇ ਕਾਂਗਰਸ ਪਾਰਟੀ ਦਾ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਹੋਣ ਉਪਰੰਤ ਸ਼ੁਕਰਾਨਾ ਅਰਦਾਸ ਕਰਵਾਈ। ਜਿਸ ਦੌਰਾਨ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਚੌਧਰੀ ਮੀਨਾ ਸੂੰਢ ਹਾਜ਼ਰ ਹੋਏ। ਪਿੰਡ ਵਾਸੀਆਂ ਵੱਲੋਂ ਡਾ. ਨਿਰੰਜਣ ਹੀਂਉ ਦਾ ਕਾਂਗਰਸ ਪਾਰਟੀ ਦਾ ਜ਼ਿਲ੍ਹਾ ਮੀਤ ਪ੍ਰਧਾਨ ਬਣਨ ਤੇ ਸਨਮਾਨ ਕੀਤਾ। ਚੌਧਰੀ ਮੀਨਾ ਸੂੰਢ ਨੇ ਕਿਹਾ ਕਿ 2027 ਦੀਆਂ ਪੰਜਾਬ ਵਿਧਾਨ ਚੋਣਾਂ ਵਿਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਸਰਕਾਰ ਬਣਾਏਗੀ ਅਤੇ ਪੰਜਾਬ ਨੂੰ ਨਸ਼ਾ ਤੇ ਭ੍ਰਿਸ਼ਟਾਚਾਰ ਮੁਕਤ ਕੀਤਾ ਜਾਵੇਗਾ। ਡਾ. ਨਿਰੰਜਣ ਹੀਂਉ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਕਾਂਗਰਸ ਪਾਰਟੀ ਨਾਲ ਜੁੜਨ। ਤਾਂ ਜੋ ਦੇਸ਼ ਦੇ ਲੋਕਤੰਤਰ ਨੂੰ ਬਚਾਇਆ ਜਾ ਸਕੇ। ਚੌਧਰੀ ਮੀਨਾ ਸੂੰਢ ਤੇ ਹੋਰ ਪਤਵੰਤਿਆਂ ਦਾ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ। ਇਸ ਮੌਕੇ ਕਮੇਟੀ ਪ੍ਰਧਾਨ ਕੁਲਦੀਪ ਚੰਦ ਕਟਾਰੀਆ, ਰਾਮਦਾਸ ਸਿੰਘ ਕਾਂਗਰਸ ਬਲਾਕ ਪ੍ਰਧਾਨ ਔੜ, ਐਡਵੋਕੇਟ ਅਮਨਦੀਪ ਗੁਰੂ, ਰਮਨ ਕੇਸਰ, ਜਗਦੀਸ਼ ਕਟਾਰੀਆ, ਪ੍ਰਸ਼ੋਤਮ ਲਾਲ, ਵਿਜੇ ਕਟਾਰੀਆ, ਹਰਜਿੰਦਰ ਪਾਲ ਕੌਰ, ਅੰਜੂ ਰਾਣਾ ਗੁਰੂ, ਤਜਿੰਦਰ ਸਿੰਘ, ਵਿਜੇ ਕਟਾਰੀਆ, ਆਸ਼ਾ ਰਾਣੀ ਤੇ ਹੋਰ ਹਾਜ਼ਰ ਸਨ।