ਅੱਜ ਦੀ ਬਰਨਾਲਾ ਰੈਲੀ ਸਬੰਧੀ ਕਾਂਗਰਸੀ ਆਗੂਆਂ ਵੱਲੋਂ ਇਕੱਤਰਤਾ
ਅੱਜ ਦੀ ਬਰਨਾਲਾ ਰੈਲੀ ਸੰਬੰਧੀ ਕਾਂਗਰਸੀ ਆਗੂਆਂ ਨੇ ਕੀਤੀ ਮੀਟਿੰਗ
Publish Date: Fri, 27 Feb 2026 04:44 PM (IST)
Updated Date: Fri, 27 Feb 2026 04:46 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਬੰਗਾ ਵਿਖੇ ਚੌਧਰੀ ਤਰਲੋਚਨ ਸਿੰਘ ਸੂੰਢ ਸਾਬਕਾ ਐੱਮਐੱਲਏ ਦੀ ਕੋਠੀ ਵਿਚ ਮੀਟਿੰਗ ਹਲਕੇ ਦੇ ਸਰਗਰਮ ਆਗੂਆਂ ਦੀ ਹੋਈ। ਜਿਸ ਦੀ ਪ੍ਰਧਾਨਗੀ ਚੌਧਰੀ ਮੀਨਾ ਸੂੰਢ ਨੇ ਕੀਤੀ। ਮੀਟਿੰਗ ਦੌਰਾਨ ਬਰਨਾਲਾ ਵਿਖੇ 28 ਫਰਵਰੀ ਨੂੰ ਹੋ ਰਹੀ ਮਹਾਂ ਰੈਲੀ ਵਿਚ ਸ਼ਾਮਿਲ ਹੋਣ ਵਾਸਤੇ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਮਹਾਂ ਰੈਲੀ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਸੰਬੋਧਨ ਕਰਨਗੇ ਤੇ ਇਹ ਰੈਲੀ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ ਦੇ ਮਸਲਿਆਂ ਨੂੰ ਉਭਾਰਨ ਲਈ ਬਹੁਤ ਅਹਿਮ ਹੈ। ਉਨ੍ਹਾਂ ਦੱਸਿਆ ਨਰੇਗਾ ਨੂੰ ਬਚਾਉਣ, ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਅਤੇ ਅਮਰੀਕਾ-ਭਾਰਤ ਸਮਝੌਤੇ ਦੇ ਸੰਭਾਵਿਤ ਨੁਕਸਾਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਰੈਲੀ ਇੱਕ ਮਜਬੂਤ ਮੰਚ ਸਾਬਤ ਹੋਵੇਗੀ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਹੁਸਨ ਲਾਲ ਘੁੰਮਣ, ਰਜਿੰਦਰ ਸ਼ਰਮਾ, ਕੁਲਵਰਨ ਸਿੰਘ ਥਾਂਦੀਆਂ ਬਲਾਕ ਪ੍ਰਧਾਨ, ਹਰਵੰਤ ਸਿੰਘ ਸਾਬਕਾ ਚੇਅਰਮੈਨ, ਰਾਮ ਦਾਸ ਸਿੰਘ, ਰੇਸ਼ਮ ਸਿੰਘ ਘੁੰਮਣ, ਜਸਵਿੰਦਰ ਮੋਨੂ, ਮੱਖਣ ਰਾਮ, ਰੂਪ ਲਾਲ ਚੇਤਾ, ਬਚਿੱਤਰ ਸਿੰਘ, ਧਰਮਪਾਲ ਸੂੰਢ, ਅਮਰਜੀਤ ਕਲਸੀ ਪ੍ਰਧਾਨ ਸੇਵਾ ਦਲ, ਗਿਆਨ ਚੰਦ ਚੱਕ ਮੰਡੇਰ, ਪਰਵਿੰਦਰ ਕੁਮਾਰ, ਤਰਸੇਮ ਸਿੰਘ ਕੁਲਥਮ, ਕੁਲਵੀਰ ਕੰਗ, ਠੇਕੇਦਾਰ ਸੁਰਿੰਦਰ ਕੁਮਾਰ ਤੇ ਹੋਰ ਹਾਜ਼ਰ ਸਨ।