ਮੇਲੇ ਦੌਰਾਨ ਕੰਪੋਸਟ ਸਟਾਲ ਨੇ ਖਿੱਚਿਆ ਲੋਕਾਂ ਦਾ ਧਿਆਨ
ਪੰਜਾਬ ਸਖੀ ਸ਼ਕਤੀ ਮੇਲੇ ਦੌਰਾਨ ਕੰਪੋਸਟ ਸਟਾਲ ਨੇ ਖਿੱਚਿਆ ਲੋਕਾਂ ਦਾ ਧਿਆਨ
Publish Date: Wed, 11 Feb 2026 03:35 PM (IST)
Updated Date: Thu, 12 Feb 2026 04:00 AM (IST)
ਰਮੇਸ਼ ਸ਼ਰਮਾ, ਪੰਜਾਬੀ ਜਾਗਰਣ, ਨਵਾਂਸ਼ਹਿਰ : ਡੀਸੀ ਗੁਲਪ੍ਰੀਤ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਪਨੀਤ ਕੌਰ ਦੀ ਰਹਿਨੁਮਾਈ ਹੇਠ ਗਰਾਊਂਡ ਵਿਖੇ ਲੱਗੇ ਪੰਜਾਬ ਸਖੀ ਸ਼ਕਤੀ ਮੇਲੇ ਦੌਰਾਨ ਨਗਰ ਕੌਂਸਲ ਨਵਾਂਸ਼ਹਿਰ ਵੱਲੋ ਇੱਕ ਕੰਪੋਸਟ ਸਟਾਲ ਸਥਾਪਿਤ ਕੀਤਾ। ਸਟਾਲ ਤੇ ਆਏ ਲੋਕਾਂ ਨੂੰ ਸੋਰਸ ਮੈਗਰੀਗੇਸ਼ਨ ਅਤੇ ਘਰੇਲੂ ਕੰਪੋਸਟਿੰਗ ਬਾਰੇ ਜਾਗਰੂਕ ਕੀਤਾ।।ਇਸ ਮੌਕੇ ਲਗਭਗ 200 ਕਿਲੋਗ੍ਰਾਮ ਕੰਪੋਸਟ ਵੇਚਿਆ ਗਿਆ। ਜਿਸ ਨਾਲ ਲੋਕਾਂ ਵੱਲੋਂ ਕੰਪੋਸਟ ਪ੍ਰਤੀ ਵਧਦੀ ਦਿਲਚਸਪੀ ਸਾਹਮਣੇ ਆਈ ਐਸਡਬਲਿਊਐਮ ਮਾਹਿਰ ਮਿਸ ਕੀਰਤ ਚੌਹਾਨ ਵੱਲੋਂ ਜਨਤਾ ਨੂੰ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਬੰਦ ਕਰਨ ਦੀ ਅਪੀਲ ਕੀਤੀ ਗਈ। ਤਾਂ ਜੋ ਪਲਾਸਟਿਕ ਪ੍ਰਦੂਸ਼ਣ ਨੂੰ ਹਰਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਪਲਾਸਟਿਕ ਰਹਿਤ ਜੀਵਨਸ਼ੈਲੀ ਅਪਣਾਉਣਾ ਵਾਤਾਵਰਣ ਸੁਰੱਖਿਆ ਵੱਲ ਇੱਕ ਅਹੰਮ ਕਦਮ ਹੈ।।ਇਸੇ ਤਰ੍ਹਾਂ ਆਈਈਸੀ-ਸੀਬੀ ਮਾਹਿਰ ਮਿਸ ਸ਼ਬਨਮ ਵੱਲੋਂ ਲੋਕਾਂ ਨੂੰ ਘਰੇਲੂ ਕੰਪੋਸਟਿੰਗ ਅਪਣਾਉਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਇਸ ਦੇ ਲਾਭਾਂ ਬਾਰੇ ਸਮਝਾਇਆ ਗਿਆ। ਇਹ ਸਟਾਲ ਲੋਕਾਂ ਵਿਚ ਸਵੱਛਤਾ, ਕੂੜਾ ਪ੍ਰਬੰਧਨ ਅਤੇ ਵਾਤਾਵਰਣ ਸੁਰੱਖਿਆ ਪ੍ਰਤੀ ਜਾਗਰੂਕਤਾ ਫੈਲਾਉਣ ਵਿਚ ਸਫਲ ਰਹਿਆ। ਇਸ ਦੌਰਾਨ ਈਓ, ਸੈਨੀਟਰੀ ਇੰਸਪੈਕਟਰ ਅਤੇ ਨਗਰ ਕੌਂਸਲ ਨਵਾਂਸ਼ਹਿਰ ਦੀ ਸਵੱਛ ਭਾਰਤ ਮਿਸ਼ਨ ਟੀਮ ਮੌਜੂਦ ਸੀ।