ਮਹਾਸ਼ਿਵਰਾਤਰੀ ’ਤੇ ਸਰਕਲ ਠੇਕੇਦਾਰਾਂ ਨੇ ਲਾਇਆ ਲੰਗਰ
ਮਹਾਸ਼ਿਵਰਾਤਰੀ ’ਤੇ ਸਰਕਲ ਠੇਕੇਦਾਰਾਂ ਨੇ ਲਗਾਇਆ ਲੰਗਰ
Publish Date: Sun, 15 Feb 2026 05:06 PM (IST)
Updated Date: Mon, 16 Feb 2026 04:03 AM (IST)
ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ ਮਹਾਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਨਵਾਂਸ਼ਹਿਰ-ਰਾਹੋਂ ਰੋਡ ਵਿਖੇ ਸਰਕਲ ਠੇਕੇਦਾਰਾਂ ਵੱਲੋਂ ਪੁਰੀ ਛੋਲਿਆਂ ਅਤੇ ਖੀਰ ਦਾ ਲੰਗਰ ਲਗਾਇਆ। ਇਸ ਮੌਕੇ ਠੇਕੇਦਾਰ ਬਲਦੇਵ ਸਿੰਘ ਔਲਖ ਅਤੇ ਠੇਕੇਦਾਰ ਲੱਖਾ ਸਰੋਆ ਨੇ ਦੱਸਿਆ ਕਿ ਭਗਵਾਨ ਸ਼ਿਵ ਦੀ ਅਰਾਧਨਾ ਤੋਂ ਬਾਅਦ ਲੰਗਰ ਦੀ ਸ਼ੁਰੂਆਤ ਕੀਤੀ ਗਈ। ਜੋ ਕੇ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਚਲਦਾ ਰਹੇਗਾ। ਮਹਾਸ਼ਿਵਰਾਤਰੀ ਦੇ ਪਵਿੱਤਰ ਦਿਨ ਮਾਨਵਤਾ ਦੀ ਸੇਵਾ ਕਰਨਾ ਸਭ ਤੋਂ ਵੱਡਾ ਪੁੰਨ ਹੈ। ਪੰਜਾਬ ਵਿਚ ਹਰ ਧਾਰਮਿਕ ਦਿਹਾੜਾ ਰਲ-ਮਿਲ ਕੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ।।ਪੰਜਾਬ ਆਪਣੀ ਭਾਈਚਾਰਕ ਸਾਂਝ ਲਈ ਜਾਣਿਆ ਜਾਂਦਾ ਹੈ। ਲੋਕ ਹਰ ਧਰਮ ਦਾ ਦਿਹਾੜਾ ਰਲ ਮਿਲ ਕੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਹਨ। ਇਸ ਮੌਕੇ ਠੇਕੇਦਾਰ ਵਿਨੀਤ ਟੌਂਸਾ, ਸੁਰਿੰਦਰ ਕੁਮਾਰ, ਠੇਕੇਦਾਰ ਅਮਨ ਸੇਤੀਆ, ਅਜੇ ਕੁਮਾਰ, ਗੱਗੀ, ਰਣਜੀਤ, ਲੱਡਾ, ਵਿੱਕੀ ਗੁਣਾਚੌਰ, ਬਿੰਦਰ ਜਾਡਲਾ ਦਾ ਵਿਸ਼ੇਸ਼ ਸਹਿਯੋਗ ਰਿਹਾ।