ਜਸ਼ਨਾਂ ’ਚ ਮੌਤ ਨੂੰ ਸੱਦਾ ਦਿੰਦੀ ਹੈ ਚਾਈਨਾ ਡੋਰ
ਜਸ਼ਨਾ ’ਚਮੌਤ ਨੂੰ ਸੱਦਾ ਦਿੰਦੀ ਹੈ ਚਾਈਨਾ ਡੋਰ
Publish Date: Fri, 23 Jan 2026 07:36 PM (IST)
Updated Date: Sat, 24 Jan 2026 04:16 AM (IST)

ਬਾਰਿਸ਼ ਨੇ ਕੀਤੇ ਬਸੰਤ ਪੰਚਮੀ ਦੇ ਰੰਗ ਫਿੱਕੇ, ਨਹੀਂ ਉਡੀਆਂ ਆਸਮਾਂ ’ਚ ਪਤੰਗਾਂ ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਪੰਜਾਬ ਵਿਚ ਸਾਰੇ ਤਿਉਹਾਰਾਂ ਦਾ ਰੁੱਤਾਂ ਨਾਲ ਖਾਸ ਮਹੱਤਵ ਹੈ। ਬਸੰਤ ਪੰਚਮੀ ਦਾ ਤਿਉਹਾਰ ਵੀ ਪੰਜਾਬ ਵਿਚ ਬੜੇ ਚਾਵਾ ਨਾਲ ਮਨਾਇਆ ਜਾਂਦਾ ਹੈ। ਸਰਦ ਰੁੱਤ ਹੰਢਾਉਣ ਉਪਰੰਤ ਬਸੰਤ ਰੁੱਤ ਵਿਚ ਕੀਤੇ ਪ੍ਰਵੇਸ਼ ਦਾ ਪ੍ਰਤੀਕ ਹੈ ਆਈ ਬਸੰਤ ਪਾਲਾ ਉਡੰਤ। ਪਰ ਬੀਤੀ ਰਾਤ ਤੋਂ ਲੈ ਕੇ ਬਾਅਦ ਦੁਪਹਿਰ ਤੱਕ ਪਈ ਬਾਰਿਸ਼ ਕਾਰਨ ਬਸੰਤ ਪੰਚਮੀ ਦਾ ਤਿਉਹਾਰ ਫਿੱਕਾ ਪੈ ਗਿਆ ਹੈ। ਲੋਕਾਂ ਦਾ ਮੰਨਣਾ ਹੈ ਕਿ ਬਸੰਤ ਰੁੱਤ ਵਿਚ ਬਾਗ ਬਗੀਚੇ ਖਿੱੜ ਉੜਦੇ ਹਨ ਅਤੇ ਸਾਡੇ ਆਲੇ ਦੁਆਲੇ ਦਾ ਵਾਤਾਵਰਨ ਵੀ ਨਿਖਰ ਕੇ ਮਨਮੋਹਕ ਨਜ਼ਾਰਾ ਪੇਸ਼ ਕਰਦਾ ਹੈ। ਬਸੰਤ ਤੋਂ ਪਹਿਲਾ ਅਤੇ ਬੰਸਤ ਵਾਲੇ ਦਿਨ ਅਸਮਾਨ ਤੇ ਉੱਡਦੀਆਂ ਰੰਗ-ਬਿਰੰਗੀਆਂ ਪਤੰਗਾਂ ਦਾ ਨਜ਼ਾਰਾ ਵਿਲੱਖਣ ਛਾਪ ਛੱਡਦਾ ਜਾਂਦਾ ਹੈ ਪਰ ਬਾਰਿਸ਼ ਨੇ ਸਾਰਾ ਕੁੱਝ ਧਰਿਆ ਧਰਾਇਆ ਰੱਖ ਦਿੱਤਾ ਹੈ। ਸਾਰਾ ਸਾਲ ਨੌਜਵਾਨਾਂ ਨੂੰ ਇਸ ਮੌਸਮ ਦਾ ਪਤੰਗਬਾਜਾਂ ਨੂੰ ਬੜੀ ਬੇਸਬਰੀ ਨਾਲ ਇੰਤਜਾਰ ਰਹਿੰਦਾ ਹੈ। ਕਈ ਪਤੰਗਬਾਜ ਪਹਿਲਾ ਤੋਂ ਹੀ ਆਪਣੀ ਡੋਰ ਨੂੰ ਚੰਗੇ ਤਰੀਕੇ ਨਾਲ ਬਣਾਉਣ ਵਿਚ ਲੱਗ ਜਾਂਦੇ ਹਨ ਅਤੇ ਡੋਰ ਬਣਾਉਣ ਦੇ ਕਾਰੀਗਰਾਂ ਦੇ ਕਾਰੋਬਾਰ ਦਾ ਵੀ ਵੱਡਾ ਸ਼ੀਜਨ ਹੁੰਦਾ ਹੈ। ਡੋਰਾਂ ਨੂੰ ਮਾਜਾ ਲਾਉਣ ਦੀਆਂ ਤਿਆਰੀਆਂ ਕਈ ਮਹੀਨੇ ਪਹਿਲਾ ਤੋਂ ਹੀ ਖਿੱਚੀਆਂ ਜਾਂਦੀਆਂ ਹਨ ਪਰ ਇਸ ਦੌਰਾਨ ਕਈ ਹੈਂਕੜਬਾਜ ਕਿਸਮ ਦੇ ਪਤੰਗਬਾਜ ਪਾਬੰਦੀਸ਼ੁਦਾ ਚਾਈਨਾ ਡੋਰ ਖਰੀਦ ਕਰਕੇ ਜਿੱਥੇ ਪੰਛੀਆਂ ਦੀ ਜਾਨ ਨੂੰ ਖਤਰੇ ਵਿਚ ਪਾ ਦਿੰਦੇ ਹਨ। ਉਸ ਦੇ ਨਾਲ ਕਈ ਇਨਸਾਨੀ ਜਾਨਾਂ ਨਾਲ ਵੀ ਖਿਲਵਾੜ ਕਰ ਜਾਂਦੇ ਹਨ ਪਰ ਅੱਜ ਦੇ ਮੀਂਹ ਨੇ ਪਸ਼ੂ-ਪੰਛੀਆਂ ਦੀ ਜਾਨਾਂ ਬਚਾਉਣ ਚ ਵੀ ਅਹਿਮ ਯੋਗਦਾਨ ਦਿੱਤਾ ਹੈ। ਸਾਨੂੰ ਸਾਰਿਆ ਨੂੰ ਪਾਬੰਦੀ ਸੁਦਾ ਚਾਈਨਾ ਡੋਰ ਦੀ ਖਰੀਦ ਤੇ ਖੁਦ ਪਾਬੰਦੀ ਲਾਉਣੀ ਚਾਹੀਦੀ ਹੈ। ਤਾਂ ਜੋ ਇਸ ਪਵਿੱਤਰ ਤਿਉਹਾਰ ਦੀ ਜਿੱਥੇ ਪਵਿੱਤਰਤਾ ਕਾਇਮ ਰਹਿ ਸਕੇ। ਪੇਸ਼ ਹੈ ਇਲਾਕੇ ਦੇ ਸੂਝਵਾਨ ਲੋਕਾਂ ਦੇ ਵਿਚਾਰ। ਬਾਕਸ-- ਬਸੰਤ ਪੰਚਮੀ ਪਵਿੱਤਰ ਤਿਉਹਾਰਾਂ ’ਚੋਂ ਇੱਕ : ਮੀਲੂ ਬਲਵੀਰ ਸਿੰਘ ਮੀਲੂ ਮੈਂਬਰ ਬਲਾਕ ਸੰਮਤੀ ਸੜੋਆ ਨੇ ਕਿਹਾ ਕਿ ਬਸੰਤ ਪੰਚਮੀ ਪਵਿੱਤਰ ਤਿਉਹਾਰਾਂ ਵਿੱਚੋਂ ਇੱਕ ਮੰਨਿਆ ਗਿਆ ਹੈ। ਪੰਜਾਬ ਵਿਚ ਹੀ ਨਹੀਂ ਬਲਕਿ ਭਾਰਤ ਦੇਸ਼ ਵਿਚ ਪਤੰਗਬਾਜੀ ਦੀ ਪਰੰਪਰਾ ਕਾਫੀ ਪੁਰਾਣੀ ਹੈ। ਪਤੰਗਬਾਜਾ ਦੇ ਸ਼ੌਕੀਨਾ ਲਈ ਚੰਗੀ ਡੋਰ ਇਸਤੇਮਾਲ ਕਰਨਾ ਕੋਈ ਬੁਰੀ ਗੱਲ ਨਹੀਂ। ਮਗਰ ਪਾਬੰਦੀਸ਼ੁਦਾ ਚਾਈਨਾ ਡੋਰ ਨੇ ਕਈ ਕੀਮਤੀ ਜਾਨਾ ਨੂੰ ਅਜਾਈ ਗੁਆਇਆ ਸੀ। ਚਾਈਨਾ ਡੋਰ ਆਮ ਡੋਰ ਨਾਲੋ ਕਿੱਤੇ ਵੱਧ ਪੱਕੀ ਹੁੰਦੀ ਹੈ ਜਿਹੜੀ ਕਿ ਪਲਾਸਟਿਕ (ਨਾਈਲੋਨ) ਤੋਂ ਤਿਆਰ ਕੀਤੀ ਹੁੰਦੀ ਹੈ। ਪਤੰਗ ਕੱਟ ਹੋਣ ਤੋਂ ਬਾਅਦ ਜਾਂ ਕੰਟਰੋਲ ਤੋਂ ਬਾਹਰ ਹੋਣ ਕਾਰਨ ਜਦ ਧਰਤੀ ਤੋਂ ਕੁੱਝ ਹੀ ਦੂਰੀ ਤੇ ਉਡਦਾ ਹੈ। ਤਾਂ ਅਜਿਹੇ ਵਿਚ ਜਿਹੜਾ ਵੀ ਪਸ਼ੁ ਪੰਛੀ ਜਾਂ ਇਨਸਾਨ ਇਸ ਦੀ ਲਪੇਟ ਵਿਚ ਆਉਂਦਾ ਹੈ ਉਸ ਨੂੰ ਹਾਦਸੇ ਦਾ ਸ਼ਿਕਾਰ ਬਣਾ ਲੈਂਦੀ ਹੈ। ਕਿਉਂ ਕਿ ਇਹ ਡੋਰ ਟੁੱਟਣ ਦੀ ਵਜਾਏ ਚਮੜੀ ਚੀਰ ਕੇ ਅੰਦਰ ਵੜ ਜਾਂਦੀਆਂ ਹਨ। ਇਸ ਲਈ ਚਾਈਨਾ ਡੋਰ ਦਾ ਜਦ ਕੋਈ ਇਸਤੇਮਾਲ ਹੀ ਨਹੀਂ ਕਰੇਗਾ ਤਾਂ ਇਹ ਖੁਦ ਵਾ ਖੁਦ ਮਾਰਕੀਟ ਵਿਚ ਆਉਂਣੀ ਬੰਦ ਹੋ ਜਾਵੇਗੀ। ਸਾਨੂੰ ਸਭਨਾ ਨੂੰ ਚਾਈਨਾ ਡੋਰ ਦੇ ਇਸਤੇਮਾਲ ਵਿਚ ਮੁਕੰਮਲ ਪਾਬੰਦੀ ਰੱਖਣੀ ਚਾਹੀਦੀ ਹੈ। ਬਾਕਸ-- ਰਵਾਇਤੀ ਡੋਰ ਦਾ ਧਾਗਾ ਨਹੀਂ ਹੁੰਦਾ ਹੈ ਜਾਨਲੇਵਾ : ਮਨਦੀਪ ਰਾਜਾ ਮਨਦੀਪ ਰਾਜਾ ਅਸ਼ਟਾਮ ਫਰੋਸ਼ ਬਲਾਚੌਰ ਨੇ ਕਿਹਾ ਕਿ ਰਵਾਇਤੀ ਡੋਰ ਦਾ ਧਾਗਾ ਇੰਨ੍ਹਾ ਮਜਬੂਤ ਨਹੀਂ ਹੁੰਦਾ ਕਿ ਜਾਨਲੇਵਾ ਸਿੱਧ ਹੋ ਸਕੇ। ਰਿਵਾਇਤੀ ਡੋਰ ਕਿਸੇ ਪਸੂ ਪੰਛੀ ਨੂੰ ਵੀ ਵੱਡਾ ਨੁਕਸਾਨ ਨਹੀ ਪਹੁੰਚਾਉਂਦੀ। ਜਿਹੜੀ ਕਿ ਅਸਾਨੀ ਨਾਲ ਤੋੜੀ ਜਾ ਕੱਟੀ ਜਾ ਸਕਦੀ ਹੈ।।ਮਗਰ ਚਾਈਨਾ ਡੋਰ ਨੁਕਸਾਨ ਦੇਹ ਸਾਬਤ ਹੋ ਚੁੱਕੀ ਹੈ। ਕਿਉਕਿ ਚਾਈਨਾ ਡੋਰ ਪਸੂਆਂ ਪੰਛੀਆਂ ਲਈ ਵੀ ਖਤਰਨਾਕ ਹੈ, ਪਤੰਗਬਾਜ ਹੀ ਉਥੇ ਜਾਂਦੀ ਹੈ। ਛੋਟੇ ਛੋਟੇ ਬੱਚਿਆ ਲਈ ਘਾਤਕ ਹੈ ਜਿਹੜੀ ਕਿ ਬੱਚੇ ਦੀ ਉਂਗਲੀ ਤੋਂ ਲੈ ਕੇ ਗਰਦਨ ਕੱਟਣ ਦੇ ਦਰਦਨਾਕ ਹਾਦਸੇ ਸਾਹਮਣੇ ਆ ਰਹੇ ਹਨ। ਕੋਈ ਵੀ ਇਸ ਉਪਰ ਗੋਰ ਨਹੀ ਕਰ ਰਿਹਾ ਅਤੇ ਅੱਜ ਵੀ ਲੋਕ ਇਸ ਨੂੰ ਅਸਾਨੀ ਨਾਲ ਇਸਤੇਮਾਲ ਕਰ ਰਹੇ ਹਨ। ਜਮੀਨੀ ਪੱਧਰ ਤੇ ਹੋ ਰਹੇ ਹਾਦਸਿਆਂ ਨੂੰ ਵੇਖਦੇ ਹੋਏ ਚਾਈਨਾ ਡੋਰ ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਬਾਕਸ-- ਵਪਾਰ ਨਾਲ ਜੁੜੇ ਲੋਕਾਂ ਨੂੰ ਵੀ ਸਮਝਣ ਦੀ ਲੋੜ : ਵਿੱਕੀ ਕਾਠਗੜ੍ਹ੍ ਸਮਾਜ-ਸੇਵੀ ਜਸਵਿੰਦਰ ਵਿੱਕੀ ਕਾਠਗੜ੍ਹ ਨੇ ਕਿਹਾ ਕਿ ਡੋਰ ਦੇ ਵਪਾਰ ਨਾਲ ਜੁੜੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਮੌਤ ਵੰਡਣ ਵਾਲੀ ਚਾਈਨਾ ਡੋਰ ਨੂੰ ਉਹ ਖਰੀਦ ਕੇ ਅੱਗੇ ਨਾ ਵੇਚਣ। ਕਿਉਂਕਿ ਉਨ੍ਹਾਂ ਦੀ ਵੇਚੀ ਡੋਰ ਨਾਲ ਉਨ੍ਹਾਂ ਦਾ ਕੋਈ ਅਪਣਾ ਵੀ ਮੌਤ ਦੇ ਮੂੰਹ ਜਾ ਸਕਦਾ ਹੈ। ਬੱਚਿਆ ਨੂੰ ਸਾਇਦ ਇਸ ਦੇ ਮਾੜੇ ਨਤੀਜਿਆ ਦਾ ਨਾ ਵੀ ਪਤਾ ਹੋਵੇ ਇਸ ਲਈ ਸਾਨੂੰ ਸਕੂਲਾਂ ਦੇ ਅਧਿਆਪਕਾਵਾਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਬਾਰੇ ਬੱਚਿਆਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਅਤੇ ਜੇਕਰ ਚਾਈਨਾ ਡੋਰ ਦੀ ਕੋਈ ਦੁਕਾਨਦਾਰ ਲੁਕ ਛਿਪ ਕੇ ਵਿਕਰੀ ਕਰਦਾ ਵੇਖਿਆ ਜਾਵੇ। ਤਾਂ ਪੁਲਿਸ ਥਾਣੇ ਜਾ ਪ੍ਰਸ਼ਾਸਨਿਕ ਅਧਿਕਾਰੀਆ ਨੂੰ ਇਸ ਦੀ ਸੂਚਨਾ ਦਿੱਤੀ ਜਾਣੀ ਬਣਦੀ ਹੈ। ਤਾਂ ਜੋ ਇਹੋ ਜਿਹੇ ਡੋਰ ਰੂਪੀ ਮੌਤ ਵੰਡਣ ਵਾਲਿਆ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਸਕੇ। ਚਾਈਨਾ ਡੋਰ ਦੀ ਵਿੱਕਰੀ ਵਾਲੇ ਦੁਕਾਨਦਾਰ ਤੇ ਕੜੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਬਾਕਸ-- ਚਾਈਨਾ ਡੋਰ ਦੀ ਪਿੱਛੋਂ ਹੀ ਪਾਬੰਦੀ ਹੋਣੀ ਚਾਹੀਦੀ : ਰੋਸ਼ਨ ਲਾਲ ਠੇਕੇਦਾਰ ਰੋਸ਼ਨ ਲਾਲ ਨੇ ਕਿਹਾ ਕਿ ਚਾਈਨਾ ਡੋਰ ਦੀ ਪਿੱਛੋਂ ਹੀ ਪਾਬੰਦੀ ਹੋਣੀ ਚਾਹੀਦੀ ਹੈ। ਤਾਂ ਜੋ ਲੋਕ ਇਸ ਦੀ ਵਰਤੋਂ ਕਰਨ ਦੀ ਬਜਾਏ ਰਿਵਾਇਤੀ ਡੋਰ ਹੀ ਇਸਤੇਮਾਲ ਕਰਨ। ਬੱਚਿਆ ਦੇ ਹੱਥ, ਉਗਲਾਂ ਅਤੇ ਗਿੱਚੀਆਂ ਚਾਈਨਾ ਡੋਰ ਨਾਲ ਵੱਢੇ ਜਾਣ ਦੀਆਂ ਆਮ ਘਟਨਾਵਾਂ ਹੁੰਦੀਆਂ ਹਨ। ਉਥੇ ਹੀ ਚਾਈਨਾ ਡੋਰ ਨਾਲ ਬਹੁਤ ਸਾਰੇ ਪੰਛੀਆਂ ਅਤੇ ਮਨੁੱਖੀ ਜਾਨਾ ਵੀ ਜਾ ਚੁੱਕੀਆਂ ਹਨ। ਗਰਦਨ ਵਿਚ ਇਹ ਡੋਰ ਲਪੇਟਾਂ ਮਾਰਨ ਉਪਰੰਤ ਸਾਹ ਰਗ ਤੱਕ ਨੂੰ ਕੱਟ ਦਿੰਦੀ ਹੈ। ਜਿਸ ਕਾਰਨ ਭਾਵੇਂ ਇਨਸਾਫ ਹੋਵੇ ਭਾਵੇ ਪਸੂ ਪੰਛੀ ਹੀ ਹੋਵੇ ਤੁਰੰਤ ਉਸ ਨੂੰ ਮੌਤ ਦੇ ਮੂੰਹ ਪਾ ਦਿੰਦੀ ਹੈ। ਸ਼ਹਿਰ ਵਿਚ ਚਾਈਨਾ ਫੋਰ ਵੇਚ ਰਹੇ ਵਿਕ੍ਰੇਤਾਵਾਂ ’ਤੇ ਕਾਰਵਾਈ ਕੀਤੀ ਜਾਵੇ ਤਾਂ ਜੋ ਕੀਮਤੀ ਜਾਨਾ ਬਚਾਈਆਂ ਜਾ ਸਕਣ।