ਜਸ਼ਨਾ 'ਚ ਮੌਤ ਨੂੰ ਸੱਦਾ ਦਿੰਦੀ ਹੈ ਚਾਈਨਾ ਡੋਰ
ਜਸ਼ਨਾ 'ਚ ਮੌਤ ਨੂੰ ਸੱਦਾ ਦਿੰਦੀ ਹੈ ਚਾਈਨਾ ਡੋਰ
Publish Date: Sat, 24 Jan 2026 05:48 PM (IST)
Updated Date: Sun, 25 Jan 2026 04:10 AM (IST)

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਪੰਜਾਬ ’ਚ ਸਾਰੇ ਤਿਉਹਾਰਾਂ ਦਾ ਰੁੱਤਾਂ ਨਾਲ ਖਾਸ ਮਹੱਤਵ ਹੈ। ਬਸੰਤ ਪੰਚਮੀ ਦਾ ਤਿਉਹਾਰ ਵੀ ਪੰਜਾਬ ’ਚ ਬੜੇ ਚਾਵਾ ਨਾਲ ਮਨਾਇਆ ਜਾਂਦਾ ਹੈ। ਸਰਦ ਰੁੱਤ ਹੰਢਾਉਣ ਉਪਰੰਤ ਬਸੰਤ ਰੁੱਤ ’ਚ ਕੀਤੇ ਪ੍ਰਵੇਸ਼ ਦਾ ਪ੍ਰਤੀਕ ਹੈ ‘ਆਈ ਬਸੰਤ ਪਾਲਾ ਉਡੰਤ’ ਲੋਕਾਂ ਦਾ ਮੰਨਣਾ ਹੈ ਕਿ ਬਸੰਤ ਰੁੱਤ ’ਚ ਬਾਗ-ਬਗੀਚੇ ਖਿੜ ਉੱਠਦੇ ਹਨ ਤੇ ਸਾਡੇ ਆਲੇ ਦੁਆਲੇ ਦਾ ਵਾਤਾਵਰਣ ਵੀ ਨਿਖਰ ਕੇ ਮਨਮੋਹਕ ਨਜ਼ਾਰਾ ਪੇਸ਼ ਕਰਦਾ ਹੈ। ਬਸੰਤ ਤੋਂ ਪਹਿਲਾ ਤੇ ਬੰਸਤ ਵਾਲੇ ਦਿਨ ਆਸਮਾਨ ’ਤੇ ਉੱਡਦੀਆਂ ਰੰਗ ਬਿਰੰਗੀਆਂ ਪਤੰਗਾਂ ਦਾ ਨਜ਼ਾਰਾ ਵਿਲੱਖਣ ਛਾਪ ਛੱਡਦਾ ਜਾਂਦਾ ਹੈ। ਸਾਰਾ ਸਾਲ ਨੌਜਵਾਨਾਂ ਨੂੰ ਇਸ ਮੌਸਮ ਦਾ ਪਤੰਗਬਾਜ਼ਾਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਕਈ ਪਤੰਗਬਾਜ਼ ਪਹਿਲਾ ਤੋਂ ਹੀ ਆਪਣੀ ਡੋਰ ਨੂੰ ਚੰਗੇ ਤਰੀਕੇ ਨਾਲ ਬਣਾਉਣ ’ਚ ਲੱਗ ਜਾਂਦੇ ਹਨ ਤੇ ਡੋਰ ਬਣਾਉਣ ਦੇ ਕਾਰੀਗਰਾਂ ਦੇ ਕਾਰੋਬਾਰ ਦਾ ਵੀ ਵੱਡਾ ਸ਼ੀਜਨ ਹੁੰਦਾ ਹੈ। ਡੋਰਾਂ ਨੂੰ ਮਾਂਜਾ ਲਾਉਣ ਦੀਆਂ ਤਿਆਰੀਆਂ ਕਈ ਮਹੀਨੇ ਪਹਿਲਾ ਤੋਂ ਹੀ ਖਿੱਚੀਆਂ ਜਾਂਦੀਆਂ ਹਨ ਪਰ ਇਸ ਦੌਰਾਨ ਕਈ ਹੈਂਕੜਬਾਜ਼ ਕਿਸਮ ਦੇ ਪਤੰਗਬਾਜ਼ ਪਾਬੰਦੀਸ਼ੁਦਾ ਚਾਈਨਾ ਡੋਰ ਖਰੀਦ ਕਰ ਕੇ ਜਿੱਥੇ ਪੰਛੀਆਂ ਦੀ ਜਾਨ ਨੂੰ ਖਤਰੇ ’ਚ ਪਾ ਦਿੰਦੇ ਹਨ। ਉਸ ਦੇ ਨਾਲ ਕਈ ਇਨਸਾਨੀ ਜਾਨਾਂ ਨਾਲ ਵੀ ਖਿਲਵਾੜ ਕਰ ਜਾਂਦੇ ਹਨ। ਸਾਨੂੰ ਸਾਰਿਆਂ ਨੂੰ ਪਾਬੰਦੀਸ਼ੁਦਾ ਚਾਈਨਾ ਡੋਰ ਦੀ ਖਰੀਦ ਤੇ ਖੁਦ ਪਾਬੰਦੀ ਲਾਉਣੀ ਚਾਹੀਦੀ ਹੈ ਤਾਂ ਜੋ ਇਸ ਪਵਿੱਤਰ ਤਿਉਹਾਰ ਦੀ ਪਵਿੱਤਰਤਾ ਕਾਇਮ ਰਹਿ ਸਕੇ। ਬਾਕਸ-- ਦੇਸ਼ ’ਚ ਪਤੰਗਬਾਜ਼ੀ ਦੀ ਪਰੰਪਰਾ ਕਾਫੀ ਪੁਰਾਣੀ : ਮੀਲੂ ਬਲਵੀਰ ਸਿੰਘ ਮੀਲੂ ਮੈਂਬਰ ਬਲਾਕ ਸੰਮਤੀ ਸੜੋਆ ਨੇ ਕਿਹਾ ਕਿ ਬਸੰਤ ਪੰਚਮੀ ਪਵਿੱਤਰ ਤਿਉਹਾਰਾਂ ’ਚੋਂ ਇੱਕ ਮੰਨਿਆ ਗਿਆ ਹੈ। ਪੰਜਾਬ ’ਚ ਹੀ ਨਹੀਂ ਬਲਕਿ ਭਾਰਤ ਦੇਸ਼ ’ਚ ਪਤੰਗਬਾਜ਼ੀ ਦੀ ਪਰੰਪਰਾ ਕਾਫੀ ਪੁਰਾਣੀ ਹੈ। ਪਤੰਗਬਾਜ਼ਾਂ ਦੇ ਸ਼ੌਕੀਨਾਂ ਲਈ ਚੰਗੀ ਡੋਰ ਇਸਤੇਮਾਲ ਕਰਨਾ ਕੋਈ ਬੁਰੀ ਗੱਲ ਨਹੀਂ, ਜੇਕਰ ਪਾਬੰਦੀਸ਼ੁਦਾ ਚਾਈਨਾ ਡੋਰ ਨੇ ਕਈ ਕੀਮਤੀ ਜਾਨਾਂ ਨੂੰ ਅਜਾਈਂ ਗੁਆਇਆ ਸੀ। ਚਾਈਨਾ ਡੋਰ ਆਮ ਡੋਰ ਨਾਲੋ ਕਿਤੇ ਵੱਧ ਪੱਕੀ ਹੁੰਦੀ ਹੈ, ਜਿਹੜੀ ਕਿ ਪਲਾਸਟਿਕ (ਨਾਈਲੋਨ) ਤੋਂ ਤਿਆਰ ਕੀਤੀ ਹੁੰਦੀ ਹੈ। ਪਤੰਗ ਕੱਟ ਹੋਣ ਤੋਂ ਬਾਅਦ ਜਾਂ ਕੰਟਰੋਲ ਤੋਂ ਬਾਹਰ ਹੋਣ ਕਾਰਨ ਜਦ ਧਰਤੀ ਤੋਂ ਕੁੱਝ ਹੀ ਦੂਰੀ ’ਤੇ ਉੱਡਦਾ ਹੈ ਤਾਂ ਅਜਿਹੇ ’ਚ ਜਿਹੜਾ ਵੀ ਪਸ਼ੂ-ਪੰਛੀ ਜਾਂ ਇਨਸਾਨ ਇਸ ਦੀ ਲਪੇਟ ’ਚ ਆਉਂਦਾ ਹੈ, ਉਸ ਨੂੰ ਹਾਦਸੇ ਦਾ ਸ਼ਿਕਾਰ ਬਣਾ ਲੈਂਦੀ ਹੈ, ਕਿਉਂਕਿ ਇਹ ਡੋਰ ਟੁੱਟਣ ਦੀ ਬਜਾਏ ਚਮੜੀ ਚੀਰ ਕੇ ਅੰਦਰ ਵੜ ਜਾਂਦੀਆਂ ਹਨ। ਇਸ ਲਈ ਚਾਈਨਾ ਡੋਰ ਦਾ ਜਦ ਕੋਈ ਇਸਤੇਮਾਲ ਹੀ ਨਹੀਂ ਕਰੇਗਾ ਤਾਂ ਇਹ ਖੁਦ-ਬ-ਖੁਦ ਮਾਰਕੀਟ ’ਚ ਆਉਂਣੀ ਬੰਦ ਹੋ ਜਾਵੇਗੀ। ਸਾਨੂੰ ਸਭਨਾਂ ਨੂੰ ਚਾਈਨਾ ਡੋਰ ਦੇ ਇਸਤੇਮਾਲ ’ਚ ਮੁਕੰਮਲ ਪਾਬੰਦੀ ਰੱਖਣੀ ਚਾਹੀਦੀ ਹੈ। ਬਾਕਸ== ਰਵਾਇਤੀ ਡੋਰ ਇੰਨੀ ਮਜ਼ਬੂਤ ਨਹੀਂ ਹੁੰਦੀ ਕਿ ਜਾਨਲੇਵਾ ਸਿੱਧ ਹੋ ਸਕੇ : ਰਾਜਾ ਮਨਦੀਪ ਰਾਜਾ ਅਸ਼ਟਾਮ ਫਰੋਸ਼ ਬਲਾਚੌਰ ਨੇ ਕਿਹਾ ਕਿ ਰਵਾਇਤੀ ਡੋਰ ਦਾ ਧਾਗਾ ਇੰਨਾ ਮਜ਼ਬੂਤ ਨਹੀਂ ਹੁੰਦਾ ਕਿ ਜਾਨਲੇਵਾ ਸਿੱਧ ਹੋ ਸਕੇ। ਰਵਾਇਤੀ ਡੋਰ ਕਿਸੇ ਪਸ਼ੂ-ਪੰਛੀ ਨੂੰ ਵੀ ਵੱਡਾ ਨੁਕਸਾਨ ਨਹੀ ਪਹੁੰਚਾਉਂਦੀ, ਜਿਹੜੀ ਕਿ ਆਸਾਨੀ ਨਾਲ ਤੋੜੀ ਜਾ ਕੱਟੀ ਜਾ ਸਕਦੀ ਹੈ, ਜੇਕਰ ਚਾਈਨਾ ਡੋਰ ਨੁਕਸਾਨਦੇਹ ਸਾਬਤ ਹੋ ਚੁੱਕੀ ਹੈ, ਕਿਉਂਕਿ ਚਾਈਨਾ ਡੋਰ ਪਸ਼ੂਆਂ-ਪੰਛੀਆਂ ਲਈ ਵੀ ਖਤਰਨਾਕ ਹੈ, ਪਤੰਗਬਾਜ਼ ਹੀ ਉੱਥੇ ਜਾਂਦੀ ਹੈ। ਛੋਟੇ-ਛੋਟੇ ਬੱਚਿਆ ਲਈ ਘਾਤਕ ਹੈ, ਜਿਹੜੀ ਕਿ ਬੱਚੇ ਦੀ ਉਂਗਲੀ ਤੋਂ ਲੈ ਕੇ ਗਰਦਨ ਕੱਟਣ ਦੇ ਦਰਦਨਾਕ ਹਾਦਸੇ ਸਾਹਮਣੇ ਆ ਰਹੇ ਹਨ। ਕੋਈ ਵੀ ਇਸ ਉਪਰ ਗੌਰ ਨਹੀ ਕਰ ਰਿਹਾ ਤੇ ਅੱਜ ਵੀ ਲੋਕ ਇਸ ਨੂੰ ਆਸਾਨੀ ਨਾਲ ਇਸਤੇਮਾਲ ਕਰ ਰਹੇ ਹਨ। ਜ਼ਮੀਨੀ ਪੱਧਰ ’ਤੇ ਹੋ ਰਹੇ ਹਾਦਸਿਆਂ ਨੂੰ ਵੇਖਦੇ ਹੋਏ ਚਾਈਨਾ ਡੋਰ ’ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਬਾਕਸ-- ਮੌਤ ਵੰਡਣ ਵਾਲੀ ਚਾਈਨਾ ਡੋਰ ਨਾ ਖਰੀਦਣ ਨਾ ਵੇਚਣ : ਵਿੱਕੀ ਸਮਾਜ-ਸੇਵੀ ਜਸਵਿੰਦਰ ਵਿੱਕੀ ਕਾਠਗੜ੍ਹ ਨੇ ਕਿਹਾ ਕਿ ਡੋਰ ਦੇ ਵਪਾਰ ਨਾਲ ਜੁੜੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਮੌਤ ਵੰਡਣ ਵਾਲੀ ਚਾਈਨਾ ਡੋਰ ਨੂੰ ਉਹ ਖਰੀਦ ਕੇ ਅੱਗੇ ਨਾ ਵੇਚਣ, ਕਿਉਂਕਿ ਉਨ੍ਹਾਂ ਦੀ ਵੇਚੀ ਡੋਰ ਨਾਲ ਉਨ੍ਹਾਂ ਦਾ ਕੋਈ ਅਪਣਾ ਵੀ ਮੌਤ ਦੇ ਮੂੰਹ ਜਾ ਸਕਦਾ ਹੈ। ਬੱਚਿਆ ਨੂੰ ਸ਼ਾਇਦ ਇਸ ਦੇ ਮਾੜੇ ਨਤੀਜਿਆਂ ਦਾ ਨਾ ਵੀ ਪਤਾ ਹੋਵੇ, ਇਸ ਲਈ ਸਾਨੂੰ ਸਕੂਲਾਂ ਦੇ ਅਧਿਆਪਕਾਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਬਾਰੇ ਬੱਚਿਆਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਤੇ ਜੇਕਰ ਚਾਈਨਾ ਡੋਰ ਦੀ ਕੋਈ ਦੁਕਾਨਦਾਰ ਲੁਕ-ਛਿਪ ਕੇ ਵਿਕਰੀ ਕਰਦਾ ਵੇਖਿਆ ਜਾਵੇ ਤਾਂ ਪੁਲਿਸ ਥਾਣੇ ਜਾ ਪ੍ਰਸ਼ਾਸਨਿਕ ਅਧਿਕਾਰੀਆ ਨੂੰ ਇਸ ਦੀ ਸੂਚਨਾ ਦਿੱਤੀ ਜਾਣੀ ਬਣਦੀ ਹੈ ਤਾਂ ਜੋ ਇਹੋ ਜਿਹੇ ਡੋਰ ਰੂਪੀ ਮੌਤ ਵੰਡਣ ਵਾਲਿਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾ ਸਕੇ। ਚਾਈਨਾ ਡੋਰ ਦੀ ਵਿਕਰੀ ਵਾਲੇ ਦੁਕਾਨਦਾਰ ’ਤੇ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਬਾਕਸ-- ਚਾਈਨਾ ਡੋਰ ਦੀ ਪਿੱਛੋਂ ਹੀ ਪਾਬੰਦੀ ਹੋਣੀ ਚਾਹੀਦੀ-ਰੋਸ਼ਨ ਲਾਲ ਠੇਕੇਦਾਰ ਰੋਸ਼ਨ ਲਾਲ ਨੇ ਕਿਹਾ ਕਿ ਚਾਈਨਾ ਡੋਰ ਦੀ ਪਿੱਛੋਂ ਹੀ ਪਾਬੰਦੀ ਹੋਣੀ ਚਾਹੀਦੀ ਹੈ ਤਾਂ ਜੋ ਲੋਕ ਇਸ ਦੀ ਵਰਤੋਂ ਕਰਨ ਦੀ ਬਜਾਏ ਰਵਾਇਤੀ ਡੋਰ ਹੀ ਇਸਤੇਮਾਲ ਕਰਨ। ਬੱਚਿਆ ਦੇ ਹੱਥ, ਉਗਲਾਂ ਤੇ ਗਿੱਚੀਆਂ ਚਾਈਨਾ ਡੋਰ ਨਾਲ ਵੱਢੇ ਜਾਣ ਦੀਆਂ ਆਮ ਘਟਨਾਵਾਂ ਹੁੰਦੀਆਂ ਹਨ। ਉੱਥੇ ਹੀ ਚਾਈਨਾ ਡੋਰ ਨਾਲ ਬਹੁਤ ਸਾਰੇ ਪੰਛੀਆਂ ਤੇ ਮਨੁੱਖੀ ਜਾਨਾਂ ਵੀ ਜਾ ਚੁੱਕੀਆਂ ਹਨ। ਗਰਦਨ ’ਚ ਇਹ ਡੋਰ ਲਪੇਟਾਂ ਮਾਰਨ ਉਪਰੰਤ ਸਾਹ ਰਗ ਤੱਕ ਨੂੰ ਕੱਟ ਦਿੰਦੀ ਹੈ, ਜਿਸ ਕਾਰਨ ਭਾਵੇਂ ਇਨਸਾਨ ਹੋਵੇ ਭਾਵੇਂ ਪਸ਼ੂ-ਪੰਛੀ, ਤੁਰੰਤ ਉਸ ਨੂੰ ਮੌਤ ਦੇ ਮੂੰਹ ਪਾ ਦਿੰਦੀ ਹੈ, ਜੇਕਰ ਚਾਈਨਾ ਡੋਰ ਨਾਲ ਦਿਨ ਪ੍ਰਤੀ ਦਿਨ ਹੋ ਰਹੇ ਹਾਦਸਿਆਂ ਤੋਂ ਇਹ ਗੱਲ ਜ਼ਰੂਰ ਸਾਹਮਣੇ ਆਉਂਦੀ ਹੈ ਕਿ ਇਸ ਦੀ ਵਿਕਰੀ ਧੜੱਲੇ ਨਾ ਹੋ ਰਹੀ ਹੈ। ਇਸ ਲਈ ਚਾਈਨਾ ਡੋਰ ’ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ ਤੇ ਸ਼ਹਿਰ ’ਚ ਚਾਈਨਾ ਫੋਰ ਵੇਚ ਰਹੇ ਵਿਕ੍ਰੇਤਾਵਾਂ ’ਤੇ ਕਾਰਵਾਈ ਕੀਤੀ ਜਾਵੇ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ।