328 ਪਾਵਨ ਸਰੂਪਾਂ ਦੇ ਮਾਮਲੇ 'ਚ ਮੁੱਖ ਮੰਤਰੀ ਦੇ ਬਿਆਨ ਨੇ ਛੇੜਿਆ ਵਿਵਾਦ
328 ਪਾਵਨ ਸਰੂਪਾਂ ਦੇ ਮਾਮਲੇ 'ਚ ਮੁੱਖ ਮੰਤਰੀ ਦੇ ਬਿਆਨ ਨੇ ਛੇੜਿਆ ਵਿਵਾਦ
Publish Date: Thu, 15 Jan 2026 08:47 PM (IST)
Updated Date: Fri, 16 Jan 2026 04:12 AM (IST)

ਪ੍ਰਬੰਧਕਾਂ ਅਤੇ ਧਾਰਮਿਕ ਜਥੇਬੰਦੀਆਂ ਨੇ ਜਤਾਇਆ ਰੋਸ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਚਾਲੀ ਮੁਕਤਿਆਂ ਦੀ ਧਰਤੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਦੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸਿੱਟ (ਵਿਸ਼ੇਸ਼ ਜਾਂਚ ਟੀਮ) ਦੀ ਜਾਂਚ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ 328 ਪਾਵਨ ਸਰੂਪਾਂ ਦੀ ਗਿਣਤੀ ਅਤੇ ਰਿਕਾਰਡ ਵਿਚ ਬਹੁਤ ਵੱਡੀਆਂ ਬੇਨਿਯਮੀਆਂ ਪਾਈਆਂ ਗਈਆਂ ਹਨ। ਜਾਂਚ ਦੌਰਾਨ ਪਾਇਆ ਗਿਆ ਹੈ ਕਿ ਇਕ ਧਾਰਮਿਕ ਅਸਥਾਨ ਤੋਂ 169 ਪਾਵਨ ਸਰੂਪ ਮਿਲੇ ਹਨ। ਇੰਨ੍ਹਾਂ ਵਿਚੋਂ 139 ਸਰੂਪਾਂ ਦਾ ਕੋਈ ਵੀ ਅਧਿਕਾਰ ਰਿਕਾਰਡ ਮੌਜੂਦ ਨਹੀਂ ਹੈ। ਮੁੱਖ ਮੰਤਰੀ ਨੇ ਇਹ ਵੀ ਖੁਲਾਸਾ ਕੀਤਾ ਕਿ ਸਿਰਫ 30 ਪਾਵਨ ਸਰੂਪ ਹੀ ਦਰਜ ਹਨ। ਜਦਕਿ ਬਾਕੀ 139 ਸਰੂਪਾਂ ਦਾ ਕੋਈ ਵੀ ਅਧਿਕਾਰਤ ਰਿਕਾਰਡ ਮੌਜੂਦ ਨਹੀਂ ਹੈ। ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਸਿਰਫ 30 ਪਾਵਨ ਸਰੂਪ ਹੀ ਦਰਜ ਹਨ ਜਦਕਿ ਬਾਕੀ ਸਰੂਪਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਹ ਕਿਥੋਂ ਅਤੇ ਕਿਵੇਂ ਆਏ ਸਿਟ ਵੱਲੋਂ ਇਸ ਮਾਮਲੇ ਵਿਚ ਬਰੀਕੀ ਨਾਲ ਜਾਂਚ ਕਰਕੇ ਇਸ ਪਿੱਛੇ ਮੌਜੂਦ ਸਾਰੇ ਜਿੰਮੇਵਾਰ ਚਿਹਰਿਆਂ ਨੂੰ ਬੇਨਕਾਬ ਕੀਤਾ ਜਾਵੇਗਾ। ਮੁੱਖ ਮੰਤਰੀ ਪੰਜਾਬ ਵੱਲੋਂ ਬੰਗਾ ਹਲਕੇ ਦੇ ਧਾਰਮਿਕ ਅਸਥਾਨਾਂ ਵਿਚ ਬੇਨਿਯਮੀਆਂ ਦੇ ਐਲਾਨ ਤੋਂ ਬਾਅਦ ਬੰਗਾ ਅਤੇ ਨਵਾਂਸ਼ਹਿਰ ਹਲਕੇ ਦੇ ਪ੍ਰਬੰਧਕਾਂ, ਸਿੱਖ ਧਾਰਮਿਕ ਜਥੇਬੰਦੀਆਂ ਵਿਚ ਵਿਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਜਿਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਤੇ ਬਿਆਨ ਤੇ ਕੜੇ ਸ਼ਬਦਾਂ ਵਿਚ ਨਿੰਦਾ ਕੀਤੀ ਜਾ ਰਹੀ ਹੈ। ਬੈਾਕਸ-- ਕੀ ਕਹਿੰਦੇ ਹਨ ਹਲਕਾ ਬੰਗਾ ਤੋਂ ਆਪ ਵਿਧਾਇਕ ਡਾ. ਐੱਸਕੇ ਸੁੱਖੀ ? ਵਿਧਾਨ ਸਭਾ ਹਲਕਾ ਬੰਗਾ ਤੋਂ ਆਪ ਦੇ ਵਿਧਾਇਕ ਡਾ. ਐੱਸਕੇ ਸੁੱਖੀ ਨੇ ਕਿਹਾ ਕਿ ਉਹ ਧੰਨ ਧੰਨ ਰਾਜਾ ਸਾਹਿਬ ਨਾਭ ਕੰਵਲ ਵਿਖੇ ਦੇਰ ਰਾਤ ਨਤਮਸਤਕ ਹੋਣ ਆਏ ਹਨ। ਉਨ੍ਹਾਂ ਕਿਹਾ ਕਿ ਕੁੱਝ ਲੋਕ ਇਹ ਕਹਿ ਰਹੇ ਹਨ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਬੀੜਾਂ ਹਨ ਉਨ੍ਹਾਂ ਦਾ ਗੁਰਮਰਿਆਦਾ ਅਨੁਸਾਰ ਮਾਨ ਸਨਮਾਨ ਨਹੀਂ ਮਿਲ ਰਿਹਾ। ਇਸ ਬਾਰੇ ਆਪਣੇ ਸਪਸ਼ਟੀਕਰਨ ਦਿੰਦਿਆਂ ਵਿਧਾਇਕ ਡਾ. ਐੱਸਕੇ ਮੁੱਖੀ ਨੇ ਕਿਹਾ ਕਿ ਜਦੋਂ ਦਾ ਮੈਂ ਜੰਮਿਆ, ਮੇਰੀ ਦਾਦੀ, ਮੇਰੇ ਬਾਬਾ, ਮੇਰੀ ਮਾਂ, ਮੇਰੇ ਪਿਉ ਅੱਜ ਤੱਕ ਇਸ ਸਥਾਨ ਦੀ ਮਹਿਮਾ ਬਾਰੇ ਗੱਲ ਕਰਦੇ ਰਹੇ ਹਨ। ਇਹ ਉਹ ਅਸਥਾਨ ਹੇ ਜਿਥੇ ਕੋਈ ਮਰਿਆਦਾ ਭੰਗ ਨਹੀਂ ਹੋ ਸਕਦੀ। ਮੈਂ ਹਰ ਹਫਤੇ ਇਥੇ ਆਉਂਦਾ ਹਾਂ। ਜਿਨਾਂ ਮਾਨ ਸਨਮਾਨ ਮੈਨੂੰ ਇਥੇ ਮਿਲਦਾ ਹੈ, ਉਹ ਹੋਰ ਕਿਥੇ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਉਹ ਇਸ ਹਲਕੇ ਦਾ ਨੁਮਾਇੰਦੇ ਹਨ ਅਤੇ ਇਸ ਥਾਂ ਦੇ ਕੁਕਰ ਹਨ। ਉਨ੍ਹਾਂ ਕਿਹਾ ਕਿ ਅੱਜ ਜੋ ਕੁੱਝ ਉਨ੍ਹਾਂ ਨੂੰ ਪ੍ਰਾਪਤ ਹੋਇਆ ਹੈ ਉਹ ਇਸ ਅਸਥਾਨ ਤੋਂ ਸਾਰਾ ਕੁੱਝ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਅਸਥਾਨ ਦੇ ਨਾਲ ਨਾਲ ਹਲਕੇ ਦੇ ਕਿਸੇ ਵੀ ਧਾਰਮਿਕ ਅਸਥਾਨ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਹੋਰਨਾਂ ਧਾਰਮਿਕ ਗ੍ਰੰਥਾ ਦੀ ਬੇਅਦਬੀ ਨਾ ਹੋਈ ਹੈ ਨਾ ਹੀ ਹੋਣ ਦਿੱਤੀ ਜਾਵੇਗੀ। ਹਰ ਧਰਮ ਦੇ ਲੋਕਾਂ ਨੂੰ ਅਤੇ ਪਾਵਨ ਸਰੂਪਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਦੇਸ਼ਾਂ-ਵਿਦੇਸ਼ਾਂ ਵਿਚ ਵੀ ਧੰਨ ਧੰਨ ਰਾਜਾ ਸਾਹਿਬ ਜੀ ਦੀ ਸੰਗਤਾਂ ਵੱਲੋਂ ਉਨ੍ਹਾਂ ਦੇ ਨਾਂਅ ਤੇ ਧਾਰਮਿਕ ਅਸਥਾਨ ਬਣਾਏ ਗਏ ਹਨ। ਇੰਗਲੈਂਡ ਦੇ ਸ਼ਹਿਰ ਨੌਟੀਗਮ ਵਿਚ ਵੀ ਆਲੀਸ਼ਾਨ ਰਾਜਾ ਸਾਹਿਬ ਜੀ ਦਾ ਧਾਰਮਿਕ ਅਸਥਾਨ ਹੈ। ਮਜਾਰਾ ਨੌ ਅਬਾਦ ਰਸੋਖਾਨਾ ਵਿਖੇ ਧੰਨ ਧੰਨ ਰਾਜਾ ਸਾਹਿਬ ਜੀ ਬਰਸੀ ਮੌਕੇ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਤਾਦਾਤ ਵਿਚ ਸੰਗਤ ਨਤਮਸਤਕ ਹੁੰਦੀ ਹੈ। ਇਥੇ ਸਾਰਾ ਸਾਲ ਲੜੀਬੱਧ ਪਰੰਪਰਾ ਅਤੇ ਪੂਰਨ ਗੁਰਮਰਿਆਦਾ ਨੂੰ ਮੁੱਖ ਰੱਖਦੇ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜੀ ਵਾਰ ਪਾਠ ਰੱਖੇ ਜਾਂਦੇ ਹਨ। ਜੋ ਸੰਗਤਾਂ ਵੱਲੋਂ ਆਪਣੀ ਖੁਸ਼ੀ ਨਾਮੇ ਕਰਵਾਏ ਜਾਂਦੇ ਹਨ। ਬਾਕਸ-- ਰਾਜਾ ਸਾਹਿਬ ਜੀ ਦੇ ਪੰਜਾਬ ਵਿਚ ਸੁਸ਼ੋਭਿਤ ਧਾਰਮਿਕ ਅਸਥਾਨ ਦੋਆਬਾ ਦੀ ਮਹਾਨ ਧਰਤੀ ਵਿਚ ਜਿਥੇ ਰਿਸ਼ੀ ਮੁਨੀਆਂ, ਪੀਰ ਪੈਂਗਬਰਾਂ, ਗੁਰੂ ਸਾਹਿਬਾਨਾਂ ਨੇ ਬਖਸ਼ੀਸ਼ਾਂ ਕੀਤੀਆਂ ਹਨ। ਉਸੇ ਲੜੀ ਤਹਿਤ ਧੰਨ ਧੰਨ ਰਾਜਾ ਸਾਹਿਬ ਮਜਾਰਾ ਨੌ ਅਬਾਦ ਜੀ ਦੇ ਨਾਂਅ ਤੇ ਅਲਗ ਅਲਗ ਪਿੰਡਾਂ ਵਿਚ ਵਿਚ ਧਾਰਮਿਕ ਅਸਥਾਨ ਬਣਾਏ ਗਏ ਹਨ। ਜਿਨਾਂ ਦੀ ਆਪਣੀ ਅਲਗ ਮਹੱਤਤਾ ਹੈ। ਮਜਾਰਾ ਨੌ ਅਬਾਦ ਰਾਜਾ ਸਾਹਿਬ ਵਿਖੇ ਧੰਨ ਧੰਨ ਰਾਜਾ ਸਾਹਿਬ ਨਾਭ ਕੰਵਲ ਰਾਜਾ ਸਾਹਿਬ ਜੀ ਦਾ ਮੁੱਖ ਧਾਰਮਿਕ ਅਸਥਾਨ ਰਸੋਖਾਨਾ ਹੈ। ਗੁਰਦੁਆਰਾ ਰਾਜਾ ਸਾਹਿਬ ਬੱਲੋਵਾਲ (ਜਨਮ ਅਸਥਾਨ) ਜਿਥੇ ਰਾਜਾ ਨਾਭ ਕੰਵਲ ਜੀ ਦਾ ਨਾਨਕਾ ਪਿੰਡ ਹੈ। ਇਸ ਤਰ੍ਹਾਂ ਪਿੰਡ ਝਿੰਗੜਾ ਵਿਖੇ ਗੁਰਦੁਆਰਾ ਦੁਖ ਨਿਵਾਰਣ ਸੁਸ਼ੋਭਿਤ ਹੈ। ਇਸੇ ਤਰ੍ਹਾਂ ਪਿੰਡ ਗੋਸਲਾ ਵਿਖੇ ਗੁਰਦੁਆਰਾ ਰਾਜਾ ਸਾਹਿਬ (ਮੰਜੀ ਸਾਹਿਬ) ਸੁਸ਼ੋਭਿਤ ਹੈ। ਪਿੰਡ ਸੁੱਜੋਂ ਵਿਖੇ ਗੁਰਦੁਆਰਾ ਰਾਜਾ ਸਾਹਿਬ (ਬੰਗਲਾ ਸਾਹਿਬ) ਸੁਸ਼ੋਭਿਤ ਹਨ। ਪਿੰਡ ਗੁਣਾਚੌਰ ਵਿਖੇ ਗੁਰਦੁਆਰਾ ਰਾਜਾ ਸਾਹਿਬ (ਸਰੋਵਰ ਸਾਹਿਬ) ਅਤੇ ਪਿੰਡ ਰਹਿਪਾ ਵਿਖੇ ਗੁਰਦੁਆਰਾ ਰਾਜਾ ਸਾਹਿਬ (ਤਖ਼ਤ ਸਾਹਿਬ) ਸੁਸ਼ੋਭਿਤ ਹਨ। ਧੰਨ ਧੰਨ ਰਾਜਾ ਨਾਭ ਕੰਵਲ ਸਾਹਿਬ ਦੇ ਜੱਦੀ ਪਿੰਡ ਮੰਨਣਹਾਣੇ ਵਿਖੇ ਉਨ੍ਹਾਂ ਦਾ ਧਾਰਮਿਕ ਅਸਥਾਨ ਗੁਰਦੁਆਰਾ ਰਾਜਾ ਸਾਹਿਬ ਮੰਨਣਹਾਣਾ ਸਥਾਪਿਤ ਹੈ। ਇੰਨ੍ਹਾਂ ਧਾਰਮਿਕ ਅਸਥਾਨਾਂ ਤੇ ਹਰ ਸਾਲ ਧਾਰਮਿਕ ਪ੍ਰੋਗਰਾਮ ਕਰਵਾਏ ਜਾਂਦੇ ਹਨ। ਜਿਥੇ ਸੰਗਤਾਂ ਲੱਖਾਂ ਦੀ ਤਾਦਾਤ ਵਿਚ ਮੱਥਾ ਟੇਕਦੀ ਹੈ ਅਤੇ ਸੰਗਤਾਂ ਲਈ ਗੁਰਬਾਣੀ ਕੀਰਤਨ ਅਤੇ ਲੰਗਰ ਅਤੁੱਟ ਵਰਤਾਏ ਜਾਂਦੇ ਹਨ। ਇਸੇ ਤਰ੍ਹਾਂ ਸਾਰੇ ਗੁਰਦੁਆਰਾ ਸਾਹਿਬ ਵਿਖੇ ਹਰ ਮਹੀਨੇ ਸੰਗਰਾਂਤ ਦਾ ਦਿਹਾੜਾ ਵੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਰਸੋਖਾਨਾ ਰਾਜਾ ਸਾਹਿਬ (ਮਜਾਰਾ ਨੌ ਆਬਾਦ) ਵਿਖੇ ਧੰਨ ਧੰਨ ਰਾਜਾ ਸਾਹਿਬ ਜੀ ਦੀ ਬਰਸੀ ਦਾ ਸਲਾਨਾ ਸਮਾਗਮ ਭਾਦੋਂ ਦੀ ਮਸਿਆ ਨੂੰ ਕਰਵਾਇਆ ਜਾਂਦਾ ਹੈ। ਇਹ ਸਮਾਗਮ ਤਿੰਨ ਦਿੰਨ ਚਲਦਾ ਹੈ। ਤਿੰਨੇ ਦਿੰਨ ਚੱਲਣ ਵਾਲੇ ਸਮਾਗਮ ਵਿਚ ਅਲਗ ਅਲਗ ਕਲਾਕਾਰ, ਢਾਡੀ ਜਥੇ., ਕਵੀਸ਼ਰੀ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਦੇ ਹੋਏ। ਬਰਸੀ ਮੌਕੇ ਸੰਗਤਾਂ ਵੱਲੋਂ ਲੜੀਵਾਰ ਸ਼੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾਂਦੇ ਹਨ। ਬਰਸੀ ਸਮਾਗਮ ਵਿਚ ਸ਼ਾਮਲ ਹੋਣ ਲਈ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਤਾਦਾਤ ਵਿਚ ਸੰਗਤਾਂ ਨਤਮਸਤਕ ਹੁੰਦੀਆਂ ਹਨ। ਸਾਰੇ ਪੰਜਾਬ ਦੇ ਅਲਗ ਅਲਗ ਸ਼ਹਿਰਾਂ ਚੋਂ ਸੰੰਗਤਾਂ ਨੂੰ ਮੇਲੇ ਵਿਚ ਲਿਆਉਣ ਅਤੇ ਵਾਪਸ ਛੱਡਣ ਲਈ ਟੈਕਸੀ ਡਰਾਇਵਰ ਯੂਨੀਅਨਾਂ ਵੱਲੋਂ ਸੇਵਾ ਤੇ ਹਜ਼ਾਰਾ ਗੱਡੀਆਂ ਦੀ ਸੇਵਾ ਕੀਤੀ ਜਾਂਦੀ ਹੈ। ਮਜਾਰਾ ਰਾਜਾ ਸਾਹਿਬ ਨੂੰ ਆਉਣ ਵਾਲੇ ਸਾਰੇ ਰਸਤਿਆਂ ਤੇ ਸੰਗਤਾਂ ਵੱਲੋਂ ਅਲਗ ਅਲਗ ਤਰ੍ਹਾਂ ਦੇ ਲੰਗਰ ਲਗਾਏ ਜਾਂਦੇ ਹਨ। ਰਸੋਖਾਨਾ ਮਜਾਰਾ ਨੌ ਅਬਾਦ ਵਿਖੇ ਸੰਗਰਾਂਦ ਅਤੇ ਹਰ ਐਤਵਾਰ ਨੂੰ ਸੰਗਤਾਂ ਨਤਮਸਤਕ ਹੁੰਦੀਆਂ ਹਨ। ਬਰਸੀ ਸਮਾਗਮ ਮੌਕੇ ਲੰਗਰ ਦੀ ਪਰੰਪਰਾ ਹੈ ਉਥੇ ਸਾਲ ਤੇ 365 ਦਿਨ ਕੋਈ ਵੀ ਸੰਗਤ ਜਿਨਾਂ ਮਰਜੀ ਖਾਨਾ ਖਾਵੇ ਜਾਂ ਘਰ ਨੂੰ ਲਿਜਾਵੇ ਕੋਈ ਰੋਕ ਟੋਕ ਨਹੀਂ ਹੁੰਦੀ। ਦਿਨ ਵਿਚ 24 ਘੰਟੇ ਲੰਗਰ ਦੀ ਸੇਵਾ ਚਲਦੀ ਹੈ। ਧੰਨ ਧੰਨ ਰਾਜਾ ਸਾਹਿਬ ਨਾਭ ਕੰਵਲ ਹਸਪਤਾਲ ਵਿਖੇ ਹਰ ਗਰੀਬ ਅਤੇ ਲੋੜਵੰਦ ਮਰੀਜ ਦੇ ਇਲਾਜ ਦੇ ਨਾਲ ਨਾਲ ਇਲਾਕੇ ਦੇ ਲੋਕਾਂ ਨੂੰ ਬੇਹਤਰੀਨ ਸਿਹਤ ਸਹੁਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਧਾਰਮਿਕ ਸਮਾਗਮ ਦੌਰਾਨ ਮੁਫ਼ਤ ਮੈਡੀਕਲ ਜਾਂਚ ਕੈਂਪ ਦੇ ਨਾਲ ਨਾਲ ਮੁਫਤ ਦਵਾਈਆਂ ਦੀ ਸਹੁਲਤ ਵੀ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਅੱਖਾਂ ਦੀ ਜਾਂਚ ਲਈ ਵੱਡੇ ਪੱਧਰ ਤੇ ਕੈਂਪ ਲਗਾਕੇ ਲੋੜਵੰਦ ਮਰੀਜਾਂ ਦੇ ਲੈਂਜ਼ ਵੀ ਪਾਏ ਜਾਂਦੇ ਹਨ।