ਆਸ਼ਕੀ ਦੇ ਕਿੱਸੇ ਸੁਣਾਉਣ ਵਾਲਾ ਸੀਐੱਮ ਦੇਵੇ ਅਸਤੀਫ਼ਾ : ਐਡ. ਖੋਸਲਾ
ਮਹਿਲਾ ਦਿਵਸ 'ਤੇ ਆਸ਼ਕੀ ਦੇ ਕਿੱਸੇ ਸੁਣਾਉਣ ਵਾਲਾ ਮੁੱਖ ਮੰਤਰੀ ਦੇਵੇ ਅਸਤੀਫ਼ਾ-ਐਡਵੋਕੇਟ ਖੋਸਲਾ
Publish Date: Tue, 10 Mar 2026 05:53 PM (IST)
Updated Date: Wed, 11 Mar 2026 04:07 AM (IST)

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਜੱਗ ਜਨਣੀ ਨੂੰ ਮਹਿਲਾ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਆਸ਼ਕੀ ਦੇ ਕਿਸੇ ਸੁਣਾ ਕੇ ਆਪਣੀ ਘਟੀਆ ਮਾਨਸਿਕਤਾ ਵਾਲੀ ਸੋਚ ਦਾ ਸਬੂਤ ਦਿੱਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਐਡ. ਪ੍ਰਵੇਸ਼ ਖੋਸਲਾ ਨੇ ਆਖਿਆ ਕਿ ਮਹਿਲਾ ਦਿਵਸ ਮੌਕੇ ਜਿੱਥੇ ਦੇਸ਼ ਦੀਆਂ ਬਹਾਦਰ ਔਰਤਾਂ ਕਲਪਨਾ ਚਾਵਲਾ ਅਤੇ ਰਾਣੀ ਲਕਸ਼ਮੀ ਬਾਈ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਕਿਰਨ ਬੇਦੀ, ਮਦਰ ਟਰੇਸਾ, ਸੰਗੀਤ ਜਗਤ ਦੀ ਮਸ਼ਹੂਰ ਹਸਤੀ ਲਤਾ ਮੰਗੇਸ਼ਕਰ, ਝਾਂਸੀ ਦੀ ਰਾਣੀ ਤੇ ਦੇਸ਼ ਦੀਆਂ ਰਾਸ਼ਟਰਪਤੀ ਰਹਿ ਚੁੱਕੀਆਂ ਔਰਤਾਂ ਦੇ ਜੀਵਨ ਬਾਰੇ ਪੰਜਾਬ ਦੀਆਂ ਔਰਤਾਂ ਨੂੰ ਜਾਗਰੂਕ ਕਰਨਾ ਸੀ, ਉੱਥੇ ਸਾਡੇ ਪੰਜਾਬ ਦੇ ਸਭ ਤੋਂ ਨਾਲਾਇਕ ਮੁੱਖ ਮੰਤਰੀ ਭਗਵੰਤ ਮਾਨ ਨੇ ਮਹਿਫ਼ਲ ’ਚ ਆਪਣੇ ਆਸ਼ਕੀ ਦੇ ਕਿੱਸੇ ਸੁਣਾ ਕੇ ਔਰਤਾਂ ਨੂੰ ਸ਼ਰਮਸਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿਖੇ ਵਿਦਿਆਰਥੀਆਂ ਨਾਲ ਧੱਕਾ-ਮੁੱਕੀ ਕਰਕੇ ਉਨ੍ਹਾਂ ਨੂੰ ਪੁਲਿਸ ਹਿਰਾਸਤ ਵਿਚ ਲੈਣਾ ਬਹੁਤ ਹੀ ਮਾੜੀ ਗੱਲ ਹੈ। ਉਨ੍ਹਾਂ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਭਾਰਤ ਦੇ ਸੰਵਿਧਾਨ ਵਿਚ ਹੈ, ਜਦਕਿ ਹੱਕੀ ਮੰਗਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਨਿਹੱਥੇ ਲੋਕਾਂ ’ਤੇ ਲਾਠੀਚਾਰਜ ਕਰਵਾਇਆ ਜਾਣਾ ਕਾਨੂੰਨ ਦੀ ਉਲੰਘਣਾ ਹੈ, ਜਿਸ ਦੀ ਉਹ ਕਰੜੇ ਸ਼ਬਦਾਂ ਚ ਨਿਖੇਧੀ ਕਰਦੇ ਹਨ। ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਮਹਿਲਾਵਾਂ ਦਾ ਪਿਛਲੇ ਚਾਰ ਸਾਲਾਂ ਦਾ ਬਣਦਾ ਬਕਾਇਆ 48 ਹਜ਼ਾਰ ਰੁਪਏ ਇਕੱਠਾ ਹੀ ਤੁਰੰਤ ਜਾਰੀ ਕਰੇ।