ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਨਿੰਦਣਯੋਗ : ਸੁਭਾਸ਼ ਸ਼ਰਮਾ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਵਨ ਸਰੂਪਾਂ ਸੰਬੰਧੀ ਦਿੱਤਾ ਬਿਆਨ ਨਿੰਦਣਯੋਗ-ਸੁਭਾਸ਼ ਸ਼ਰਮਾ
Publish Date: Mon, 19 Jan 2026 05:38 PM (IST)
Updated Date: Tue, 20 Jan 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਦੌਰਾਨ 328 ਪਾਵਨ ਸਰੂਪਾਂ ਦੇ ਮਾਮਲੇ ’ਚ ਨਵਾਂਸ਼ਹਿਰ ਦੇ ਬੰਗਾ ਨੇੜੇ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਪਿੰਡ ਮਜਾਰਾ ਨੌ ਆਬਾਦ ਵਿਖੇ 169 ਪਵਿੱਤਰ ਸਰੂਪਾਂ ਦੇ ਮਿਲਣ ਨੂੰ ਲੈ ਕੇ ਦਿੱਤੇ ਬਿਆਨ ਕਾਰਨ ਮਾਹੌਲ ਗਰਮ ਹੋ ਗਿਆ ਸੀ। ਇਸ ਬਾਰੇ ਭਾਜਪਾ ਦੇ ਜਨ. ਸਕੱਤਰ ਸੁਭਾਸ਼ ਸ਼ਰਮਾ ਨੇ ਅੱਜ ਰਸੋਖਾਨਾ ਮਜਾਰਾ ਰਾਜਾ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਐਡ. ਰਾਜਵਿੰਦਰ ਸਿੰਘ ਲੱਕੀ, ਸਾਬਕਾ ਵਿਧਾਇਕ ਮੋਹਨ ਲਾਲ ਤੇ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਪ੍ਰਬੰਧਕ ਕਮੇਟੀ ਦੇ ਨਾਲ ਜਾ ਕੇ ਮੱਥਾ ਟੇਕਿਆ ਤੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਮੁੱਖ ਮੰਤਰੀ ਨੇ ਪਾਵਨ ਸਰੂਪਾਂ ਬਾਰੇ ਜੋ ਬਿਆਨ ਦਿੱਤਾ ਹੈ, ਬਹੁਤ ਮੰਦਭਾਗਾ ਤੇ ਨਿੰਦਣਯੋਗ ਹੈ। ਅੱਜ ਅਸੀਂ ਆਪਣੀ ਟੀਮ ਨਾਲ ਇਸ ਪਵਿੱਤਰ ਸਥਾਨ ’ਤੇ ਆਏ ਹਾਂ। ਹਾਲ ਹੀ ’ਚ ਜੋ ਸਥਿਤੀ ਪੈਦਾ ਹੋਈ ਹੈ, ਉਸ ਨੇ ਸਮੁੱਚੇ ਪੰਜਾਬੀ ਭਾਈਚਾਰੇ, ਖਾਸ ਕਰ ਕੇ ਸਾਡੇ ਸਿੱਖ ਭਾਈਚਾਰੇ ਨੂੰ ਡੂੰਘਾ ਪ੍ਰਭਾਵਿਤ ਕੀਤਾ ਹੈ। ਮੁੱਖ ਮੰਤਰੀ ਵੱਲੋਂ ਵਰਤੀ ਗਈ ਭਾਸ਼ਾ ਤੇ ਉਨ੍ਹਾਂ ਨੇ ਕਈ ਲੋਕਾਂ ’ਤੇ ਲਾਏ ਗਏ ਦੋਸ਼ ਬਹੁਤ ਨਿੰਦਣਯੋਗ ਹਨ। ਇਸ ਲਈ ਮੁੱਖ ਮੰਤਰੀ ਨੂੰ ਸੰਗਤ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਇਸ ਮੌਕੇ ਡਾ. ਨਰੇਸ਼ ਰਾਵਲ, ਵਿਪਨ ਭਨੋਟ, ਰਜਿੰਦਰ ਬੰਗਾ, ਸ਼ਸ਼ੀ ਕਾਂਤ, ਵਿਸ਼ਾਲ ਚੋਪੜਾ, ਬਹਾਦਰ ਚੰਦ ਆਦਿ ਹਾਜ਼ਰ ਸਨ।