ਕੈਮਿਸਟ ਐਸੋਸੀਏਸ਼ਨ ਵੱਲੋਂ ਅਹਿਮ ਮੀਟਿੰਗ
ਕੈਮਿਸਟ ਐਸੋਸੀਏਸ਼ਨ ਨੇ ਕੀਤੀ ਅਹਿਮ ਮੀਟਿੰਗ
Publish Date: Wed, 11 Mar 2026 04:51 PM (IST)
Updated Date: Thu, 12 Mar 2026 04:01 AM (IST)

ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ : ਕੈਮਿਸਟ ਐਸੋਸੀਏਸ਼ਨ ਦੀ ਇੱਕ ਮੀਟਿੰਗ ਮੁੱਖ ਬਾਜ਼ਾਰ ਦੇ ਸ਼ਿਵ ਸ਼ਨੀ ਮੰਦਿਰ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਪੁਰੀ ਨੇ ਕੀਤੀ। ਮੀਟਿੰਗ ਦੌਰਾਨ ਕੈਮਿਸਟਾਂ ਨੂੰ ਆ ਰਹੀਆਂ ਸਮੱਸਿਆਵਾਂ ਤੇ ਉਨ੍ਹਾਂ ਦੇ ਕਾਰਜ ਪ੍ਰਣਾਲੀ ਵਿਚ ਸੁਧਾਰਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।।ਪ੍ਰਧਾਨ ਰਮੇਸ਼ ਚੋਪੜਾ ਨੇ ਕਿਹਾ ਕਿ ਕੋਈ ਵੀ ਕੈਮਿਸਟ ਨਸ਼ੀਲੇ ਪਦਾਰਥ ਜਾਂ ਪਾਬੰਦੀਸ਼ੁਦਾ ਪਦਾਰਥ ਨਹੀਂ ਵੇਚੇਗਾ। ਉਨ੍ਹਾਂ ਕਿਹਾ ਨਸ਼ੀਲੇ ਪਦਾਰਥ ਵੇਚਦੇ ਪਾਏ ਜਾਣ ਵਾਲੇ ਕਿਸੇ ਵੀ ਕੈਮਿਸਟ ਦਾ ਸੰਗਠਨ ਵੱਲੋਂ ਪੂਰੀ ਤਰ੍ਹਾਂ ਬਾਈਕਾਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਸੰਗਠਨ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਉਣਾ ਹੈ। ਸਾਰੇ ਕੈਮਿਸਟ ਆਪਣੀਆਂ ਦੁਕਾਨਾਂ ਵਿਚ ਦਵਾਈਆਂ ਦੇ ਬਿੱਲ ਸੁਰੱਖਿਅਤ ਰੱਖਣ ਅਤੇ ਗਾਹਕਾਂ ਨੂੰ ਵੀ ਦਵਾਈ ਦਿੰਦੇ ਸਮੇਂ ਬਿੱਲ ਕੱਟ ਕੇ ਦੇਣ। ਦਵਾਈਆਂ ਦੇ ਸਟਾਕ ਬਾਰੇ ਪੂਰੀ ਜਾਣਕਾਰੀ ਰੱਖਣ ਲਈ ਸ਼ਡਿਊਲ ਰਜਿਸਟਰ“ ਰੱਖਣਾ ਲਾਜ਼ਮੀ ਹੈ। ਮੀਟਿੰਗ ਵਿਚ ਮੈਂਬਰਾਂ ਲਈ ਨਵੇਂ ਆਈਡੀ ਕਾਰਡ ਅਤੇ ਟੈਲੀਫੋਨ ਡਾਇਰੀਆਂ ਅਤੇ ਜੂਨ ਦੀਆਂ ਛੁੱਟੀਆਂ ਬਾਰੇ ਮੈਂਬਰਾਂ ਦੀ ਰਾਏ ਵੀ ਮੰਗੀ ਗਈ। ਇਸ ਮੌਕੇ ਜ਼ਿਲ੍ਹਾ ਸਕੱਤਰ ਮਨੋਰੰਜਨ ਕਾਲੀਆ, ਸੋਨੂੰ, ਡਾ. ਪਿਊਸ਼ ਜੈਨ, ਡਾ. ਮਗਰ ਸੈਣੀ, ਹਰਦੀਪ, ਰਾਜੀਵ ਖੋਸਲਾ, ਵਿਸ਼ਾਲ ਚੋਪੜਾ, ਸੁੱਚਾ ਸਿੰਘ, ਅਸ਼ਵਨੀ ਕੁਮਾਰ, ਸੰਜੀਵ ਕੁਮਾਰ, ਨੇਮ ਕੁਮਾਰ ਜੈਨ, ਵਿਜੇ ਕੁਮਾਰ, ਸੁਰਜੀਤ ਕੁਮਾਰ, ਪੰਕਜ ਕੁਮਾਰ, ਇੰਦਰਜੀਤ ਚੋਪੜਾ, ਸੰਦੀਪ ਨੰਦਾ ਅਤੇ ਹੋਰ ਹਾਜ਼ਰ ਸਨ।