ਚੌਧਰੀ ਮੋਹਣ ਲਾਲ ਬੰਗਾ ਦਾ ਕੀਤਾ ਸਨਮਾਨ
ਚੌਧਰੀ ਮੋਹਣ ਲਾਲ ਬੰਗਾ ਦਾ ਕੀਤਾ ਸਨਮਾਨ
Publish Date: Fri, 13 Mar 2026 04:33 PM (IST)
Updated Date: Sat, 14 Mar 2026 04:03 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਪਿੰਡ ਬਲਾਕੀਪੁਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਬੁੱਧ ਸਿੰਘ ਬਲਾਕੀਪੁਰ ਦੇ ਗ੍ਰਹਿ ਵਿਖੇ ਕਰਵਾਏ ਸਨਮਾਨ ਸਮਾਗਮ ਵਿਚ ਬੰਗਾ ਦਾ ਸਾਬਕਾ ਵਿਧਾਇਕ ਚੌਧਰੀ ਮੋਹਣ ਲਾਲ ਦਾ ਪਾਰਟੀ ਵਿਚ ਵਾਪਸੀ ਤੇ ਭਰਵਾਂ ਸਵਾਗਤ ਕਰਦਿਆਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਜਥੇ. ਰਮਨਦੀਪ ਸਿੰਘ ਥਿਆੜਾ ਨੇ ਕਿਹਾ ਕਿ ਸਾਬਕਾ ਵਿਧਾਇਕ ਚੌਧਰੀ ਮੋਹਣ ਲਾਲ ਬੰਗਾ ਨੇ ਪਾਰਟੀ ਵਿਚ ਵਾਪਸੀ ਦਾ ਜੋ ਫੈਸਲਾ ਲਿਆ ਹੈ ਉਹ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸਾਬਕਾ ਵਿਧਾਇਕ ਪਿਛਲੇ ਕਈ ਸਾਲਾਂ ਤੱਕ ਪਾਰਟੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਨੂੰ ਜਨ ਜਨ ਤੱਕ ਪਹੁੰਚਾਉਣ ਵਿਚ ਕਾਮਯਾਬ ਰਹਿਣ ਕਾਰਨ ਪਿਛਲੇ ਕਈ ਸਾਲ ਬੰਗਾ ਤੋਂ ਬਤੌਰ ਵਿਧਾਇਕ ਪਾਰਟੀ ਦੀ ਸੇਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਗਿੱਦੜਬਾਹਾ ਵਿਖੇ ਕਰਵਾਏ ਸਮਾਗਮ ਵਿਚ ਸਾਬਕਾ ਵਿਧਾਇਕ ਚੌਧਰੀ ਮੋਹਣ ਲਾਲ ਦੀ ਵਾਪਸੀ ਤੇ ਸਿਰੋਪਾਓ ਪਾ ਕੇ ਸਨਮਾਨਿਤ ਕਰਨ ਅਤੇ ਹਲਕੇ ਵਿਚ ਪਾਰਟੀ ਦੀ ਕਮਾਨ ਦੋਬਾਰਾ ਸੰਭਾਲਣ ਸਬੰਧੀ ਦਿੱਤੇ ਥਾਪੜੇ ਤੋਂ ਇਹ ਸਾਬਤ ਹੋ ਰਿਹਾ ਹੈ ਕਿ ਇਸ ਵਾਰ 2027 ਦੀਆਂ ਚੋਣਾਂ ਵਿਚ ਚੌਧਰੀ ਮੋਹਣ ਲਾਲ ਬੰਗਾ ਇਕ ਵਾਰ ਫਿਰ ਪਾਰਟੀ ਦੀ ਟਿਕਟ ਤੋਂ ਚੋਣ ਲੱੜ ਕੇ ਬੰਗਾ ਹਲਕੇ ਤੋਂ ਜਿੱਤ ਪ੍ਰਾਪਤ ਕਰਕੇ ਪਾਰਟੀ ਨੂੰ ਹੋਰ ਵੀ ਮਜ਼ਬੂਤ ਕਰਨਗੇ। ਉਨ੍ਹਾਂ ਕਿਹਾ ਕਿ ਸਮੁੱਚੇ ਅਕਾਲੀ ਆਗੂ ਅਤੇ ਵਰਕਰ ਚੌਧਰੀ ਮੋਹਣ ਲਾਲ ਬੰਗਾ ਦੀ ਘਰ ਵਾਪਸੀ ਤੋਂ ਖੁਸ਼ ਨਜਰ ਆ ਰਹੇ ਹਨ। ਇਸ ਮੌਕੇ ਜਥੇ. ਤਾਰਾ ਸਿੰਘ ਸ਼ੇਖੂਪੁਰ, ਨਵਦੀਪ ਸਿੰਘ ਅਨੋਖਰਵਾਲ ਸਮੇਤ ਹੋਰ ਵੀ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ।