ਚੈਕਿੰਗ ਦੌਰਾਨ 8 ਵਾਹਨਾਂ ਦੇ ਚਲਾਨ ਕੱਟੇ
ਚੈਕਿੰਗ ਦੌਰਾਨ 8 ਵਾਹਨਾਂ ਦੇ ਚਲਾਨ ਕੱਟੇ
Publish Date: Wed, 11 Feb 2026 05:09 PM (IST)
Updated Date: Thu, 12 Feb 2026 04:02 AM (IST)

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਜ਼ਿਲ੍ਹੇ ਵਿਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਬਣਾਈ ਰੱਖਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਇਸ ਕੜੀ ਤਹਿਤ ਐੱਸਐੱਸਪੀ ਤੁਸ਼ਾਰ ਗੁਪਤਾ ਆਈਪੀਐਸ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਬ-ਡਵੀਜ਼ਨ ਬਲਾਚੌਰ ਦੇ ਡੀਐੱਸਪੀ ਹੇਮੰਤ ਮਲਹੋਤਰਾ ਦੇ ਹੁਕਮਾਂ ਅਨੁਸਾਰ ਬਲਾਚੌਰ ਇਲਾਕੇ ਵਿਚ ਹਾਈਟੈੱਕ ਨਾਕਾ ਆਸਰੋਂ ਤੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਜਿਸ ਦੌਰਾਨ ਨਾਕਾ ਇੰਚਾਰਜ ਏਐੱਸਆਈ ਰਾਕੇਸ਼ ਪਾਲ ਅਤੇ ਏਐੱਸਆਈ ਦਿਲਜੀਤ ਸਿੰਘ ਦੀ ਅਗਵਾਈ ਹੇਠ ਹੈੱਡ ਕਾਂਸਟੇਬਲ ਹਿੰਮਤ ਕੁਮਾਰ ਅਤੇ ਕਾਂਸਟੇਬਲ ਇਸ਼ੂ ਕੁਮਾਰ ਸਮੇਤ ਪੁਲਿਸ ਟੀਮ ਨੇ ਮੁੱਖ ਸੜਕਾਂ ਤੇ ਆਉਣ-ਜਾਣ ਵਾਲੇ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਦੀ ਗਹਿਰਾਈ ਨਾਲ ਜਾਂਚ ਕੀਤੀ। ਚੈਕਿੰਗ ਦੌਰਾਨ 8 ਵਾਹਨਾਂ ਦੇ ਚਲਾਨ ਕੱਟੇ ਤੇ ਵਾਹਨਾਂ ਦੇ ਕਾਗਜ਼ਾਤ, ਡਰਾਈਵਿੰਗ ਲਾਇਸੈਂਸ, ਸੀਟ ਬੈਲਟ ਅਤੇ ਹੈਲਮੈਟ ਦੀ ਜਾਂਚ ਕੀਤੀ। ਇਸ ਦੇ ਨਾਲ ਹੀ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਤੇ ਵੀ ਖ਼ਾਸ ਨਜ਼ਰ ਰੱਖੀ ਗਈ ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਨੂੰ ਸਮੇਂ ਸਿਰ ਰੋਕਿਆ ਜਾ ਸਕੇ। ਏਐਸਆਈ ਰਾਕੇਸ਼ ਪਾਲ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ, ਨਸ਼ੇ ਦੀ ਹਾਲਤ ਵਿਚ ਵਾਹਨ ਨਾ ਚਲਾਉਣ ਅਤੇ ਆਪਣੇ ਨਾਲ ਸਾਰੇ ਲਾਜ਼ਮੀ ਦਸਤਾਵੇਜ਼ ਰੱਖਣ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਅਜਿਹੀਆਂ ਚੈਕਿੰਗ ਮੁਹਿੰਮਾਂ ਅੱਗੇ ਵੀ ਲਗਾਤਾਰ ਜਾਰੀ ਰਹਿਣਗੀਆਂ।