ਸੈਂਟਰੀਏਟ ਫਾਰਮਾਸਿਊਟੀਕਲ ਕੰਪਨੀ ਨੇ ਮੁਫ਼ਤ ਮੈਡੀਕਲ ਕੈਂਪ ਲਾਇਆ
ਸੈਂਟਰੀਏਟ ਫਾਰਮਾਸਿਊਟੀਕਲ ਕੰਪਨੀ ਵੱਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ
Publish Date: Fri, 16 Jan 2026 04:03 PM (IST)
Updated Date: Sat, 17 Jan 2026 04:01 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਪਿੰਡ ਟੌਂਸਾ ਸਨਅਤੀ ਖੇਤਰ ਦੀ ਨਾਮਵਰ ਸੈਂਟਰੀਏਟ ਫਾਰਮਾਸਿਊਟੀਕਲ ਕੰਪਨੀ ਵੱਲੋਂ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਫਰੀ ਮੈਡੀਕਲ ਕੈਂਪ ਲਾਏ ਗਏ। ਡਾਕਟਰੀ ਟੀਮ ਨੇ ਰੈਲਮਾਜਰਾ, ਭੱਲਾ ਬੇਟ, ਜਮੀਤਗੜ੍ਹ ਵਿਖੇ ਮਰੀਜ਼ਾਂ ਦੀ ਜਾਂਚ ਕੀਤੀ। ਕੈਂਪ ਦੌਰਾਨ ਡਾ. ਅਕਸ਼ੈ ਵਸਿਸ਼ਟ ਐੱਮਬੀਬੀਐੱਸ ਨੇ ਆਏ ਮਰੀਜ਼ਾਂ ਦਾ ਚੈੱਕਅਪ ਕੀਤਾ ਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ। ਕੈਂਪ ਦੌਰਾਨ ਲੱਗਭਗ 80 ਮਰੀਜ਼ਾਂ ਨੇ ਜਾਂਚ ਕਰਵਾ ਕੇ ਮੁਫ਼ਤ ਦਵਾਈਆਂ ਪ੍ਰਾਪਤ ਕੀਤੀਆਂ। ਇਸ ਮੌਕੇ ਟੀਮ ’ਚ ਡਾ. ਅਕਸ਼ੈ ਵਸ਼ਿਸ਼ਟ ਐੱਮਬੀਬੀਐੱਸ, ਅਨਿਲ ਮਿਸ਼ਰਾ ਕੈਂਪ ਇੰਚਾਰਜ, ਹਰਚੰਦ ਸਿੰਘ ਭਟੋਆ, ਫਾਰਮਾਸਿਸਟ ਸੁਨੇਹਾ, ਪ੍ਰਿੰਯਕਾ, ਸਰਪੰਚ ਹਰਨੇਕ ਸਿੰਘ ਜਮੀਤਗੜ੍ਹ, ਜਰਨੈਲ ਸਿੰਘ, ਕੁਲਵਿੰਦਰ ਕੌਰ ਪੰਚ ਆਦਿ ਹਾਜ਼ਰ ਸਨ।