ਕੇਂਦਰ ਨੇ ਮਨਰੇਗਾ ਨੂੰ ਖ਼ਤਮ ਕਰ ਕੇ ਗਰੀਬਾਂ ਦਾ ਸਾਹ ਲੈਣਾ ਕੀਤਾ ਔਖਾ : ਡਾ. ਐੱਸਕੇ ਸੁੱਖੀ
ਕੇਂਦਰ ਸਰਕਾਰ ਮਨਰੇਗਾ ਨੂੰ ਖਤਮ ਕਰਕੇ ਗਰੀਬਾਂ ਦਾ ਸਾਹ ਲੈਣਾ ਕੀਤਾ ਔਖਾ-ਡਾ. ਐੱਸਕੇ ਸੁੱਖੀ
Publish Date: Thu, 08 Jan 2026 04:10 PM (IST)
Updated Date: Fri, 09 Jan 2026 04:03 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਹਲਕਾ ਬੰਗਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਕੇਂਦਰ ਸਰਕਾਰ ਤੇ ਤਿੱਖਾ ਵਾਰ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਮਨਰੇਗਾ ਵਰਗੀ ਜੀਵਨ-ਰੇਖਾ ਯੋਜਨਾ ਨੂੰ ਜਾਨਬੂਝ ਕੇ ਖਤਮ ਕਰ ਰਹੀ ਹੈ, ਤਾਂ ਜੋ ਗਰੀਬ ਅਤੇ ਮਜ਼ਦੂਰ ਵਰਗ ਨੂੰ ਬੇਰੁਜ਼ਗਾਰ ਕਰਕੇ ਮਜਬੂਰ ਕੀਤਾ ਜਾ ਰਿਹਾ ਹੈ। ਡਾ. ਸੁੱਖੀ ਨੇ ਕਿਹਾ ਕਿ ਜਿਸ ਸਰਕਾਰ ਨੇ ਕਾਰਪੋਰੇਟਾਂ ਦੇ ਕਰਜ਼ੇ ਮਾਫ਼ ਕਰ ਦਿੱਤੇ, ਉਹੀ ਸਰਕਾਰ ਗਰੀਬਾਂ ਦੇ ਰੁਜ਼ਗਾਰ ਲਈ ਪੈਸਾ ਨਹੀਂ ਦੇ ਰਹੀ। ਇਹ ਸਾਫ਼ ਐੱਸਸੀ ਵਿਰੋਧੀ ਤੇ ਗਰੀਬ-ਵਿਰੋਧੀ ਸੋਚ ਹੈ। ਐੱਸਸੀ ਵਿੰਗ ਦੇ ਪੰਜਾਬ ਪ੍ਰਧਾਨ ਜੀਪੀ ਸਿੰਘ ਨੇ ਦੋਸ਼ ਲਗਾਇਆ ਕਿ ਧਰਮ ਦੇ ਨਾਂ ਤੇ ਲੋਕਾਂ ਨੂੰ ਭੜਕਾ ਕੇ, ਰੋਟੀ ਤੇ ਰੁਜ਼ਗਾਰ ਖੋਹਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਕੇਂਦਰ ਸਰਕਾਰ ਨੇ ਦੇਸ਼ ਨੂੰ ਨਾਅਰਿਆਂ ਨਾਲ ਨਹੀਂ, ਕੰਮ ਨਾਲ ਚਲਾਉਣਾ ਸਿੱਖਣਾ ਚਾਹੀਦਾ ਹੈ। ਦੋਆਬਾ ਜ਼ੋਨ ਇੰਚਾਰਜ ਜਰਨੈਲ ਨੰਗਲ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਮਨਰੇਗਾ ਤੇ ਹਮਲੇ ਬੰਦ ਨਾ ਕੀਤੇ ਗਏ। ਤਾਂ ਆਮ ਆਦਮੀ ਪਾਰਟੀ ਗਲੀ-ਗਲੀ, ਪਿੰਡ-ਪਿੰਡ ਸੰਘਰਸ਼ ਛੇੜੇਗੀ ਅਤੇ ਗਰੀਬਾਂ ਦੇ ਹੱਕਾਂ ਲਈ ਸੜਕਾਂ ਤੇ ਉਤਰੇਗੀ। ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੋਹਣ ਲਾਲ ਢੰਡਾ ਨੇ ਕਿਹਾ ਕਿ ਕੇਂਦਰ ਸਰਕਾਰ ਗਰੀਬ ਦਾ ਰੁਜ਼ਗਾਰ ਖੋਹਣਾ, ਉਸਦੀ ਇਜ਼ਤ ਖੋਹਣ ਦੇ ਬਰਾਬਰ ਹੈ। ਇਹ ਜ਼ੁਲਮ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਹਲਕਾ ਸੰਗਠਨ ਇੰਚਾਰਜ ਪਵਨਜੀਤ ਸਿੰਘ ਸਿੱਧੂ, ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਕੁਲਵੀਰ ਕੌਰ, ਮਨਜੀਤ ਸਿੰਘ ਨਾਮਧਾਰੀ, ਖੁਸ਼ਵਿੰਦਰ ਸਿੰਘ, ਯੂਥ ਵਿੰਗ ਇੰਚਾਰਜ ਵਿਪਨ ਰਾਣਾ, ਐੱਸਸੀ ਵਿੰਗ ਇੰਚਾਰਜ ਦਾਰਾ ਸਿੰਘ, ਸੋਮ ਨਾਥ, ਗੁਰਪ੍ਰੀਤ ਕੋਰ, ਬਲਾਕ ਪ੍ਰਧਾਨ, ਸੀਨੀਅਰ ਆਗੂ ਅਤੇ ਵਰਕਰ ਹਾਜ਼ਰ ਸਨ।