ਅਧਿਆਪਕਾਂ ਦੀ ਸੈਂਟਰ ਪੱਧਰੀ ਵਰਕਸ਼ਾਪ ਲਾਈ
ਬਲਾਕ ਔੜ ਦੇ ਪ੍ਰੀ ਪ੍ਰਾਇਮਰੀ ਜਮਾਤਾਂ ਨੂੰ ਪੜ੍ਹਾ ਰਹੇ ਅਧਿਆਪਕਾਂ ਦੀ ਸੈਂਟਰ ਪੱਧਰੀ ਵਰਕਸ਼ਾਪ ਲਗਾਈ
Publish Date: Sun, 08 Mar 2026 06:06 PM (IST)
Updated Date: Mon, 09 Mar 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਹੋਂ ਬਲਾਕ ਔੜ ਦੇ ਸੈਂਟਰ ਹੈੱਡ ਟੀਚਰ ਬਲਜੀਤ ਸਿੰਘ ਦੀ ਦੇਖਰੇਖ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਬੈਰਸੀਆਂ ਵਿਖੇ ਹੈਂਡ ਮੇਡ ਟੀਚਿੰਗ ਲਰਨਿੰਗ ਮਟੀਰੀਅਲ ਦੀ ਵਰਕਸ਼ਾਪ ਲਗਾਈ ਗਈ। ਉਨ੍ਹਾਂ ਦੱਸਿਆ ਕਿ ਵਰਕਸ਼ਾਪ ਪ੍ਰੀ ਪ੍ਰਾਇਮਰੀ ਜਮਾਤਾਂ ਨੂੰ ਪੜ੍ਹਾ ਰਹੇ ਅਧਿਆਪਕਾਂ ਲਈ ਬਹੁਤ ਹੀ ਫਾਇਦੇਮੰਦ ਸਾਬਿਤ ਹੋਵੇਗੀ। ਇਸ ਵਰਕਸ਼ਾਪ ਚ ਪ੍ਰਥਮ ਜ਼ਿਲ੍ਹਾ ਕੋਆਰਡੀਨੇਟਰ ਆਰਤੀ ਅਤੇ ਪ੍ਰਥਮ ਕੋਆਰਡੀਨੇਟਰ ਮੰਜੂ ਨੇ ਵੱਲੋਂ ਰਿਸੋਰਸ ਪਰਸਨ ਦੀ ਭੂਮਿਕਾ ਨਿਭਾਈ। ਵਰਕਸ਼ਾਪ ਅਧਿਆਪਕਾਂ ਲਈ ਆਯੋਜਿਤ ਕੀਤੀ ਜਾਣ ਵਾਲੀ ਇਕ ਸਿਖਲਾਈ ਪ੍ਰਕਿਰਿਆ ਹੈ। ਜਿਸ ਵਿਚ ਘੱਟ ਲਾਗਤ ਸਮੱਗਰੀ ਦੀ ਵਰਤੋਂ ਕਰਕੇ ਪ੍ਰਭਾਵਸ਼ਾਲੀ ਸਿੱਖਣ ਸਿਖਾਓਣ ਵਾਲੀ ਸਮੱਗਰੀ ਸਿਖਾਈ ਦਿੱਤੀ। ਇਸ ਦਾ ਮੁੱਖ ਮਕਸਦ ਸਿੱਖਣ ਸਿਖਾਉਣ ਪ੍ਰਕਿਰਿਆ ਨੂੰ ਦਿਲਚਸਪ ਅਤੇ ਸਰਗਰਮ ਬਣਾਉਣਾ ਹੈ।