ਪੌਦੇ ਲਾ ਕੇ ਵਿਆਹ ਦੀ 30ਵੀਂ ਵਰ੍ਹੇਗੰਢ ਮਨਾਈ
ਪੌਦੇ ਲਗਾ ਕੇ ਵਿਆਹ ਦੀ 30ਵੀਂ ਵਰ੍ਹੇਗੰਢ ਮਨਾਈ
Publish Date: Sun, 22 Mar 2026 05:03 PM (IST)
Updated Date: Mon, 23 Mar 2026 04:05 AM (IST)
ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ, ਔੜ ਵਾਤਾਵਰਨ ਸੇਵਾ ਸੁਸਾਇਟੀ ਰਾਹੋਂ ਦੇ ਮੈਂਬਰ ਜੀਤ ਰਾਮ ਹਿਆਲਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਚਲਾਈ ਮੁਹਿੰਮ ਤਹਿਤ ਹੁਣ ਲੋਕ ਆਪਣੇ ਜਨਮ ਦਿਨ, ਪਦਉੱਨਤੀ, ਵਿਆਹ, ਵਰ੍ਹੇਗੰਢ ਮੌਕੇ ਜਾਂ ਇਤਿਹਾਸਿਕ ਦਿਨ ਤੇ ਪੌਦੇ ਲਗਾ ਕੇ ਮੁਹਿੰਮ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਦੇ ਨਾਲ ਨਾਲ ਲੋਕਾਂ ਨੂੰ ਆਪਣੇ ਘਰਾਂ ਜਾਂ ਜਨਤਕ ਥਾਵਾਂ ਤੇ ਪੌਦੇ ਲਗਾ ਕੇ ਉਨ੍ਹਾਂ ਦੀ ਦੇਖਭਾਲ ਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹੇ ਪੌਦੇ ਵੱਡੇ ਹੋ ਕੇ ਸਾਨੂੰ ਸ਼ੁੱਧ ਆਕਸੀਜਨ ਪ੍ਰਦਾਨ ਕਰਦੇ ਹਨ। ਜੀਤ ਰਾਮ ਹਿਆਲਾ ਨੇ ਦੱਸਿਆ ਕਿ ਇਸ ਲੜੀ ਤਹਿਤ ਪਰਮਜੀਤ ਕੌਰ ਪਤਨੀ ਪਰਸ਼ੋਤਮ ਗਰਚਾ ਨੇ ਆਪਣੇ ਵਿਆਹ ਦੀ 30ਵੀਂ ਵਰ੍ਹੇਗੰਢ ਮੌਕੇ ਸਰਕਾਰੀ ਹਾਈ ਸਕੂਲ ਗਰਚਾ ਵਿਖੇ ਸੁਹੰਜਨਾ, ਕੜੀ ਪੱਤਾ ਅਤੇ ਕਲੀਆਂ ਦੇ ਬੂਟੇ ਲਗਾ ਕੇ ਖੁਸ਼ੀ ਮਨਾਈ। ਇਸ ਮੌਕੇ ਸ਼ਾਲੂ ਗਰਚਾ, ਯੋਗਿਤਾ ਅਤੇ ਜਗਮੋਹਣ ਲਾਲ, ਜਗਨਨਾਥ, ਪ੍ਰਸ਼ਾਂਤ ਮਹੇ ਆਦਿ ਹਾਜ਼ਰ ਸਨ।