ਦੋ ਟਰੱਕਾਂ ਦੀ ਟੱਕਰ, ਜਾਨੀ ਨੁਕਸਾਨ ਤੋਂ ਬਚਾਅ
ਦੋ ਟਰੱਕਾਂ ਦੀ ਟੱਕਰ ਵਿਚ ਜਾਨੀ ਨੁਕਸਾਨ ਤੋਂ ਬਚਾਅ
Publish Date: Sun, 25 Jan 2026 04:28 PM (IST)
Updated Date: Mon, 26 Jan 2026 04:04 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਨੈਸ਼ਨਲ ਹਾਈਵੇ ਤੇ ਟੋਲ ਪਲਾਜਾ ਬਛੂਆਂ ਤੇ ਇੱਕ ਟਰੱਕ ਨੰਬਰ ਐੱਚਪੀ 72 ਡੀ 9737 ਜਿਸ ਨੂੰ ਅਮਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਗਗਰੇਟ ਹਿਮਾਚਲ ਪ੍ਰਦੇਸ਼ ਚਲਾ ਰਿਹਾ ਸੀ। ਉਸ ਦੇ ਨਾਲ ਟਰੱਕ ਮਾਲਕ ਰਜੇਸ਼ ਕੁਮਾਰ ਉਜੇ ਖਾਸ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਬੈਠਾ ਸੀ। ਇਹ ਟਰੱਕ ਸਮਾਨ ਲੈ ਕੇ ਮਹਾਰਾਸ਼ਟਰ ਤੋਂ ਪਠਾਨਕੋਟ ਜਾ ਰਿਹਾ ਸੀ। ਜਦੋਂ ਟਰੱਕ ਉਕਤ ਸਥਾਨ ਤੇ ਪੁੱਜੇ ਤਾਂ ਟਰੱਕ ਡਰਾਈਵਰ ਨੂੰ ਨੀਂਦ ਆਉਣ ਕਰ ਕੇ ਅੱਗੇ ਜਾ ਰਹੇ ਟਰੱਕ ਨੰਬਰ ਪੀਬੀ 65ਪੀ 1987 ਜਿਸਨੂੰ ਡਰਾਈਵਰ ਦਲਬੀਰ ਸਿੰਘ ਪੁੱਤਰ ਰੂਪ ਚੰਦ ਵਾਸੀ ਹਸਨਪੁਰ ਤਹਿਸੀਲ ਡੇਰਾ ਬੱਸੀ ਜ਼ਿਲ੍ਹਾ ਮੋਹਾਲੀ ਪੰਜਾਬ ਚਲਾ ਰਿਹਾ ਸੀ, ਉਸ ਵਿਚ ਜਾ ਟਕਰਾਇਆ। ਜਿਸ ਵਿਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਟਰੱਕਾਂ ਦਾ ਮਾਮੂਲੀ ਨੁਕਸਾਨ ਹੋਇਆ। ਐੱਸਐੱਸਐਫ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਇਸ ਐਕਸੀਡੈਂਟ ਦੀ ਸੂਚਨਾ ਪੁਲਿਸ ਥਾਣਾ ਕਾਠਗੜ੍ਹ ਦੇ ਤਫਤੀਸ਼ੀ ਅਫਸਰ ਏਐੱਸਆਈ ਮਨੋਜ ਕੁਮਾਰ ਨੂੰ ਦਿੱਤੀ ਤੇ ਦੋਨੋਂ ਵਾਹਨ ਉਨ੍ਹਾਂ ਦੇ ਹਵਾਲੇ ਕਰ ਦਿੱਤੇ ਹਨ।