ਕੁੱਟਮਾਰ ਕਰਨ ਦੇ ਦੋਸ਼ ’ਚ ਤਿੰਨ ਨਾਮਜ਼ਦ
ਇਕ ਵਿਅਕਤੀ ਦੀ ਕੁੱਟਮਾਰ ਕਰਨ ਵਾਲੇ ਤਿੰਨਾਂ ਖਿਲਾਫ਼ ਮਾਮਲਾ ਦਰਜ਼
Publish Date: Tue, 17 Mar 2026 04:04 PM (IST)
Updated Date: Wed, 18 Mar 2026 04:04 AM (IST)
ਸੰਦੀਪ ਬੈਂਸ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਨੇ ਇਕ ਵਿਅਕਤੀ ਦੀ ਕੁੱਟਮਾਰ ਕਰਨ ਵਾਲੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਥਾਣਾ ਕਾਠਗੜ੍ਹ ਵਿਖੇ ਦਰਜ ਮਾਮਲੇ ਸਬੰਧੀ ਏਐੱਸਆਈ ਪ੍ਰੇਮ ਲਾਲ ਨੇ ਦੱਸਿਆ ਕਿ ਭੁਪਿੰਦਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਮਾਜਰਾ ਜੱਟਾਂ ਨੇ ਪੁਲਿਸ ਨੂੰ ਦਿੱਤੇ ਬਿਆਨ ਚ ਦੱਸਿਆ ਕਿ ਬੀਤੇ ਦਿੰਨੀ ਸਵੇਰੇ ਉਹ ਆਪਣੇ ਖੇਤ ਨੂੰ ਸਰਕਾਰੀ ਟਿਊਬਵੈੱਲ ਤੋਂ ਪਾਣੀ ਲਗਾ ਰਿਹਾ ਸੀ ਤਾਂ ਉਸ ਦੇ ਪਿੰਡ ਦੇ ਰਹਿਣ ਵਾਲੇ ਹਰਵਿੰਦਰ ਸਿੰਘ, ਗੁਰਵਿੰਦਰ ਸਿੰਘ ਅਤੇ ਉਨ੍ਹਾਂ ਦੇ ਪਿਤਾ ਬਲਵੰਤ ਸਿੰਘ ਨੇ ਉਸ ਨੂੰ ਆ ਕੇ ਪਾਣੀ ਲਾਉਣ ਤੋਂ ਰੋਕਿਆ। ਗੁਰਵਿੰਦਰ ਸਿੰਘ ਨੇ ਉਸ ਤੇ ਕਹੀ ਦਾ ਵਾਰ ਕੀਤਾ। ਜੋ ਉਸ ਦੇ ਸਿਰ ’ਚ ਲੱਗੀ। ਜ਼ਖ਼ਮੀ ਹਾਲਤ ’ਚ ਉਸ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਬਲਾਚੌਰ ਦਾਖ਼ਲ ਕਰਵਾਇਆ। ਪੁਲਿਸ ਵੱਲੋਂ ਕਥਿਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਏਐੱਸਆਈ ਪ੍ਰੇਮ ਲਾਲ ਨੇ ਦੱਸਿਆ ਕਿ ਕਥਿਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਉਪਰਾਲੇ ਜਾਰੀ ਹਨ।