- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੇਰੋਜ਼ਗਾਰੀ ਭੱਤਾ ਦਿਵਾਉਣ ਦੇ ਨਾਂਅ ਤੇ ਧੋਖਾਧੜੀ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ਼

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਨੇ ਪਿੰਡ ਬੜਵਾ ਦੇ ਪਿਤਾ-ਪੁੱਤਰ ਖ਼ਿਲਾਫ਼ ਬੈਂਕ ਵਿਚ ਬੇਰੁਜ਼ਗਾਰੀ ਭੱਤਾ ਦਿਵਾਉਣ ਦੇ ਨਾਂ ’ਤੇ ਖਾਤਾ ਖੁੱਲ੍ਹਵਾਉਣ ਅਤੇ ਖੁਲ੍ਹੇ ਗਏ ਬੈਂਕ ਖਾਤੇ ਦੇ ਏਟੀਐੱਮ, ਪਾਸਬੁੱਕ ਅਤੇ ਹੋਰ ਕਾਗਜ਼ਾਤ ਲੈ ਕੇ ਕਥਿਤ ਤੌਰ ’ਤੇ ਧੋਖਾਧੜੀ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਮਾਮਲਾ ਦਰਜ਼ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸਾਈਬਰ ਕ੍ਰਾਈਮ ਦੇ ਏਐੱਸਆਈ ਰਵਿੰਦਰ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਬੜਵਾ ਨੇ ਦੱਸਿਆ ਕਿ ਉਹ ਪੇਂਟਰ ਦਾ ਕੰਮ ਕਰਦਾ ਹੈ ਅਤੇ ਐੱਸਸੀ ਜਾਤੀ ਨਾਲ ਸਬੰਧ ਰੱਖਦਾ ਹੈ। ਵਿਰਕਤ ਸਿੰਘ ਉਰਫ ਵਿੱਕੀ ਅਤੇ ਇਸ ਭਰਾ ਸੌਰਵ ਉਰਫ ਗੋਰਾ ਅਤੇ ਇਨ੍ਹਾਂ ਦੇ ਪਿਤਾ ਪਵਨਦੀਪ ਸਿੰਘ ਉਰਫ ਪੰਮਾ ਵੱਲੋਂ ਉਸ ਨੂੰ ਅਤੇ ਪਿੰਡ ਦੇ ਹੋਰ ਦੋ ਨੌਜਵਾਨ ਜਿਨ੍ਹਾਂ ਦੇ ਨਾਮ ਹਰਪ੍ਰੀਤ ਸਿੰਘ ਪੁੱਤਰ ਲਾਲ ਚੰਦ, ਮਹਾਂਵੀਰ ਪੁੱਤਰ ਬਖਸ਼ੀ ਰਾਮ ਨੂੰ ਆਪਣੇ ਝਾਂਸੇ ਵਿਚ ਲਿਆ ਅਤੇ ਸਾਨੂੰ ਕਿਹਾ ਕਿ ਮੋਦੀ ਵਾਲੇ ਖਾਤੇ ਹਰ ਮਹੀਨੇ ਬੇਰੁਜ਼ਗਾਰ ਭੱਤਾ 2000 ਰੁਪਏ ਮਹੀਨਾ ਆਵੇਗਾ। ਤੁਸੀਂ ਆਪਣੇ ਆਪਣੇ ਖਾਤੇ ਕੇਨਰਾ ਬੈਂਕ ਬ੍ਰਾਂਚ ਨਵਾਂਸ਼ਹਿਰ ਵਿਖੇ ਖੁਲਵਾਓ। ਤੁਹਾਡਾ ਖਾਤਾ 1000-1000 ਰੁਪਏ ਨਾਲ ਖੁੱਲੇਗਾ। ਇਹ ਪੈਸੇ ਵੀ ਉਨ੍ਹਾਂ ਨੇ ਆਪਣੇ ਕੋਲੋ ਹੀ ਦਿੱਤੇ ਸਨ। ਅਸੀਂ ਗਰੀਬ ਪਰਿਵਾਰਾਂ ਨਾਲ ਸਬੰਧ ਰੱਖਦੇ ਹੋਣ ਕਰ ਕੇ ਅਤੇ ਇੱਕ ਅੰਗਹੀਣ ਵਿਅਕਤੀ ਜੋ ਕਿ ਸਾਈਕਲ ਰੀਪੇਅਰ ਦਾ ਕੰਮ ਕਰਦਾ ਹੈ। ਤੀਸਰਾ ਵਿਅਕਤੀ ਮਿਹਨਤ ਮਜ਼ਦੂਰੀ ਕਰਦਾ ਹੈ। ਅਸੀਂ ਘੱਟ ਪੜ੍ਹੇ ਲਿਖੇ ਹੋਣ ਕਰ ਕੇ ਇਨ੍ਹਾਂ ਦੇ ਝਾਂਸੇ ਵਿਚ ਆ ਕੇ ਆਪਣੇ-ਆਪਣੇ ਖਾਤੇ ਇਨ੍ਹਾਂ ਦੇ ਕਹਿਣ ਤੇ ਖੁੱਲਵਾ ਲਏ ਅਤੇ ਸਾਡੇ ਖਾਤੇ ਖੁੱਲਣ ਤੋਂ ਬਾਅਦ ਏਟੀਐੱਮ, ਪਾਸਬੁੱਕ ਅਤੇ ਮੋਬਾਈਲ ਸਿੰਮਾਂ ਵੀ ਆਪਣੇ ਕੋਲ ਹੀ ਰੱਖੀਆ ਹੋਈਆਂ ਹਨ।