ਠੱਗੀ ਮਾਰਨ ਵਾਲਿਆਂ ਖਿਲਾਫ਼ ਮਾਮਲਾ ਦਰਜ਼
ਫਲੈਟ ਦਾ ਸੌਦਾ ਕਰਕੇ 14.10 ਲੱਖ ਰੁਪਏ ਦੀ ਠੱਗੀ ਮਾਰਨ ਵਾਲਿਆਂ ਖਿਲਾਫ਼ ਮਾਮਲਾ ਦਰਜ਼
Publish Date: Fri, 10 Apr 2026 06:52 PM (IST)
Updated Date: Sat, 11 Apr 2026 04:12 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਇਕ ਵਿਅਕਤੀ ਨਾਲ ਫਲੈਟ ਦਾ ਸੌਦਾ ਕਰਕੇ 14.10 ਲੱਖ ਰੁਪਏ ਦੀ ਠੱਗੀ ਮਾਰਨ ਵਾਲਿਆਂ ਖਿਲਾਫ਼ ਪੁਲਿਸ ਨੇ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਦਰਜ਼ ਮਾਮਲੇ ਅਨੁਸਾਰ ਏਐੱਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਅਸ਼ੋਕ ਕੁਮਾਰ ਪੁੱਤਰ ਆਨੰਤ ਰਾਮ ਵਾਸੀ ਸਿਆਣਾ ਦੇ ਬਿਆਨ ਤੇ ਕਥਿਤ ਮੁਲਜ਼ਮ ਨੀਲਮ ਗੋਗਨਾ ਪਤਨੀ ਜਜਨੀ ਕੁਮਾਰ, ਗੋਤਮ ਗੋਗਨਾ ਪੁੱਤਰ ਅਸ਼ਵਨੀ ਗੋਗਨਾ ਅਤੇ ਕਿਰਨ ਗੋਗਨਾ ਪੁੱਤਰੀ ਅਸ਼ਵਨੀ ਗੋਗਨਾ ਵਾਸੀ ਸਿਵਲ ਲਾਇਨ ਲੁਧਿਆਣਾ, ਥਾਣਾ ਦੁਗਰੀ, ਜਿਲ੍ਹਾ ਲੁਧਿਆਣਾ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਅਸ਼ੋਕ ਕੁਮਾਰ ਨੇ ਦੱਸਿਆ ਕਿ ਕਥਿਤ ਮੁਲਜ਼ਮਾਂ ਨੇ ਉਸ ਨਾਲ ਫਲੈਟ ਦਾ ਸੌਦਾ ਕਰਕੇ 14.10 ਲੱਖ ਰੁਪਏ ਦੀ ਠੱਗੀ ਮਾਰੀ। ਅਸ਼ੋਕ ਕੁਮਾਰ ਨੇ ਇਸ ਮਾਮਲੇ ਵਿਚ ਐੱਸਐੱਸਪੀ ਦਫਤਰ ਵਿਖੇ ਦਿੱਤੀ ਦਰਖਾਸਤ ਦੀ ਪੜਤਾਲ ਉਪਰੰਤ ਐੱਸਪੀ ਜਾਂਚ ਨੇ ਪੇਸ਼ ਕੀਤੀ ਰਿਪੋਰਟ ਉਪਰੰਤ ਏਐੱਸਆਈ ਮਨਜੀਤ ਸਿੰਘ ਨੇ ਕਥਿਤ ਮੁਲਜ਼ਮਾਂ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਥਿਤ ਮੁਲਜ਼ਮਾਂ ਦੀ ਗ੍ਰਿਫਤਾਰੀ ਬਾਕੀ ਹੈ।