ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ, ਮਾਮਲਾ ਦਰਜ਼
ਵਿਦੇਸ਼ ਭੇਜਣ ਦੇ ਨਾਂਅ ਤੇ 2.20 ਲੱਖ ਦੀ ਠਗੀ ਮਾਰਨ ਵਾਲਿਆਂ ਖਿਲਾਫ਼ ਮਾਮਲਾ ਦਰਜ਼
Publish Date: Sat, 07 Mar 2026 07:15 PM (IST)
Updated Date: Sun, 08 Mar 2026 04:15 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ ਤੇ 2.20 ਲੱਖ ਦੀ ਠਗੀ ਮਾਰਨ ਵਾਲੇ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਦਰਜ਼ ਮਾਮਲੇ ਅਨੁਸਾਰ ਪਲਮਿੰਦਰ ਕੌਰ ਪਤਨੀ ਰਾਮ ਸਿੰਘ ਵਾਸੀ ਪਿੰਡ ਮਹਾਲੋਂ ਦੇ ਬਿਆਨ ਤੇ ਪੁਲਿਸ ਨੇ ਸੰਦੀਪ ਕੁਮਾਰ ਉਰਫ ਸੀਪਾ ਪੁੱਤਰ ਜਸਵਿੰਦਰ ਪਾਲ ਵਾਸੀ ਕਲੇਰਾਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪਲਮਿੰਦਰ ਕੌਰ ਨੇ ਦੱਸਿਆ ਕਿ ਉਸਦੇ ਪਤੀ ਰਾਮ ਸਿੰਘ ਨੂੰ ਵਿਦੇਸ਼ ਅਰਮਾਨੀਆ ਨਾ ਭੇਜਣ ਅਤੇ ਕਥਿਤ ਮੁਲਜ਼ਮ ਵੱਲੋਂ 2.20 ਲੱਖ ਰੁਪਏ ਲੈ ਕੇ ਵਾਪਸ ਨਾ ਕਰਨ ਦੀ ਠੱਗੀ ਮਾਰੀ। ਪਲਮਿੰਦਰ ਕੌਰ ਦੀ ਦਰਖਾਸਤ ਦੀ ਪੜਤਾਲ ਡੀਐੱਸਪੀ ਪੀਬੀਆਈ.(ਐੱਚ ਐੱਡ ਐਫ) ਦੀ ਰਿਪੋਰਟ ਨਾਲ ਸਹਿਮਤ ਹੁੰਦੇ ਹੋਏ ਐੱਸਐੱਸਪੀ ਤੁਸ਼ਾਰ ਗੁਪਤਾ ਵੱਲੋਂ ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੇ ਐੱਸਐੱਚਓ ਅਵਤਾਰ ਸਿੰਘ ਨੇ ਏਐੱਸਆਈ ਜਰਨੈਲ ਸਿੰਘ ਰਾਹੀਂ ਮੁਕੱਦਮਾ ਦਰਜ ਕਰਵਾਇਆ। ਪੁਲਿਸ ਨੇ ਕਥਿਤ ਮੁਲਜ਼ਮ ਦੇ ਖਿਲਾਫ਼ ਮਾਮਲਾ ਦਰਜ਼ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਹਨ। ਇਕ ਹੋਰ ਮਾਮਲੇ ’ਚ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ ਤੇ ਠੱਗੀ ਮਾਰਨ ਵਾਲਿਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਥਾਣਾ ਰਾਹੋਂ ਵਿਖੇ ਦਰਜ਼ ਮਾਮਲੇ ਅਨੁਸਾਰ ਸੇਖਾਂ ਮਜਾਰਾ ਦੇ ਇੰਚਾਰਜ ਏਐੱਸਆਈ ਸੰਦੀਪ ਕੁਮਾਰ ਨੇ ਦੱਸਿਆ ਕਿ ਜਸਮੀਨ ਕੌਰ ਸੈਣੀ ਪੁੱਤਰੀ ਸੁਰਜੀਤ ਸਿੰਘ ਵਾਸੀ ਬਜੀਦਪੁਰ ਦੇ ਬਿਆਨ ਤੇ ਕਥਿਤ ਮੁਲਜ਼ਮ ਜੋਤੀ ਬਾਲਾ ਪਤਨੀ ਕ੍ਰਿਪਾਲ ਸਿੰਘ ਵਾਸੀ ਨੰਗਲ, ਨੇੜੇ ਨੰਗਲ ਡੈਮ ਜ਼ਿਲ੍ਹਾ ਰੂਪਨਗਰ ਅਤੇ ਸੂਰਜ ਪ੍ਰਤਾਪ ਪੁੱਤਰ ਅਵਤਾਰ ਸਿੰਘ ਵਾਸੀ ਪੋਸੀ ਜ਼ਿਲ੍ਹਾ ਹੁਸ਼ਿਆਰਪੁਰ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਜੋਤੀ ਬਾਲਾ ਪਤਨੀ ਕਿਰਪਾਲ ਸਿੰਘ ਵਾਸੀ ਬੰਗਾ ਟਾਉਨ ਪੂਨੀਆ ਰੋਡ ਹਾਲ ਵਾਸੀ ਵਾਇਆ ਦੰਤੀ ਐਲੀਗੇਰੀ 20 ਮਾਰਗੋ ਐਨਾਕੋਨਾ ਇਟਲੀ ਅਤੇ ਸੂਰਜ ਪ੍ਰਤਾਪ ਸਿੰਘ ਪੁੱਤਰ ਅਵਤਾਰ ਸਿੰਘ ਪਿੰਡ ਪੋਸੀ ਹਾਲ ਵਾਸੀ ਦੰਤੀ ਐਲੀਗਰੀ 20 ਮਾਰਗੋ ਐਨਾਕੋਨਾ ਇਟਲੀ ਵੱਲੋਂ ਉਸ ਦਾ ਅਤੇ ਉਸ ਦੇ ਭਰਾ ਹਰਵਿੰਦਰ ਸਿੰਘ ਦਾ ਇਟਲੀ ਦਾ ਵਰਕ ਵੀਜਾ ਲਗਵਾਉਣ ਲਈ 8 ਲੱਖ ਰੁਪਏ ਲੈ ਕੇ ਵੀਜ਼ਾ ਨਾ ਲਗਵਾਉਣ ਅਤੇ ਅਸਲ ਪਾਸਪੋਰਟ ਨਾ ਮੋੜਣ ਅਤੇ ਕਥਿਤ ਤੌਰ ਦੇ ਧੋਖਾਧੜੀ ਕਰਨ ਸਬੰਧੀ ਦਿੱਤੀ ਸੀ। ਡੀਐੱਸਪੀ ਨਵਾਂਸ਼ਹਿਰ ਤੋਂ ਬਾਅਦ ਮਨਜੂਰੀ ਐੱਸਐੱਸਪੀ ਨੂੰ ਮੁਕਦਮਾਂ ਦਰਜ਼ ਰਜਿਸਟਰ ਕਰਕੇ ਅਗਲੀ ਤਫਤੀਸ਼ ਲਈ ਹਵਾਲੇ ਏਐੱਸਆਈ ਸੰਦੀਪ ਕੁਮਾਰ ਨੇ ਕੀਤੀ ਗਈ। ਪੁਲਿਸ ਵੱਲੋਂ ਕਥਿਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕਰਨੀ ਹਜੇ ਬਾਕੀ ਹੈ।