ਕੈਨੇਡਾ ’ਚ ਪੀਆਰ ਦਿਵਾਉਣ ਤੇ ਨਾਂ ’ਤੇ 35 ਲੱਖ ਠੱਗੇ
ਕੈਨੇਡਾ 'ਚ ਪੀਆਰ ਦਿਵਾਉਣ ਤੇ ਨਾਂਅ ਤੇ 35 ਲੱਖ ਦੀ ਠਗੀ ਮਾਰਨ ਵਾਲਿਆਂ ਖਿਲਾਫ ਮਾਮਲਾ ਦਰਜ
Publish Date: Mon, 02 Mar 2026 07:13 PM (IST)
Updated Date: Tue, 03 Mar 2026 04:09 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਇਕ ਨੌਜਵਾਨ ਨੂੰ ਕੈਨੇਡਾ ’ਚ ਪੀਆਰ ਦਿਵਾਉਣ ਦੇ ਨਾਂਅ ਤੇ 35 ਲੱਖ ਰੁਪਏ ਖਰਚ ਕਰਵਾਕੇ ਵਿਦੇਸ਼ ਨਾ ਬੁਲਾਉਣ ਵਾਲੇ ਭੈਣ ਅਤੇ ਭਰਾ ਦੇ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਥਾਣਾ ਸਦਰ ਬੰਗਾ ਦੇ ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਸਾਹਿਲ ਸਿੰਘ ਪੁੱਤਰ ਗਰਪਾਲ ਸਿੰਘ ਵਾਸੀ ਕਮਾਮ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਕਥਿਤ ਮੁਲਜ਼ਮਾ ਰਵਿੰਦਰ ਕੌਰ ਅਤੇ ਉਸ ਦੇ ਭਰਾ ਜਤਿੰਦਰ ਕੁਮਾਰ ਪੁੱਤਰ ਬਰਿਜ ਲਾਲ ਵਾਸੀ ਰਵਿਦਾਸਪੁਰਾ ਨੂਰਮਹਿਲ ਰੋਡ ਫਿਲੌਰ ਜ਼ਿਲ੍ਹਾ ਜਲੰਧਰ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਸਾਹਿਲ ਸਿੰਘ ਨੇ ਦੱਸਿਆ ਕਿ ਉਕਤ ਕਥਿਤ ਮੁਲਜ਼ਮਾਂ ਨੇ ਵਿਦੇਸ਼ ਕੈਨੇਡਾ ਵਿਚ ਪੀਆਰ ਕਰਵਾਉਣ ਲਈ ਵਿਆਹ ਕਰਵਾ ਕੇ 35 ਲੱਖ ਦਾ ਖਰਚ ਕਰਾ ਕੇ ਕੈਨੇਡਾ ਨਾ ਬੁਲਾਉਣ ਦੇ ਮਾਮਲੇ ਵਿਚ ਪੁਲਿਸ ਵੱਲੋਂ ਕੀਤੀ ਪੜਤਾਲ ਉਪਰੰਤ ਕਥਿਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਅਨੁਸਾਰ ਕਥਿਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ।