ਇਕ ਵਿਅਕਤੀ ’ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ
ਇਕ ਵਿਅਕਤੀ ’ਤੇ ਹਮਲਾ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ
Publish Date: Fri, 27 Feb 2026 06:32 PM (IST)
Updated Date: Fri, 27 Feb 2026 06:34 PM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਇਕ ਵਿਅਕਤੀ ਨਾਲ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਸਦਰ ਬੰਗਾ ਦੇ ਐੱਚਸੀ ਚੰਦਨਦੀਪ ਸਿੰਘ ਨੇ ਦੱਸਿਆ ਕਿ ਬਹਾਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਮਜਾਰਾ ਨੋ ਆਬਾਦ ਨੇ ਦੱਸਿਆ ਕਿ ਉਸ ਦੀ ਰਾਜਾ ਸਾਹਿਬ ਗੁਰਦੁਆਰੇ ਵਿਖੇ ਪ੍ਰਸ਼ਾਦ ਦੀ ਦੁਕਾਨ ਹੈ। 17 ਫਰਵਰੀ ਨੂੰ ਦੁਪਹਿਰ ਸਮੇਂ ਉਹ ਆਪਣੇ ਪੁੱਤਰ ਸਮੇਤ ਗੁਰਵਿੰਦਰ ਸਿੰਘ ਦੇ ਆਪਣੇ ਭਰਾ ਦੀ ਪ੍ਰਸ਼ਾਦ ਦੀ ਦੁਕਾਨ ਤੇ ਗਿਆ। ਜਿੱਥੇ ਉਸ ਦਾ ਭਰਾ ਸੰਤੋਖ ਸਿੰਘ ਆਪਣੇ ਪੁੱਤਰਾਂ ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ ਸਮੇਤ ਮੌਜੂਦ ਸੀ। ਜਦੋਂ ਉਹ ਉਸ ਨੂੰ ਇਸ ਦੁਕਾਨ ਸਬੰਧੀ ਪੁੱਛਿਆ ਤਾਂ ਸੰਤੋਖ ਸਿੰਘ ਅਤੇ ਉਸ ਦੇ ਪੁੱਤਰ ਉਸ ਨਾਲ ਅਤੇ ਉਸ ਦੇ ਪੁੱਤਰ ਨਾਲ ਕਥਿਤ ਤੌਰ ’ਤੇ ਗਾਲੀ-ਗਲੋਚ ਕਰਨ ਲੱਗ ਪਏ। ਸੰਤੋਖ ਸਿੰਘ ਨੇ ਦੁਕਾਨ ਤੇ ਪਈ ਕਿਰਚ ਦਾ ਵਾਰ ਉਸ ਦੇ ਸਿਰ ’ਤੇ ਕੀਤਾ। ਫਿਰ ਅਮਨਦੀਪ ਸਿੰਘ ਨੇ ਉਸ ਦੇ ਖੱਬੇ ਕੰਨ ’ਤੇ ਮੁੱਕਾ ਮਾਰਿਆ। ਉੱਤੇ ਜਸਵਿੰਦਰ ਸਿੰਘ ਨੇ ਡੰਡੇ ਦਾ ਵਾਰ ਉਸ ਦੇ ਸਿਰ ’ਤੇ ਕੀਤਾ। ਉਸ ਦੇ ਪੁੱਤਰ ਗੁਰਵਿੰਦਰ ਸਿੰਘ ਨੇ ਉਸ ਨੂੰ ਸਵਾਰੀ ਦਾ ਪ੍ਰਬੰਧ ਕਰਕੇ ਸੀਐੱਚਸੀ ਬੰਗਾ ਦਾਖਲ ਕਰਵਾਇਆ। ਪੁਲਿਸ ਨੇ ਬਹਾਦਰ ਸਿੰਘ ਦੇ ਬਿਆਨ ਤੇ ਕਥਿਤ ਮੁਲਜ਼ਮਾਂ ਸੰਤੋਖ ਸਿੰਘ ਪੁੱਤਰ ਗੁਰਮੇਲ ਸਿੰਘ ਅਤੇ ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ ਪੁੱਤਰਾਨ ਸੰਤੋਖ ਸਿੰਘ ਵਾਸੀਆਨ ਪਿੰਡ ਮਜਾਰਾ ਨੋ ਆਬਾਦ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।