ਵਿਆਹੁਤਾ ਦੀ ਮੌਤ ਉਪਰੰਤ ਸਹੁਰਾ ਪਰਿਵਾਰ ਨਾਮਜ਼ਦ
ਵਿਆਹੁਤਾ ਸੁਮਨਦੀਪ ਦੀ ਮੌਤ ਉਪਰੰਤ ਸਹੁਰਾ ਪਰਿਵਾਰ ਖਿਲਾਫ਼ ਮਾਮਲਾ ਦਰਜ਼
Publish Date: Thu, 19 Mar 2026 06:27 PM (IST)
Updated Date: Fri, 20 Mar 2026 04:11 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਸ਼ਕੀ ਹਾਲਤ ਵਿਚ ਜਹਿਰੀਲਾ ਪਦਾਰਥ ਨਿਗਲਣ ਕਾਰਨ ਹੋਈ ਵਿਆਹੁਤਾ ਦੀ ਮੌਤ ਤੋਂ ਬਾਅਦ ਪੁਲਿਸ ਨੇ ਵਿਆਹੁਤਾ ਦੇ ਪਿਤਾ ਦੇ ਬਿਆਨ ਤੇ ਸਹੁਰਾ ਪਰਿਵਾਰ ਦੇ ਖਿਲਾਫ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ। ਪੁਲਿਸ ਥਾਣਾ ਕਾਠਗੜ੍ਹ ਵਿਖੇ ਦਰਜ਼ ਮਾਮਲੇ ਅਨੁਸਾਰ ਮਹਿੰਦਰ ਪਾਲ ਪੁੱਤਰ ਚਰਨ ਦਾਸ ਵਾਸੀ ਭਰਥਲਾ ਨੇ ਦੱਸਿਆ ਕਿ ਉਸ ਦੀ ਲੜਕੀ ਸੁਮਨਦੀਪ ਉਮਰ ਕਰੀਬ 35 ਸਾਲ ਜਿਸਦੀ ਸਾਦੀ ਗੁਰਪ੍ਰੀਤ ਸਿੰਘ ਪੁੱਤਰ ਮੋਹਣ ਲਾਲ ਵਾਸੀ ਹਸਨਪੁਰ ਕਲਾ ਨਾਲ ਸਾਲ 2019 ਵਿਚ ਹੋਈ ਸੀ। ਜਿਸਦੇ ਇੱਕ ਲੜਕਾ ਮਨਰਾਜ ਉਮਰ ਕ੍ਰੀਬ 4 ਸਾਲ ਹੈ। ਵਿਆਹ ਦੇ ਦਿਨ ਤੋਂ ਇਕ ਦਿਨ ਪਹਿਲਾ ਉਸ ਦੇ ਕੁੜਮ ਮੋਹਣ ਲਾਲ ਨੇ ਅਚਾਨਕ ਸਾਡੇ ਘਰ ਆ ਕੇ ਦਾਜ ਵਿਚ ਗੱਡੀ ਦੀ ਮੰਗ ਕੀਤੀ ਅਤੇ ਕਿਹਾ ਕਿ ਉਹ ਤਾ ਗੱਡੀ ਮਿਲਣ ਪਰ ਹੀ ਬਰਾਤ ਲੈ ਕੇ ਆਵਾਗਾ, ਜੋ ਸਮਾਜ ਵਿਚ ਲਾਜ ਨੂੰ ਦੇਖਦੇ ਹੋਏ ਉਨ੍ਹਾਂ ਅਤੇ ਹੋਰਨਾਂ ਰਿਸ਼ਤੇਦਾਰਾਂ ਨੇ ਮਿਨਤਾ ਕੀਤੀਆਂ ਕਿ ਅਸੀ ਮੌਕੇ ’ਤੇ ਕਾਰ ਨਹੀਂ ਦੇ ਸਕਦੇ, ਜੋ ਫਿਰ ਮਜਬੂਰੀ ਬੱਸ ਸਾਨੂੰ ਦਾਜ ’ਚ ਬੁਲੇਟ ਮੋਟਰਸਾਈਕਲ ਦੇਣਾ ਪਿਆ ਪਰ ਉਸ ਤੋਂ ਕੁੱਝ ਸਮੇ ਤੋ ਬਾਅਦ ਹੀ ਲੜਕੀ ਸੁਮਨਦੀਪ ਦੇ ਸਹੁਰਾ ਪਰਿਵਾਰ ਨੇ ਉਸ ਨੂੰ ਕਾਫੀ ਤੰਗ ਪਰੇਸ਼ਾਨ ਕਰਨਾ ਸੁਰੂ ਕਰ ਦਿੱਤਾ ਤੇ ਤਾਅਨੇ ਮੇਣੇ ਦੇਣੇ ਸੁਰੂ ਕਰ ਦਿੱਤੇ। ਸਮੇਂ-ਸਮੇਂ ਪਰ ਕੋਈ ਨਾ ਕੋਈ ਮੰਗ ਰੱਖਦੇ ਰਹੇ। ਮਿਤੀ 16 ਮਾਰਚ 2026 ਨੂੰ ਵੀ ਸੁਮਨਦੀਪ ਦਾ ਫੋਨ ਸਾਡੇ ਘਰ ਆਇਆ ਸੀ ਜੋ ਉਸ ਦੀ ਪਤਨੀ ਗੁਰਮੀਤ ਨਾਲ ਗੱਲ ਹੋਈ ਸੀ। ਜਿਨ੍ਹਾਂ ਕਿਹਾ ਕਿ ਉਸ ਨੂੰ ਤੰਗ ਪਰੇਸ਼ਾਨ ਕਰ ਰਹੇ ਹਨ। ਜੋ ਉਸਦੀ ਪਤਨੀ ਗੁਰਮੀਤ ਨੇ ਸੁਮਨ ਨੂੰ ਫੋਨ ਪਰ ਸਮਝਾਇਆ ਸੀ ਕਿ ਅਸੀ ਆ ਕੇ ਗੱਲ ਕਰਦੇ ਹਾਂ। ਜੋ ਫਿਰ ਸਾਮ ਨੂੰ ਵਕਤ ਕ੍ਰੀਬ 4 ਵਜੇ ਸਾਡੇ ਘਰ ਉਸ ਦੇ ਕੁੜਮ ਮੋਹਣ ਲਾਲ ਪੁੱਤਰ ਬਾਬੂ ਰਾਮ ਦਾ ਫੋਨ ਆਇਆ ਕਿ ਸੁਮਨਦੀਪ ਨੇ ਦਵਾਈ ਖਾ ਲਈ ਹੈ। ਸੁਮਨਦੀਪ ਨੂੰ ਸੂਰੀ ਹਸਪਤਾਲ ਬਲਾਚੌਰ ਦਾਖਲ ਕਰਵਾਇਆ ਹੈ। ਉਹ ਸਮੇਤ ਪਰਿਵਾਰ ਸੂਰੀ ਹਸਪਤਾਲ ਬਲਾਚੌਰ ਪੁੱਜਾ, ਜੋ ਸੁਮਨਦੀਪ ਨੂੰ ਵੇਖਿਆ ਜੋ ਜ਼ੋਰੇ ਇਲਾਜ ਸੀ ਤੇ ਡਾਕਟਰ ਨਾਲ ਗੱਲ ਕੀਤੀ, ਜੋ ਉਸ ਸਮੇ ਡਾਕਟਰ ਨੇ ਕਿਹਾ ਕਿ ਸੁਮਨਦੀਪ ਦੀ ਹਾਲਤ ਫਿਲਹਾਲ ਸਥਿਰ ਹੈ ਪਰ ਫਿਰ ਵੀ 24 ਘੰਟੇ ਤੱਕ ਇਸ ਨੂੰ ਵੇਖਾਂਗੇ, ਜੋ ਰਾਤ ਨੂੰ ਅਚਾਨਕ ਸੁਮਨਦੀਪ ਦੀ ਹਾਲਤ ਖਰਾਬ ਹੋਣ ਲੱਗੀ ਤਾਂ ਜਵਾਈ ਗੁਰਪ੍ਰੀਤ ਸਿੰਘ ਤੇ ਕੁੜਮਣੀ ਮਨਜੀਤ ਉਥੋਂ ਅਚਾਨਕ ਖਿਸਕ ਗਏ, ਜੋ ਫਿਰ ਡਾਕਟਰ ਨੇ ਚੈਕ ਕੀਤਾ ਫਿਰ ਅੱਜ ਸਵੇਰੇ 6 ਵਜੇ ਸੁਮਨਦੀਪ ਦੀ ਸੂਰੀ ਹਸਪਤਾਲ ਬਲਾਚੌਰ ਵਿਖੇ ਦੌਰਾਨੇ ਇਲਾਜ ਮੌਤ ਹੋ ਗਈ, ਜਿਸ ’ਤੇ ਕਰਵਾਈ ਕਰਦੇ ਹੋਏ ਏਐੱਸਆਈ ਪ੍ਰੇਮ ਲਾਲ ਨੇ ਮੁਕੱਦਮਾ ਅਧੀਨ ਜੁਰਮ 108, 3(5) ਆਈਪੀਸੀ ਤਹਿਤ ਗੁਰਪ੍ਰੀਤ ਸਿੰਘ ਪੁੱਤਰ ਮੋਹਣ ਲਾਲ, ਮੋਹਣ ਲਾਲ ਪੁੱਤਰ ਬਾਬੂ ਲਾਲ, ਮਨਜੀਤ ਪਤਨੀ ਮੋਹਣ ਲਾਲ, ਜਸਵੀਰ ਸਿੰਘ ਉਰਫ ਜੱਸੀ ਪੁੱਤਰ ਮੋਹਣ ਲਾਲ ਵਾਸੀਆਨ ਹਸਨਪੁਰ ਕਲਾ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।