ਕੈਰੀਅਰ ਗਾਈਡੈਂਸ ਤੇ ਰੋਜ਼ਗਾਰ ਯੋਗਤਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ
ਕੈਰੀਅਰ ਗਾਈਡੈਂਸ ਤੇ ਰੋਜ਼ਗਾਰ ਯੋਗਤਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ
Publish Date: Tue, 17 Mar 2026 02:59 PM (IST)
Updated Date: Wed, 18 Mar 2026 04:01 AM (IST)

17ਐਨਐਸਆਰ15ਪੀ ਬੀਐੱਲਐੱਮ ਗਰਲਜ਼ ਕਾਲਜ ਵਿਖੇ ਟ੍ਰੇਨਿੰਗ ਪ੍ਰੋਗਰਾਮ ਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਤੇ ਪ੍ਰਬੰਧਕ। ਪੰਜਾਬੀ ਜਾਗਰਣ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਬੀਐੱਲਐੱਮ ਗਰਲਜ਼ ਕਾਲਜ ਚ ਐਨਐੱਸਐੱਸ ਯੂਨਿਟ ਇੰਚਾਰਜ ਡਾ. ਹਰਦੀਪ ਕੌਰ ਤੇ ਪਲੇਸਮੈਂਟ ਸੈੱਲ ਇੰਚਾਰਜ ਪ੍ਰੋ. ਆਸਥਾ ਦੀ ਅਗਵਾਈ ਹੇਠ 9 ਤੋਂ 16 ਮਾਰਚ ਤੱਕ ਸੱਤ ਦਿਨਾਂ ਇੰਟਰਨਸ਼ਿਪ, ਕੈਰੀਅਰ ਗਾਈਡੈਂਸ ਅਤੇ ਰੋਜ਼ਗਾਰ ਯੋਗਤਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ। ਜੋ ਨੰਦੀ ਫਾਊਂਡੇਸ਼ਨ ਤੇ ਜ਼ਿਲ੍ਹਾ ਰੋਜ਼ਗਾਰ ਬਿਊਰੋ ਦੇ ਸਹਿਯੋਗ ਨਾਲ ਕਰਵਾਇਆ। ਟ੍ਰੇਨਿੰਗ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਜੀਵਨ ਕੌਸ਼ਲ, ਸਾਫਟ ਸਕਿਲਜ਼ ਟ੍ਰੇਨਿੰਗ, ਇੰਟਰਵਿਊ ਦੀ ਤਿਆਰੀ, ਲਕਸ਼ ਨਿਰਧਾਰਨ, ਸਮਾਂ ਪ੍ਰਬੰਧਨ, ਏਆਈ ਚੈਟ ਬਾਕਸਜ਼, ਬੇਸਿਕ ਐਮਐੱਸ ਆਫਿਸ ਸਕਿਲਜ਼ ਅਤੇ ਐਕਸਲ ਫਾਰਮੂਲਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਤੇ ਟ੍ਰੇਨਰ ਬਲਜੀਤ ਕੌਰ ਨੇ ਸੱਤ ਦਿਨਾਂ ਤੱਕ ਵਿਦਿਆਰਥੀਆਂ ਨੂੰ ਵਿਭਿੰਨ ਵਿਸ਼ਿਆਂ ਤੇ ਪ੍ਰਯੋਗਾਤਮਕ ਅਤੇ ਰੁਚਿਕਰ ਢੰਗ ਨਾਲ ਟ੍ਰੇਨਿੰਗ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਆਤਮ-ਵਿਸ਼ਵਾਸ ਨਾਲ ਇੰਟਰਵਿਊ ਦਾ ਸਾਹਮਣਾ ਕਰਨ ਅਤੇ ਆਪਣੇ ਕੈਰੀਅਰ ਨੂੰ ਸਹੀ ਦਿਸ਼ਾ ਵਿਚ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ। ਟ੍ਰੇਨਿੰਗ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਵੀ ਦਿੱਤੇ। ਵਿਦਿਆਰਥੀਆਂ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਭਵਿੱਖ ਵਿਚ ਵੀ ਜਾਰੀ ਰੱਖਣ ਦੀ ਲੋੜ ਤੇ ਜ਼ੋਰ ਦਿੱਤਾ। ਅੰਤ ਵਿਚ ਕਾਲਜ ਦੀ ਪ੍ਰਿੰ. ਤਰਨਪ੍ਰੀਤ ਕੌਰ ਵਾਲੀਆ ਨੇ ਸਾਰੇ ਪ੍ਰੋਗਰਾਮ ਟ੍ਰੇਨਰਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਦੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਟ੍ਰੇਨਿੰਗ ਪ੍ਰੋਗਰਾਮ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ।