ਕਾਰ ਨੂੰ ਪਿਛਿਓਂ ਮਾਰੀ ਟੱਕਰ, ਜਾਨੀ ਨੁਕਸਾਨ ਤੋਂ ਬਚਾਅ
ਕਾਰ ਨੇ ਕਾਰ ਨੂੰ ਪਿਛਿਓਂ ਮਾਰੀ ਟੱਕਰ - ਜਾਨੀ ਨੁਕਸਾਨ ਤੋਂ ਬਚਾਅ।
Publish Date: Mon, 20 Apr 2026 03:16 PM (IST)
Updated Date: Tue, 21 Apr 2026 04:00 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਲੈਮਰਿਨ ਟੈਕ ਯੂਨੀਵਰਸਿਟੀ ਪੰਜਾਬ, ਰੈਲਮਾਜਰਾ ਨੇੜੇ ਇਕ ਐਕਸੀਡੈਂਟ ਹੋਇਆ ਹੈ ਜਿਸ ਵਿਚ ਇੱਕ ਬਲੈਨੋ ਕਾਰ ਨੰਬਰ ਪੀਬੀ-65-ਏ ਐਲ-5509 ਜਿਸਨੂੰ ਰਿਸ਼ਮਦੀਪ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਸੈਕਟਰ-115, ਮੋਹਾਲੀ ਚਲਾ ਰਿਹਾ ਸੀ ਜੋ ਕਿ ਬਲਾਚੌਰ ਤੋਂ ਰੋਪੜ ਸਾਈਡ ਜਾ ਰਿਹਾ ਸੀ ਜਦੋਂ ਇਹ ਗੱਡੀ ਰੈਲ ਮਾਜਰਾ ਦੇ ਨੇੜੇ ਪਹੁੰਚੀ ਤਾਂ ਇਨ੍ਹਾਂ ਦੀ ਗੱਡੀ ਨੂੰ ਪਿੱਛੋਂ ਆ ਰਹੀ ਇੱਕ ਕਾਰ ਐਟਿਉਸ ਨੰਬਰ ਪੀਬੀ-12-ਟੀ-7988,ਜਿਸ ਨੂੰ ਗੁਰਸਿਮਰਨ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਮਹਾਲੋਂ ਜ਼ਿਲ੍ਹਾ ਨਵਾਂਸ਼ਹਿਰ ਨੇ ਹਿੱਟ ਕਰ ਦਿੱਤਾ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਐਸਐਸਐਫ ਦੀ ਟੀਮ ਵੱਲੋਂ ਮੌਕੇ ਤੇ ਪਹੁੰਚ ਕੇ ਦੋਵੇਂ ਗੱਡੀਆਂ ਨੂੰ ਰਿਕਵਰੀ ਵੈਨ ਦੀ ਮੱਦਦ ਨਾਲ ਚੌਂਕੀ ਆਂਸਰੋ ਭੇਜ ਦਿੱਤਾ ਅਤੇ ਮੁਨਸ਼ੀ ਚੌਂਕੀ ਆਂਸਰੋ ਤੇ ਕੰਟਰੋਲ ਰੂਮ ਨੂੰ ਸੂਚਨਾ ਦੇ ਦਿੱਤੀ ਗਈ ਹੈ।