ਖੜ੍ਹੇ ਟਰੱਕ 'ਚ ਵੱਜੀ ਕਾਰ ਨੁਕਸਾਨੀ, ਜਾਨੀ ਬਚਾਅ
ਖੜੇ ਟਰੱਕ 'ਚ ਵੱਜੀ ਕਾਰ ਨੁਕਸਾਨੀ
Publish Date: Wed, 18 Feb 2026 03:31 PM (IST)
Updated Date: Thu, 19 Feb 2026 04:00 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਬਲਾਚੌਰ-ਰੋਪੜ ਨੈਸ਼ਨਲ ਹਾਈਵੇ ਤੇ ਸਥਿਤ ਟੋਲ ਪਲਾਜਾ ਬਛੂਆ ਨੇੜੇ ਖੜੇ ਇਕ ਟਰੱਕ ਅਤੇ ਕਾਰ ਟੱਕਰ ਵਿਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਮੌਕੇ ਤੇ ਪੁੱਜੀ ਐੱਸਐੱਸਐਫ ਟੀਮ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਣ ਤੇ ਮੌਕੇ ਤੇ ਜਾ ਕੇ ਪਤਾ ਕੀਤਾ ਤਾਂ ਟਰੱਕ ਨੰਬਰ ਪੀਬੀ-06-ਬੀਈ-0280 ਜਿਸ ਦਾ ਡਰਾਈਵਰ ਤਰਲੋਚਨ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਬੁਟਰ ਸਿਵੀਆ ਅੰਮ੍ਰਿਤਸਰ ਪਤਾ ਚੱਲਿਆ ਹੈ, ਜੋ ਕਿ ਟੋਲ ਪਲਾਜਾ ਨੇੜੇ ਆਪਣਾ ਟਰੱਕ ਖੜਾ ਕਰਕੇ ਰੁਕਿਆ ਹੋਇਆ ਸੀ। ਇਸ ਦੇ ਪਿੱਛਿਓਂ ਇਕ ਕਰੈਟਾ ਕਾਰ ਨੰਬਰ ਪੀਬੀ-10-ਐਫਜੇ-0251 ਜੋ ਕਿ ਖੜੇ ਟਰੱਕ ਚ ਜਾ ਟਕਰਾਈ। ਇਸ ਹਾਦਸੇ ਵਿਚ ਕਾਰ ਨੁਕਸਾਨੀ ਗਈ। ਜਦਕਿ ਕਾਰ ਚਾਲਕ ਨਰੇਸ਼ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਭੇਡੀਆਂ ਮੰਡ ਬਾਲ ਬਾਲ ਬਚ ਗਿਆ ਹੈ। ਇਸ ਹਾਦਸੇ ਵਿਚ ਦੋਨੋਂ ਵਾਹਨ ਨੁਕਸਾਨੇ ਗਏ। ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਐੱਸਐੱਸਐਫ ਟੀਮ ਨੇ ਰਿਕਵਰੀ ਵੈਨ ਮੰਗਵਾ ਕੇ ਨੁਕਸਾਨੀ ਕਾਰ ਨੂੰ ਸੜਕ ਦੇ ਇਕ ਪਾਸੇ ਕਰਵਾ ਕੇ ਆਵਾਜਾਈ ਨਿਰਵਿਘਨ ਚਾਲੂ ਕਰਵਾਈ ਗਈ। ਉਧਰ ਪੁਲਿਸ ਥਾਣਾ ਕਾਠਗੜ੍ਹ ਦੇ ਏਐਸਆਈ ਰਾਜ ਕੁਮਾਰ ਨੇ ਦੋਹਾਂ ਵਾਹਨਾਂ ਨੂੰ ਕਬਜੇ ਵਿਚ ਲੈ ਕੇ ਅਗਲੇਰੀ ਕਰਾਵਾਈ ਸ਼ੁਰੂ ਕਰ ਦਿੱਤੀ ਹੈ।