ਟਰੱਕ ਦੇ ਪਿਛਿਓਂ ਕਾਰ ਟਕਰਾਈ, ਜਾਨੀ ਨੁਕਸਾਨ ਤੋਂ ਬਚਾਅ
ਟਰੱਕ ਦੇ ਪਿਛਿਉਂ ਕਾਰ ਟਕਰਾਈ, ਜਾਨੀ ਨੁਕਸਾਨ ਤੋਂ ਬਚਾਅ
Publish Date: Thu, 12 Feb 2026 06:00 PM (IST)
Updated Date: Fri, 13 Feb 2026 04:06 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਨੈਸ਼ਨਲ ਹਾਈਵੇ ਤੇ ਪਿੰਡ ਮੁਤੋਂ ਦੇ ਨਜ਼ਦੀਕ ਗਿੱਲ ਢਾਬੇ ਦੇ ਸਾਹਮਣੇ ਇਕ ਕਾਰ ਦਾ ਸੰਤੁਲਨ ਵਿਗੜਨ ਕਰਕੇ ਅੱਗੇ ਜਾ ਰਹੇ ਟਰੱਕ ਵਿਚ ਟਕਰਾਉਣ ਕਰਕੇ ਕਾਰ ਦਾ ਭਾਰੀ ਨੁਕਸਾਨ ਹੋਇਆ। ਐੱਸਐੱਸਐੱਫ ਟੀਮ ਨੇ ਸੂਚਨਾ ਮਿਲਦੇ ਸਾਰ ਮੌਕੇ ਤੇ ਪਹੁੰਚ ਕੇ ਜਾਣਕਾਰੀ ਦਿੱਤੀ ਕਿ ਇਕ ਟਰੱਕ ਨੰਬਰ ਐਚਪੀ12 ਕੇ 5160 ਜਿਸਨੂੰ ਬਲਵਿੰਦਰ ਸਿੰਘ ਪੁੱਤਰ ਸ਼ਰਮ ਸਿੰਘ ਵਾਸੀ ਪਿੰਡ ਦਮੋਹ ਹਿਮਾਚਲ ਪ੍ਰਦੇਸ਼ ਚਲਾ ਰਿਹਾ ਸੀ, ਜੋ ਕਿ ਬਲਾਚੌਰ ਤੋਂ ਰੋਪੜ ਸਾਈਡ ਜਾ ਰਿਹਾ ਸੀ। ਗਿੱਲ ਢਾਬੇ ਦੀ ਸਾਹਮਣੇ ਇਸ ਦੇ ਪਿੱਛੋਂ ਆ ਰਹੀ ਕਾਰ (ਆਈਟੀਆਈਓਐੱਸ) ਕਾਰ ਨੰਬਰ ਪੀਬੀ 01 ਸੀ 0469, ਜਿਸ ਨੂੰ ਕਿ ਗੌਰਵ ਪੁੱਤਰ ਰਾਜਕੁਮਾਰ ਵਾਸੀ ਪਿੰਡ ਤੇ ਡਾਕਖਾਨਾ ਰਾਏਪੁਰ ਰਸੂਲਪੁਰ ਜਲੰਧਰ ਚਲਾ ਰਿਹਾ ਸੀ। ਕਾਰ ਦਾ ਸੰਤੁਲਨ ਵਿਗੜਨ ਕਰਕੇ ਇਹ ਘਟਨਾ ਵਾਪਰੀ। ਐਕਸੀਡੈਂਟ ਦੀ ਸੂਚਨਾ ਥਾਣਾ ਕਾਠਗੜ ਦੇ ਡਿਊਟੀ ਅਫਸਰ ਏਐੱਸਆਈ ਮਨੋਜ ਕੁਮਾਰ ਨੂੰ ਦਿੱਤੀ, ਜਿਸ ਨੇ ਮੌਕੇ ’ਤੇ ਪਹੁੰਚ ਕੇ ਦੋਨਾਂ ਵਾਹਨ ਚਾਲਕਾਂ ਦਾ ਆਪਸ ਵਿਚ ਸਮਝੌਤਾ ਕਰਵਾ ਦਿੱਤਾ ਤੇ ਨੈਸ਼ਨਲ ਹਾਈਵੇ ਦੀ ਟੋਅ ਕਰੇਨ ਮੰਗਵਾ ਕੇ ਨੁਕਸਾਨੇ ਵਾਹਨ ਨੂੰ ਸੜਕ ਤੋਂ ਪਾਸੇ ਕਰਵਾ ਕੇ ਆਵਾਜਾਈ ਨਿਰਵਿਘਨ ਚਾਲੂ ਕਰਵਾ ਦਿੱਤਾ ਗਿਆ।