ਅਵਾਰਾ ਪਸ਼ੂ ਨਾਲ ਕਾਰ ਟਕਰਾਈ, ਜਾਨੀ ਨੁਕਸਾਨ ਤੋਂ ਬਚਾਅ
ਅਵਾਰਾ ਪਸ਼ੂ ਨਾਲ ਕਾਰ ਟਕਰਾਈ-ਜਾਨੀ ਨੁਕਸਾਨ ਤੋਂ ਬਚਾਅ
Publish Date: Tue, 17 Mar 2026 04:14 PM (IST)
Updated Date: Wed, 18 Mar 2026 04:04 AM (IST)
17ਐਨਐਸਆਰ17ਪੀ ਪਿੰਡ ਟੌਂਸਾ ਵਿਖੇ ਅਵਾਰਾ ਪਸ਼ੂ ਨਾਲ ਟਕਰਾਈ ਹਾਦਸਾਗ੍ਰਸਤ ਕਾਰ। ਪੰਜਾਬੀ ਜਾਗਰਣ ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਇਕ ਕਰੇਟਾ ਕਾਰ ਤੇ ਅਵਾਰਾ ਪਸ਼ੂ ਨਾਲ ਹੋਈ ਟੱਕਰ ’ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਜਦਕਿ ਹਾਦਸੇ ’ਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਪਿੰਡ ਟੌਂਸਾ ਦੇ ਬੱਸ ਅੱਡੇ ਸਥਿਤ ਗੁਰਦਵਾਰਾ ਸਾਹਿਬ ਸਾਹਮਣੇ ਇਕ ਕਰੇਟਾ ਕਾਰ (ਪੀਬੀ82-3800) ਜਿਸ ਨੂੰ ਕਿ ਸੱਤਪਾਲ ਗੁਪਤਾ ਪੁੱਤਰ ਕੁੰਜ ਬਿਹਾਰੀ ਲਾਲ ਵਾਸੀ ਸੈਕਟਰ 20-ਏ ਚੰਡੀਗੜ੍ਹ ਚਲਾ ਰਿਹਾ ਸੀ। ਜੋ ਕਿ ਬਲਾਚੌਰ ਤੋਂ ਰੋਪੜ ਸਾਈਡ ਜਾ ਰਿਹਾ ਸੀ ਕਿ ਪਿੰਡ ਟੌਂਸਾ ਨੇੜੇ ਉਸ ਦੀ ਕਾਰ ਅੱਗੇ ਅਚਾਨਕ ਇੱਕ ਅਵਾਰਾ ਪਸ਼ੂ ਆ ਗਿਆ। ਜਿਸ ਕਾਰਨ ਵਾਪਰੇ ਹਾਦਸੇ ’ਚ ਅਵਾਰਾ ਪਸ਼ੂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਕਾਰ ਦਾ ਕਾਫੀ ਨੁਕਸਾਨ ਹੋ ਗਿਆ। ਇਸ ਹਾਦਸੇ ਵਿਚ ਕਾਰ ਚਾਲਕ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦਿਆਂ ਮੌਕੇ ਤੇ ਪੁੱਜੀ ਐੱਸਐੱਸਐਫ ਦੀ ਟੀਮ ਨੇ ਰਿਕਵਰੀ ਵੈਨ ਦੀ ਮੱਦਦ ਨਾਲ ਗੱਡੀ ਨੂੰ ਸਾਈਡ ਕਰਵਾਇਆ ਕੇ ਰੋਡ ਕਲੀਅਰ ਕਰਵਾਇਆ।