ਆਵਾਰਾ ਪਸ਼ੂ ਨਾਲ ਟਕਰਾਈ ਕਾਰ, ਚਾਲਕ ਬਾਲ ਬਾਲ ਬਚਿਆ
ਆਵਾਰਾ ਪਸ਼ੂ ਨਾਲ ਟਕਰਾਈ ਕਾਰ, ਚਾਲਕ ਬਾਲ ਬਾਲ ਬਚਿਆ
Publish Date: Thu, 26 Feb 2026 06:28 PM (IST)
Updated Date: Fri, 27 Feb 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕਾਠਗੜ੍ਹ ਟੋਪਾਨ ਫੈਕਟਰੀ ਟੌਂਸਾ ਦੇ ਨਜ਼ਦੀਕ ਇੱਕ ਆਵਾਰਾ ਪਸ਼ੂ ਕਾਰ ਨਾਲ ਟਕਰਾਉਣ ਕਾਰਨ ਇਕ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ ’ਚ ਆਵਾਰਾ ਪਸ਼ੂ ਜ਼ਖ਼ਮੀਂ ਹੋ ਗਿਆ ਪਰ ਕਾਰ ਚਾਲਕ ਦਾ ਬਚਾਅ ਹੋ ਗਿਆ ਹੈ। ਮੌਕੇ ’ਤੇ ਪਹੁੰਚੀ ਐੱਸਐੱਸਐਫ ਟੀਮ ਦੇ ਇੰਚਾਰਜ ਏਐੱਸਆਈ ਕੁਲਵੀਰ ਸਿੰਘ ਨੇ ਦੱਸਿਆ ਕਿ ਰਵੀ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਸਾਹਨੇਵਾਲ ਲੁਧਿਆਣਾ ਜੋ ਕਿ ਆਪਣੀ ਕਾਰ ਨੰਬਰ ਪੀਬੀ-01-ਡੀ-8023 ਨੂੰ ਚਲਾ ਕੇ ਰੋਪੜ ਵੱਲ ਜਾ ਰਿਹਾ ਸੀ। ਉਸ ਦੀ ਕਾਰ ਦਾ ਟੋਪਾਨ ਫੈਕਟਰੀ ਟੌਂਸਾ ਲਾਗੇ ਇਕ ਆਵਾਰਾ ਪਸ਼ੂ ਨਾਲ ਟਕਰਾਉਣ ਕਾਰਨ ਹਾਦਸਾ ਵਾਪਰ ਗਿਆ। ਪੁਲਿਸ ਨੇ ਕਰੇਨ ਦੀ ਮੱਦਦ ਨਾਲ ਕਾਰ ਨੂੰ ਸੜਕ ਤੋਂ ਇਕ ਪਾਸੇ ਕਰਵਾਇਆ, ਜਦਕਿ ਆਵਾਰਾ ਪਸ਼ੂ ਨੂੰ ਸੜਕ ਦੇ ਇੱਕ ਪਾਸੇ ਕਰਵਾਕੇ ਆਵਾਜਾਈ ਨਿਰਵਿਘਨ ਚਾਲੂ ਕਰਵਾ ਦਿੱਤੀ ਹੈ।