ਕਾਠਗੜ੍ਹ ਵਿਖੇ ਕਾਰ ਖੰਭੇ ਨਾਲ ਟਕਰਾਈ
ਕਾਠਗੜ੍ਹ ਵਿਖੇ ਕਾਰ ਖੰਭੇ ਨਾਲ ਟਕਰਾਈ
Publish Date: Fri, 06 Mar 2026 07:00 PM (IST)
Updated Date: Sat, 07 Mar 2026 04:12 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਨੈਸ਼ਨਲ ਹਾਈਵੇ ਤੇ ਬੱਸ ਅੱਡੇ ਕਾਠਗੜ੍ਹ ਦੇ ਨੇੜੇ ਨਾਯਾਰਾ ਫਿਲਿੰਗ ਸਟੇਸ਼ਨ ਦੇ ਨਜ਼ਦੀਕ ਇਕ ਕਾਰ ਪੀਬੀ-23-ਐੱਮ-6645 ਜਿਸ ਨੂੰ ਸਿਮਰਨਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਸੈਕਟਰ-10 ਮੁਹਾਲੀ ਬਲਾਚੌਰ ਸਾਈਡ ਤੋਂ ਰੋਪੜ ਸਾਈਡ ਆਪਣੇ ਸਾਥੀਆਂ ਸਾਕਿਬ ਪੁੱਤਰ ਗਫਾਰ ਵਾਸੀ ਮੁਜ਼ਫਰਾਬਾਦ ਯੂਪੀ ਅਤੇ ਕਵਿਤਾ ਪੁੱਤਰੀ ਰਮੇਸ਼ ਕੁਮਾਰ ਵਾਸੀ ਯਮੁਨਾ ਨਗਰ ਹਰਿਆਣਾ ਸਮੇਤ ਜਾ ਰਹੇ ਸਨ। ਉਸ ਦਾ ਸੰਤੁਲਨ ਵਿਗੜਨ ਕਰ ਕੇ ਕਾਰ ਲਾਈਟ ਵਾਲੇ ਖੰਭੇ ਨਾਲ ਜਾ ਟਕਰਾਈ।ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ ਨਾਲ ਕਾਰ ਸਵਾਰ ਜ਼ਖਮੀ ਹੋ ਗਏ। ਐੱਸਐਸਐਫ ਦੀ ਟੀਮ ਨੇ ਐਂਬੂਲੈਂਸ ਦਾ ਪ੍ਰਬੰਧ ਕਰ ਕੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਰੋਪੜ ਦਾਖਲ ਕਰਵਾਇਆ ਅਤੇ ਟੋਅ ਕਰੇਨ ਦੀ ਮੱਦਦ ਨਾਲ ਕਾਰ ਨੂੰ ਸਰਵਿਸ ਰੋਡ ਦੇ ਇਕ ਪਾਸੇ ਕਰਵਾ ਕੇ ਆਵਾਜਾਈ ਚਾਲੂ ਕਰਵਾਈ ਤੇ ਦੁਰਘਟਨਾ ਦੀ ਸੂਚਨਾ ਥਾਣਾ ਕਾਠਗੜ੍ਹ ਨੂੰ ਦੇ ਦਿੱਤੀ।