ਬੱਚਿਆਂ ਲਈ ਮੁਫਤ ਆਧਾਰ ਕਾਰਡ ਅਪਡੇਟ ਕਰਨ ਲਈ
ਬੱਚਿਆਂ ਲਈ ਮੁਫਤ ਆਧਾਰ ਕਾਰਡ ਅਪਡੇਟ ਕਰਨ ਲਈ ਕੈਂਪ ਲਾਇਆ
Publish Date: Fri, 23 Jan 2026 05:31 PM (IST)
Updated Date: Sat, 24 Jan 2026 04:07 AM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਖ਼ਾਲਸਾ ਹਾਈ ਸਕੂਲ ਬੰਗਾ ਵਿਖੇ 6ਵੀਂ ਤੋਂ 10ਵੀਂ ਕਲਾਸ ਦੇ ਬੱਚਿਆਂ ਦੇ ਆਧਾਰ ਕਾਰਡ ਅਪਡੇਟ ਕਰਨ ਲਈ ਕੈਂਪ ਦਾ ਆਯੋਜਨ ਕੀਤਾ। ਇਹ ਕੈਂਪ ਡੀਸੀ ਦਫਤਰ ਦੇ ਸੇਵਾ ਕੇਂਦਰ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਦਫਤਰ ਦੇ ਸਹਿਯੋਗ ਨਾਲ ਲਗਾਇਆ। ਇਸ ਕੈਂਪ ਵਿਚ ਬੱਚਿਆਂ ਦੇ ਆਧਾਰ ਕਾਰਡ ਬਿਨਾਂ ਕਿਸੇ ਫੀਸ ਦੇ ਅਪਡੇਟ ਕੀਤੇ ਗਏ। ਇਸ ਮੌਕੇ ਮਨਦੀਪ ਸਿੰਘ ਆਧਾਰ ਕਾਰਡ ਆਪਰੇਟਰ ਅਤੇ ਗੁਰਪ੍ਰੀਤ ਕੁਮਾਰ ਕੰਪਿਊਟਰ ਆਪਰੇਟਰ ਹਾਜ਼ਰ ਸਨ। ਸਕੂਲ ਹੈੱਡ ਮਾਸਟਰ ਰਜਿੰਦਰ ਸਿੰਘ ਆਹਲੂਵਾਲੀਆ ਤੇ ਸਮੂਹ ਸਟਾਫ ਨੇ ਡੀਐਮ ਸਰਬਜੀਤ ਸਿੰਘ, ਏਡੀਐਮ ਅਨਿਲ ਰਾਣਾ ਅਤੇ ਮਾਸਟਰ ਟ੍ਰੇਨਰ ਦਵਿੰਦਰ ਕੁਮਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਸਮੇਂ ਸਮੇਂ ਤੇ ਸਕੂਲਾਂ ਵਿਚ ਲੱਗਣੇ ਚਾਹੀਦੇ ਹਨ। ਤਾਂ ਜੋ ਲੋੜਵੰਦ ਬੱਚਿਆਂ ਦੇ ਆਧਾਰ ਕਾਰਡ ਬਿਨਾਂ ਕਿਸੇ ਫੀਸ ਦੇ ਅਪਡੇਟ ਕੀਤੇ ਜਾ ਸਕਣ।