ਕੈਂਬਰਿਜ ਇੰਟਰਨੈਸ਼ਨਲ ਵੱਲੋਂ ਮਾਪਿਆਂ ਲਈ ਸ਼ਾਨਦਾਰ ‘ਕੈਂਬਰਿਜ ਕ੍ਰਿਕਟ ਲੀਗ’ ਦੀ ਮੇਜ਼ਬਾਨੀ
ਕੈਂਬਰਿਜ ਇੰਟਰਨੈਸ਼ਨਲ ਸਕੂਲ ਨੇ ਮਾਪਿਆਂ ਲਈ ਸ਼ਾਨਦਾਰ 'ਕੈਂਬਰਿਜ ਕ੍ਰਿਕਟ ਲੀਗ' ਦੀ ਕੀਤੀ ਮੇਜ਼ਬਾਨੀ
Publish Date: Tue, 10 Feb 2026 04:52 PM (IST)
Updated Date: Wed, 11 Feb 2026 04:02 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਖੇਡਾਂ ਰਾਹੀਂ ਭਾਈਚਾਰਕ ਸਾਂਝ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਕੈਂਬਰਿਜ ਇੰਟਰਨੈਸ਼ਨਲ ਸਕੂਲ ਨੇ ਇੱਕ ਸ਼ਾਨਦਾਰ ਕੈਂਬਰਿਜ ਕ੍ਰਿਕਟ ਲੀਗ ਦੀ ਮੇਜ਼ਬਾਨੀ ਕੀਤੀ ਜਿਸ ਵਿਚ ਚਾਰ ਟੀਮਾਂ ਕੈਂਬਰਿਜ ਸਟਨਰਸ , ਕੈਂਬਰਿਜ ਕਿੰਗਜ਼ , ਕੈਂਬਰਿਜ ਬਲਾਸਟਰਸ ਅਤੇ ਕੈਂਬਰਿਜ ਵਾਰੀਅਰਸ ਨੇ ਹਿੱਸਾ ਲਿਆ।। ਸਾਰੀਆਂ ਟੀਮਾਂ ਦੇ ਮਾਪਿਆਂ ਦੇ ਖਿਡਾਰੀਆਂ ਨੇ ਉਤਸ਼ਾਹ, ਅਨੁਸ਼ਾਸਨ ਅਤੇ ਖੇਡ ਭਾਵਨਾ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੂਰਨਾਮੈਂਟ ਦਾ ਪਹਿਲਾ ਮੈਚ ਕੈਂਬਰਿਜ ਸਟਨਰਸ ਅਤੇ ਕੈਂਬਰਿਜ ਕਿੰਗਜ਼ ਵਿਚਕਾਰ ਖੇਡਿਆ ਗਿਆ ਜਿਸ ਵਿਚ ਕੈਂਬਰਿਜ ਸਟਨਰਸ ਨੇ ਹਮਲਾਵਰ ਬੱਲੇਬਾਜ਼ੀ ਦਿਖਾਈ ਤੇ 8 ਓਵਰਾਂ ਵਿਚ 98 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਕੈਂਬਰਿਜ ਕਿੰਗਜ਼ ਦਬਾਅ ਹੇਠ ਦਿਖਾਈ ਦਿੱਤੇ ਅਤੇ ਟੀਚੇ ਤੱਕ ਨਹੀਂ ਪਹੁੰਚ ਸਕੇ। ਨਤੀਜੇ ਵਜੋਂ ਕੈਂਬਰਿਜ ਸਟਨਰਸ ਨੇ ਮੈਚ 46 ਦੌੜਾਂ ਨਾਲ ਜਿੱਤ ਲਿਆ। ਦੂਜਾ ਮੈਚ ਕੈਂਬਰਿਜ ਵਾਰੀਅਰਜ਼ ਅਤੇ ਕੈਂਬਰਿਜ ਬਲਾਸਟਰਸ ਵਿਚਕਾਰ ਖੇਡਿਆ ਗਿਆ ਜੋ ਕਾਫ਼ੀ ਰੋਮਾਂਚਕ ਸੀ। ਇਹ ਮੈਚ ਕੈਂਬਰਿਜ ਬਲਾਸਟਰਸ ਨੇ 20 ਦੌੜਾਂ ਨਾਲ ਜਿੱਤ ਲਿਆ। ਕੈਂਬਰਿਜ ਸਟਨਰਸ ਅਤੇ ਕੈਂਬਰਿਜ ਬਲਾਸਟਰਸ ਵਿਚਕਾਰ ਖੇਡਿਆ ਗਿਆ ਲੀਗ ਦਾ ਆਖਰੀ ਮੈਚ ਕ੍ਰਿਕਟ ਪ੍ਰਸ਼ੰਸਕਾਂ ਲਈ ਬਹੁਤ ਹੀ ਰੋਮਾਂਚਕ ਸੀ ਜਿਸ ਵਿਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੈਂਬਰਿਜ ਬਲਾਸਟਰਸ ਨੇ 8 ਓਵਰਾਂ ਵਿਚ 103 ਦੌੜਾਂ ਦਾ ਟੀਚਾ ਰੱਖਿਆ। ਟੀਚੇ ਦਾ ਪਿੱਛਾ ਕਰਦੇ ਹੋਏ ਕੈਂਬਰਿਜ ਸਟਨਰਸ ਨੇ ਸਬਰ ਅਤੇ ਹਮਲਾਵਰਤਾ ਦਾ ਸੰਪੂਰਨ ਸੰਤੁਲਨ ਦਿਖਾਇਆ। ਫਾਈਨਲ ਮੈਚ ਵਿਚ ਕੈਂਬਰਿਜ ਸਟਨਰਸ ਦੇ ਜਸਦੀਪ ਸਿੰਘ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਸਭ ਤੋਂ ਵੱਧ ਛੱਕੇ ਮਾਰੇ। ਅੰਤ ਵਿਚ ਕੈਂਬਰਿਜ ਸਟਨਰਸ ਨੇ ਮੈਚ 11 ਦੌੜਾਂ ਨਾਲ ਜਿੱਤਿਆ ਅਤੇ ਕੈਂਬਰਿਜ ਕ੍ਰਿਕਟ ਲੀਗ ਟਰਾਫੀ ਤੇ ਕਬਜ਼ਾ ਕਰ ਲਿਆ। ਖਿਡਾਰੀ ਜੈ ਜਿਸ ਨੇ ਪੂਰੇ ਟੂਰਨਾਮੈਂਟ ਦੌਰਾਨ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸਨੂੰ ਸ਼ਾਨਦਾਰ ਬੱਲੇਬਾਜ਼ੀ ਲਈ ਮੈਨ ਆਫ ਦਿ ਸੀਰੀਜ਼ ਪੁਰਸਕਾਰ ਨਾਲ ਸਨਮਾਨਿਤ ਕੀਤਾ। ਕ੍ਰਿਕਟ ਲੀਗ ਲਈ ਚਾਰ ਮਾਪਿਆਂ ਦੀਆਂ ਟੀਮਾਂ ਬਣਾਈਆਂ ਗਈਆਂ ਜਿਸ ਵਿਚ ਸਾਰੇ ਖਿਡਾਰੀ ਉਤਸ਼ਾਹ, ਅਨੁਸ਼ਾਸਨ ਅਤੇ ਖੇਡ ਭਾਵਨਾ ਨਾਲ ਹਿੱਸਾ ਲਿਆ। ਮਾਪੇ ਖਿਡਾਰੀਆਂ ਦਾ ਆਤਮ-ਵਿਸ਼ਵਾਸ ਅਤੇ ਉਤਸ਼ਾਹ ਮੈਦਾਨ ਵਿਚ ਦਾਖਲ ਹੁੰਦੇ ਹੀ ਸਪੱਸ਼ਟ ਸੀ। ਮੈਚ ਇਕ ਰਸਮੀ ਉਦਘਾਟਨੀ ਸਮਾਰੋਹ ਨਾਲ ਸ਼ੁਰੂ ਹੋਇਆ, ਜਿਸ ਤੋਂ ਬਾਅਦ ਲੀਗ ਮੈਚ ਹੋਏ। ਹਰੇਕ ਟੀਮ ਨੇ ਸ਼ਾਨਦਾਰ ਰਣਨੀਤੀ, ਸਟੀਕ ਬੱਲੇਬਾਜ਼ੀ ਅਤੇ ਅਨੁਸ਼ਾਸਿਤ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ। ਸ਼ਾਨਦਾਰ ਚੌਕੇ ਅਤੇ ਛੱਕੇ, ਸ਼ਾਨਦਾਰ ਕੈਚ ਅਤੇ ਚੰਗੀ ਤਰ੍ਹਾਂ ਰੱਖੀ ਗਈ ਗੇਂਦਬਾਜ਼ੀ ਨੇ ਦਰਸ਼ਕਾਂ ਨੂੰ ਉਤਸ਼ਾਹ ਨਾਲ ਭਰ ਦਿੱਤਾ।। ਮਾਪਿਆਂ ਨੇ ਵਿਕਟਕੀਪਿੰਗ ਅਤੇ ਫੀਲਡਿੰਗ ਵਿਚ ਆਪਣੀ ਚੁਸਤੀ ਅਤੇ ਸੁਚੇਤਤਾ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਫਾਈਨਲ ਮੈਚ ਬਹੁਤ ਹੀ ਦਿਲਚਸਪ ਸੀ ਦੋਵੇਂ ਟੀਮਾਂ ਸਖ਼ਤ ਟੱਕਰ ਦੇ ਰਹੀਆਂ ਸਨ। ਇਹ ਮੈਚ ਜੋ ਆਖਰੀ ਓਵਰ ਤੱਕ ਚੱਲਿਆ ਤੇ ਅੰਤ ਵਿਚ ਜੇਤੂ ਟੀਮ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ਤੇ ਜੇਤੂ ਐਲਾਨਿਆ। ਜੇਤੂ ਟੀਮ ਨੂੰ ਟਰਾਫੀ ਅਤੇ ਫੁੱਲਾਂ ਦੇ ਗੁਲਦਸਤੇ ਨਾਲ ਸਨਮਾਨਿਤ ਕੀਤਾ ਗਿਆ। ਜਿੱਤ ਦੀ ਖੁਸ਼ੀ ਅਤੇ ਮਾਣ ਖਿਡਾਰੀਆਂ ਦੇ ਚਿਹਰਿਆਂ ਤੇ ਸਾਫ਼ ਦਿਖਾਈ ਦੇ ਰਿਹਾ ਸੀ। ਸਕੂਲ ਪ੍ਰਬੰਧਨ ਨੇ ਸਾਰੀਆਂ ਟੀਮਾਂ ਅਤੇ ਭਾਗੀਦਾਰਾਂ ਦੀ ਪ੍ਰਸ਼ੰਸਾ ਕੀਤੀ ਤੇ ਉਨ੍ਹਾਂ ਦੇ ਉਤਸ਼ਾਹ ਦੀ ਪ੍ਰਸ਼ੰਸਾ ਕੀਤੀ। ਸਕੂਲ ਦੀ ਪ੍ਰਿੰ. ਸੋਨੀਆ ਵਾਲੀਆ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੈਂਬਰਿਜ ਇੰਟਰਨੈਸ਼ਨਲ ਸਕੂਲ ਖੇਡਾਂ ਦੇ ਨਾਲ-ਨਾਲ ਸਿੱਖਿਆ ਨੂੰ ਵੀ ਬਰਾਬਰ ਮਹੱਤਵ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਕੈਂਬਰਿਜ ਕ੍ਰਿਕਟ ਅਕੈਡਮੀ ਹੁਣ ਨਾ ਸਿਰਫ਼ ਵਿਦਿਆਰਥੀਆਂ ਲਈ ਸਗੋਂ ਮਾਪਿਆਂ ਲਈ ਵੀ ਪੂਰੀ ਤਰ੍ਹਾਂ ਖੁੱਲ੍ਹੀ ਹੈ ਤੇ ਮਾਪੇ ਹਰ ਐਤਵਾਰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਕ੍ਰਿਕਟ ਅਭਿਆਸ ਲਈ ਅਕੈਡਮੀ ਦਾ ਦੌਰਾ ਕਰ ਸਕਦੇ ਹਨ।।ਸਮਾਗਮ ਦੌਰਾਨ ਕ੍ਰਿਕਟ ਕੋਚ ਅੰਮਿਤ ਪਿਪਲਾਨੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਦੀ ਕੁਸ਼ਲ ਕੋਚਿੰਗ, ਅਨੁਸ਼ਾਸਿਤ ਸਿਖਲਾਈ ਦੇ ਤਰੀਕਿਆਂ ਅਤੇ ਖਿਡਾਰੀਆਂ ਪ੍ਰਤੀ ਸਕਾਰਾਤਮਕ ਰਵੱਈਏ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਕੈਂਬਰਿਜ ਕ੍ਰਿਕਟ ਲੀਗ ਸਫਲ ਪ੍ਰੇਰਨਾਦਾਇਕ ਅਤੇ ਯਾਦਗਾਰੀ ਸਮਾਗਮ ਸਾਬਤ ਹੋਇਆ ਜਿਸਨੇ।ਮਾਪਿਆਂ ਨੂੰ ਖੇਡਾਂ ਰਾਹੀਂ ਜੁੜਨ ਲਈ ਇੱਕ ਪਲੇਟਫਾਰਮ ਪ੍ਰਦਾਨ ਕੀਤਾ।