ਮਹਿਲਾ ਦਿਵਸ ਮੌਕੇ ਨਾਰੀ ਸ਼ਕਤੀ ਨੂੰ ਅੱਗੇ ਆਉਣ ਦਾ ਸੱਦਾ
ਮਹਿਲਾ ਦਿਵਸ ਮੌਕੇ ਨਾਰੀ ਸ਼ਕਤੀ ਨੂੰ ਅੱਗੇ ਆਉਣ ਦਾ ਸੱਦਾ-ਜਸਵਿੰਦਰ ਕੌਰ
Publish Date: Sat, 07 Mar 2026 05:36 PM (IST)
Updated Date: Sun, 08 Mar 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਲਾਚੌਰ ਅੰਤਰ ਰਾਸ਼ਟਰੀ ਮਹਿਲਾ ਦਿਵਸ ਤੇ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਵੁਮੈਨ ਸੈੱਲ ਦੀ ਪ੍ਰਧਾਨ ਡਾ. ਜਸਵਿੰਦਰ ਕੌਰ ਨੇ ਕਿਹਾ ਕਿ ਔਰਤਾਂ ਨੂੰ ਸਮਾਜ ਵਿਚ ਆਪਣੀ ਵੱਖਰੀ ਪਛਾਣ ਬਣਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਨਾਰੀ ਸ਼ਕਤੀ ਤੋਂ ਬਿਨਾਂ ਸਮਾਜ ਅਤੇ ਜੀਵਨ ਅਧੂਰਾ ਹੈ। ਜਸਵਿੰਦਰ ਕੌਰ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਔਰਤ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ ਹੈ ਅਤੇ ਉਸ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਕੇ ਸਮਾਜਿਕ ਤਰੱਕੀ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਔਰਤਾਂ ਦੇ ਆਤਮ-ਸਨਮਾਨ ਅਤੇ ਸ਼ਕਤੀਕਰਨ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ। ਬਾਕਸ-- ਨਾਰੀ ਸ਼ਕਤੀ ਦੇ ਹਿੰਮਤ ਅਤੇ ਜਜ਼ਬੇ ਨੂੰ ਸਲਾਮ : ਬਲਜੀਤ ਕੌਰ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਪੰਜਾਬ ਚੇਅਰਪਰਸਨ ਬਲਜੀਤ ਕੌਰ ਨੇ ਨਾਰੀ ਸ਼ਕਤੀ ਦੇ ਮਹੱਤਵ ਨੂੰ ਬਹੁਤ ਉੱਚੀ ਪਦਵੀ ਦਿੱਤੀ ਹੈ। ਉਨ੍ਹਾਂ ਔਰਤਾਂ ਦੀ ਹਿੰਮਤ ਅਤੇ ਜਜ਼ਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਮਹਿਲਾ ਹੀ ਉਹ ਮਹਾਨ ਸ਼ਖਸੀਅਤ ਹੈ ਜੋ ਯੋਧਿਆਂ, ਮਹਾਂਪੁਰਸ਼ਾਂ ਅਤੇ ਸੂਰਵੀਰਾਂ ਨੂੰ ਜਨਮ ਦਿੰਦੀ ਹੈ। ਬਲਜੀਤ ਕੌਰ ਨੇ ਕਿਹਾ ਕਿ ਔਰਤ ਤੋਂ ਬਿਨਾਂ ਇਹ ਸਮਾਜ ਅਤੇ ਸੰਸਾਰ ਅਧੂਰਾ ਹੈ। ਉਨ੍ਹਾਂ ਕਿਹਾ ਕਿ ਹਰ ਵਰਗ ਵਿਚ ਮਹਿਲਾ ਸ਼ਕਤੀ ਉੱਭਰ ਕੇ ਅੱਗੇ ਆ ਰਹੀ ਹੈ ਅਤੇ ਹਰ ਖੇਤਰ ਵਿਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੀ ਹੈ। ਉਨ੍ਹਾਂ ਸਮਾਜ ਨੂੰ ਅਪੀਲ ਕੀਤੀ ਕਿ ਔਰਤਾਂ ਦਾ ਪੂਰਾ ਸਤਿਕਾਰ ਕੀਤਾ ਜਾਵੇ। ਕਿਉਂਕਿ ਇੱਕ ਮਜ਼ਬੂਤ ਔਰਤ ਹੀ ਇੱਕ ਮਜ਼ਬੂਤ ਸਮਾਜ ਦੀ ਸਿਰਜਣਾ ਕਰ ਸਕਦੀ ਹੈ। ਉਨ੍ਹਾਂ ਔਰਤਾਂ ਨੂੰ ਹਰ ਚੁਣੌਤੀ ਦਾ ਡਟ ਕੇ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ। ਬਾਕਸ-- ਮਹਿਲਾ ਹੀ ਸੂਰਮਿਆਂ ਤੇ ਦੇਸ਼ ਭਗਤਾਂ ਦੀ ਜਨਨੀ : ਪੂਨਮ ਸੂਰੀ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਮਹਿਲਾ ਵਿੰਗ ਜ਼ਿਲ੍ਹਾ ਪ੍ਰਧਾਨ ਪੂਨਮ ਸੂਰੀ ਨੇ ਕਿਹਾ ਕਿ ਹਰ ਉਸ ਔਰਤ ਨੂੰ ਮਹਿਲਾ ਦਿਵਸ ਮੁਬਾਰਕ ਹੈ, ਜੋ ਆਪਣੀ ਹਿੰਮਤ ਨਾਲ ਦੁਨੀਆ ਨੂੰ ਰੌਸ਼ਨ ਕਰ ਰਹੀ ਹੈ। ਪੂਨਮ ਸੂਰੀ ਨੇ ਕਿਹਾ ਕਿ ਔਰਤ ਅਸਲ ਵਿਚ ਸਮਾਜ ਲਈ ਇੱਕ ਵੱਡੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਮਹਿਲਾ ਹੀ ਉਹ ਸ਼ਕਤੀ ਹੈ ਜੋ ਮਹਾਨ ਯੋਧਿਆਂ, ਦੇਸ਼ ਭਗਤਾਂ ਅਤੇ ਸੂਰਮਿਆਂ ਨੂੰ ਜਨਮ ਦਿੰਦੀ ਹੈ।।ਇਸ ਲਈ ਹਰ ਔਰਤ ਨੂੰ ਆਪਣੇ ਆਪ ਤੇ ਮਾਣ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮਾਜ ਦੀ ਤਰੱਕੀ ਵਿਚ ਔਰਤ ਦਾ ਯੋਗਦਾਨ ਅਹਿਮ ਹੈ। ਸਾਨੂੰ ਨਾਰੀ ਦੇ ਸਨਮਾਨ ਅਤੇ ਉਸ ਦੇ ਅਧਿਕਾਰਾਂ ਦੀ ਰਾਖੀ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ।