ਰਾਹੋਂ ਤੋਂ ਤੀਰਥ ਯਾਤਰਾ ਲਈ ਬੱਸ ਰਵਾਨਾ
ਰਾਹੋਂ ਤੋਂ ਤੀਰਥ ਯਾਤਰਾ ਲਈ ਬੱਸ ਰਵਾਨਾ
Publish Date: Thu, 19 Mar 2026 05:02 PM (IST)
Updated Date: Fri, 20 Mar 2026 04:05 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਹੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਰਾਹੋਂ ਤੋਂ ਬਲਵਿੰਦਰ ਸਿੰਘ ਦੀ ਅਗਵਾਈ ਵਿਚ ਇੱਕ ਵਿਸ਼ਾਲ ਜਥਾ ਸੱਚਖੰਡ ਹਰਿਮੰਦਰ ਸਾਹਿਬ, ਜਲ੍ਹਿਆਂਵਾਲਾ ਬਾਗ, ਦੁਰਗਿਆਣਾ ਮੰਦਰ, ਬਾਘਾ ਬਾਰਡਰ, ਸ੍ਰੀ ਗੁਰੂ ਰਵਿਦਾਸ ਮੰਦਰ ਅਤੇ ਹੋਰ ਧਾਰਮਿਕ ਸਥਾਨਾਂ ਦੀ ਯਾਤਰਾ ਵਾਸਤੇ ਰਵਾਨਾ ਹੋਇਆ। ਸੁਰਿੰਦਰਜੀਤ ਅਤੇ ਬਲਵਿੰਦਰ ਸਿੰਘ ਨੇ ਤੀਰਥ ਯਾਤਰਾ ਦੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸ਼ਰਧਾਲੂਆਂ ਵਿਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਮੈਨੇਜਰ ਮਨੀਸ਼ ਕੁਮਾਰ, ਅਮਨਦੀਪ ਕੌਰ, ਮਨਜੀਤ ਕੌਰ, ਕ੍ਰਿਸ਼ਨਾ ਦੇਵੀ, ਸੁਰਿੰਦਰਜੀਤ, ਜਸਵਿੰਦਰ ਲਾਲ, ਗੁਰਿੰਦਰ ਲਾਲ, ਸ਼ਿਵ ਪ੍ਰਕਾਸ਼, ਸੋਮਾ ਭਗਤ, ਰਾਮ ਠੇਕੇਦਾਰ, ਸਤਨਾਮ ਸਿੰਘ, ਸਤਪਾਲ, ਹਰਮੇਸ਼ ਲਾਲ, ਗੁਰਦਿਆਲ ਚੰਦ, ਦਿਲਬਾਗ ਸਿੰਘ, ਸੋਹਣ ਸਿੰਘ ਭੱਟੀ, ਮਨਜੀਤ ਕੌਰ, ਕਸ਼ਮੀਰ ਕੌਰ, ਗੁਰਬਖਸ਼ ਕੌਰ, ਕਮਲੇਸ਼ ਰਾਣੀ, ਬਲਵੀਰ ਕੌਰ, ਸੱਤਿਆ ਦੇਵੀ, ਮੱਖਣ ਪੇਂਟਰ ਤੇ ਹੋਰ ਹਾਜ਼ਰ ਸਨ।