ਤੀਰਥ ਯਾਤਰਾ ਯੋਜਨਾ ਤਹਿਤ 42 ਸ਼ਰਧਾਲੂਆਂ ਦੀ ਬੱਸ ਰਵਾਨਾ
ਰਸੂਲਪੁਰ ਤੋਂ ਤੀਰਥ ਯਾਤਰਾ ਯੋਜਨਾ ਤਹਿਤ 42 ਸ਼ਰਧਾਲੂਆਂ ਦੀ ਬੱਸ ਰਵਾਨਾ
Publish Date: Thu, 26 Feb 2026 08:19 PM (IST)
Updated Date: Fri, 27 Feb 2026 04:11 AM (IST)

ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ, ਔੜ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਰਸੂਲਪੁਰ ਤੋਂ 42 ਸ਼ਰਧਾਲੂਆਂ ਦੀ ਤਿੰਨ ਦਿਨਾਂ ਵਾਸਤੇ ਯਾਤਰਾ ਰਵਾਨਾ ਹੋਈ। ਇਸ ਨੂੰ ਹਲਕਾ ਨਵਾਂਸ਼ਹਿਰ ਦੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਵੱਲੋਂ ਅਤੇ ਨਿਸ਼ਾਨਵੀਰ ਸਿੰਘ ਯੂਥ ਪ੍ਰਧਾਨ ਅਤੇ ਸਰਪੰਚ ਪਿੰਡ ਭੀਣ ਵੱਲੋਂ ਸਾਂਝੇ ਤੌਰ ਤੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਗਇਡਰ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਯਾਤਰਾ ਪਹਿਲਾ ਅੰਮ੍ਰਿਤਸਰ ਦੁਰਗਿਆਣਾ ਮੰਦਰ ਜਾਵੇਗੀ। ਉਸ ਤੋਂ ਬਾਅਦ ਦੂਜੇ ਦਿਨ ਸ੍ਰੀ ਦਰਬਾਰ ਸਾਹਿਬ, ਜਲ੍ਹਿਆਂ ਵਾਲਾ ਬਾਗ ਅਤੇ ਸ਼ਾਮ ਚਾਰ ਵਜੇ ਅਟਾਰੀ ਬਾਡਰ ਤੋਂ ਬਾਅਦ ਰੈਸਟ ਰੂਮ ਚ ਜਾਣਗੇ ਤੇ ਤੀਜੇ ਦਿਨ ਰਾਮ ਤੀਰਥ ਮੰਦਿਰ ਤੋਂ ਹੁੰਦੇ ਹੋਏ ਫਿਰ ਵਾਪਸੀ ਪਿੰਡ ਰਸੂਲਪੁਰ ਹੋਵੇਗੀ। ਇਸ ਤੀਰਥ ਯਾਤਰਾ ਦੌਰਾਨ ਬੱਸ ਚ ਬਿਸਕੁਟਾਂ ਅਤੇ ਪਾਣੀ ਦੀਆਂ ਬੋਤਲਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਸਰਪੰਚ ਦਲਜੀਤ ਸਿੰਘ ਸਾਧੜਾ ਨੇ ਕਿਹਾ ਕੇ ਪੰਜਾਬ ਸਰਕਾਰ ਦਾ ਇਹ ਉਪਰਾਲਾ ਬਹੁਤ ਹੀ ਸਲਾਘਾਯੋਗ ਹੈ। ਅਸੀਂ ਪਿੰਡ ਵਾਸੀ ਸਰਕਾਰ ਦਾ ਧੰਨਵਾਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇਹ ਤੀਰਥ ਯਾਤਰਾ ਬੱਸ ਬੂਥ ਨੰਬਰ 26 ਰਸੂਲਪੁਰ ਤੋਂ ਹੀ 42 ਸ਼ਰਧਾਲੂ ਤੀਰਥ ਯਾਤਰਾ ਲਈ ਰਵਾਨਾ ਹੋ ਰਹੇ ਹਨ। ਇਸ ਮੌਕੇ ਗਗਨ ਅਗਨੀਹੋਤਰੀ ਚੇਅਰਮੈਨ ਮਾਰਕੀਟ ਕਮੇਟੀ ਨਵਾਂਸ਼ਹਿਰ, ਮੋਹਿੰਦਰ ਸਿੰਘ, ਹਰਵਿੰਦਰ ਕੌਰ, ਜਸਵਿੰਦਰ ਕੌਰ, ਸੁਨੀਤਾ ਰਾਣੀ, ਬਲਜੀਤ ਸਿੰਘ, ਜਨਕ ਰਾਜ, ਹਰਮੇਸ਼ ਲਾਲ (ਸਾਰੇ ਪੰਚ) ਹਾਜ਼ਰ ਸਨ।