ਬਸਪਾ ਵੱਲੋਂ ਬਹਿਰਾਮ ’ਚ ‘ਸੱਤਾ ਪ੍ਰਾਪਤ ਰੈਲੀ’ 15 ਨੂੰ
ਬਸਪਾ ਵੱਲੋਂ ਬਹਿਰਾਮ ਵਿਖੇ 'ਸੱਤਾ ਪ੍ਰਾਪਤ ਰੈਲੀ' 15 ਨੂੰ
Publish Date: Fri, 27 Feb 2026 04:13 PM (IST)
Updated Date: Fri, 27 Feb 2026 04:16 PM (IST)

ਲੇਖ ਰਾਜ ਕੁਲਥਮ, ਪੰਜਾਬੀ ਜਾਗਰਣ ਬਹਿਰਾਮ : ਬਹੁਜਨ ਸਮਾਜ ਪਾਰਟੀ ਦੀ ਇੱਕ ਅਹਿਮ ਦੁਆਬਾ ਪੱਧਰੀ ਮੀਟਿੰਗ ਬਹਿਰਾਮ ਵਿਖੇ ਹੋਈ। ਜਿਸ ਵਿਚ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੇਂਦਰੀ ਇੰਚਾਰਜ ਚੰਡੀਗੜ੍ਹ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਕਾਂਸ਼ੀ ਰਾਮ ਦੇ ਜਨਮ ਦਿਨ ਦੇ ਸਬੰਧ ਵਿਚ 15 ਮਾਰਚ ਨੂੰ ਬਹਿਰਾਮ ਦੀ ਦਾਣਾ ਮੰਡੀ ਦੇ ਮੈਦਾਨ ਚ ਸੂਬਾ ਪੱਧਰੀ ਸੱਤਾ ਪ੍ਰਾਪਤ ਕਰੋ ਰੈਲੀ ਕਰਵਾਈ ਜਾਵੇਗੀ। ਉਨ੍ਹਾਂ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਸੁਧਾਰਨ ਲਈ ਬਸਪਾ ਹੀ ਇੱਕੋ-ਇੱਕ ਵਿਕਲਪ ਹੈ। ਉਨ੍ਹਾਂ ਰੈਲੀ ਦੇ ਮੁੱਖ ਏਜੰਡੇ ਅਤੇ ਪਾਰਟੀ ਦੇ ਸੰਕਲਪਾਂ ਨੂੰ ਸਾਂਝਾ ਕਰਦਿਆਂ ਕਿਹਾ ਕਿ ਬਸਪਾ ਦੀ ਸਰਕਾਰ ਆਉਣ ਤੇ ਪੰਜਾਬ ਅੰਦਰੋਂ ਮਾਫੀਆਂ ਰਾਜ, ਡਰੱਗ ਮਾਫੀਆ, ਲੈਂਡ ਮਾਫੀਆ ਅਤੇ ਰੇਤ ਮਾਫੀਆ ਦਾ ਮੁਕੰਮਲ ਖਾਤਮਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਨੂੰ ਜੜ੍ਹੋਂ ਖ਼ਤਮ ਕਰਕੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾਣਗੇ। ਸੂਬੇ ਵਿਚ ਅਸਲ ਸਿੱਖਿਆ ਕ੍ਰਾਂਤੀ ‘ਅਤੇ ਸਿਹਤ ਕ੍ਰਾਂਤੀ‘ ਲਿਆਂਦੀ ਜਾਵੇਗੀ ਤਾਂ ਜੋ ਆਮ ਆਦਮੀ ਨੂੰ ਮਿਆਰੀ ਸਹੂਲਤਾਂ ਮਿਲ ਸਕਣ। ਉਨ੍ਹਾਂ ਕਿਹਾ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਪੱਕਾ ਹੱਲ ਕੀਤਾ ਜਾਵੇਗਾ। ਮਜ਼ਦੂਰਾਂ ਨੂੰ ਆਤਮ-ਨਿਰਭਰ ਬਣਾਉਣ ਲਈ ਵਿਸ਼ੇਸ਼ ਨੀਤੀਆਂ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਲੰਮੇ ਸਮੇਂ ਤੋਂ ਲਟਕ ਰਹੀਆਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕਰਦਿਆਂ ਉਨ੍ਹਾਂ ਦਾ ਡੀਏ ਤੁਰੰਤ ਜਾਰੀ ਕੀਤਾ ਜਾਵੇਗਾ। ਉਨ੍ਹਾਂ ਸਮੂਹ ਪੰਜਾਬੀਆਂ ਅਤੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ 15 ਮਾਰਚ ਦੀ ਇਸ ਰੈਲੀ ਵਿਚ ਵਧ ਚੜ੍ਹ ਕੇ ਪਹੁੰਚਣ ਤਾਂ ਜੋ ਪੰਜਾਬ ਦੀ ਰਾਜਨੀਤੀ ਵਿਚ ਇੱਕ ਨਵਾਂ ਬਦਲਾਅ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਬਸਪਾ ਸਿਰਫ਼ ਵਾਅਦੇ ਨਹੀਂ ਕਰਦੀ, ਸਗੋਂ ਲੋਕਾਂ ਨੂੰ ਸੱਤਾ ਵਿਚ ਹਿੱਸੇਦਾਰ ਬਣਾ ਕੇ ਉਨ੍ਹਾਂ ਦੇ ਹੱਕ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸ ਮੌਕੇ ਚੌਧਰੀ ਗੁਰਨਾਮ ਸਿੰਘ, ਤੀਰਥ ਰਾਜਪੁਰਾ, ਐਡਵੋਕੇਟ ਬਲਵਿੰਦਰ ਕੁਮਾਰ, ਗੁਰਮੇਲ ਚੁੰਬਰ, ਪਰਵੀਨ ਬੰਗਾ, ਠੇਕੇਦਾਰ ਭਗਵਾਨ ਦਾਸ, ਦਿਲਬਾਗ ਚੰਦ ਬਲਾਚੌਰ, ਮਨਿੰਦਰ ਸ਼ੇਰਪੁਰੀ, ਸੁਖਦੇਵ ਬਿੱਟਾ, ਰਕੇਸ਼ ਕੁਮਾਰ, ਜਗਦੀਸ਼ ਸ਼ੇਰਪੁਰੀ, ਸਰਬਜੀਤ ਜਾਫਰਪਰ, ਦਲਜੀਤ ਰਾਏ, ਡਾ. ਜਸਵੰਤ ਸਿੰਘ, ਮਨੋਹਰ ਕਮਾਮ, ਹਰਬਲਾਸ ਬਸਰਾ, ਵਿਜੈ ਗੁਣਾਚੌਰ, ਸੋਮ ਨਾਥ ਰਟੈਂਡਾ, ਅਸ਼ੋਕ ਕੁਮਾਰ ਸਾਬਕਾ ਸਰਪੰਚ, ਕੁਲਦੀਪ ਬਹਿਰਾਮ, ਹਰਜਿੰਦਰ ਜੰਡਾਲੀ, ਚਰਨਜੀਤ ਮੰਢਾਲੀ, ਗੁਰਦਿਆਲ ਬੋਧ, ਪਰਮਜੀਤ ਕੌਰ, ਧਰਮ ਪਾਲ ਤਲਵੰਡੀ, ਰਾਮ ਮੂਰਤੀ ਖੇੜਾ, ਕੇਹਰ ਚੰਦ ਫਰਾਲਾ, ਜਸਵੀਰ ਚਾਹਲ, ਮਲਕੀਅਤ ਮੰਢਾਲੀ, ਦਰਸ਼ਨ ਸਿੰਘ ਬਹਿਰਾਮ, ਜਗਤਾਰ ਸਿੰਘ, ਜੀਤ ਰਾਮ ਕੱਟਾਂ ਤੇ ਹੋਰ ਵਰਕਰ ਮੌਜੂਦ ਸਨ।